ਕਾਲੂ ਵਾਲਾ ਅਤੇ ਨਿਹਾਲੇ ਵਾਲਾ ਦੇ ਅਨੇਕਾਂ ਪਰੀਵਾਰ SAD ਪਾਰਟੀ ਵਿੱਚ ਸ਼ਾਮਲ ਹੋਏ :-ਭੁੱਲਰ
- kakkar.news
- December 13, 2023
- Punjab
ਕਾਲੂ ਵਾਲਾ ਅਤੇ ਨਿਹਾਲੇ ਵਾਲਾ ਦੇ ਅਨੇਕਾਂ ਪਰੀਵਾਰ SAD ਪਾਰਟੀ ਵਿੱਚ ਸ਼ਾਮਲ ਹੋਏ :-ਭੁੱਲਰ
ਫਿਰੋਜ਼ਪੁਰ 13 ਦਸੰਬਰ 2023 (ਅਨੁਜ ਕੱਕੜ ਟੀਨੂੰ)
ਅੱਜ ਇੱਕ ਮੀਟਿੰਗ ਪਿੰਡ ਕਾਲੂ ਵਾਲਾ/ਨਿਹਾਲੇ ਵਾਲਾ ਪਰਮਜੀਤ ਸਿੰਘ ਕਾਲੂ ਵਾਲਾ ਦੇ ਘਰੇ ਹੋਈ ਜਿਸ ਵਿੱਚ ਅਨੇਕਾਂ ਪ੍ਰੀਵਾਰ ਅਕਾਲੀ ਦਲ ਬਾਦਲ,ਬੀ ਜੇ ਪੀ ,ਕਾਂਗਰਸ ਅਤੇ ਆਪ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਵਿੱਚ ਸ਼ਾਮਲ ਹੋਏ ।ਜਿੰਨਾ ਵਿੱਚ ਪਰਮਜੀਤ ਸਿੰਘ, ਬਚਨ ਸਿੰਘ ਨੰਬਰਦਾਰ ਕੁਲਦੀਪ ਸਿੰਘ, ਜਗਦੀਸ਼ ਸਿੰਘ, ਸੋਰਵ ਸਿੰਘ, ਮੰਗਲ ਸਿੰਘ ਨੰਬਰਦਾਰ ਕਾਲੂ ਵਾਲਾ,ਸੁਰਜੀਤ ਸਿੰਘ ਮੈਬਰ ਪੰਚਾਇਤ ਨਿਹਾਲੇ ਵਾਲਾ,ਲਖਵਿੰਦਰ ਸਿੰਘ ਅਤੇ ਜਗਪ੍ਰੀਤ ਸਿੰਘ ਪੱਧਰੀ,ਗੁਰਜੰਟ ਸਿੰਘ ਬਸਤੀ ਰਾਮ ਲਾਲ ਆਦਿ ਸ਼ਾਮਲ ਹੋਏ ।ਸ਼ਾਮਲ ਲੋਕਾਂ ਵਿੱਚੋ ਪਰਮਜੀਤ ਸਿੰਘ ਕਾਲੂ ਵਾਲਾ ਨੇ ਕਿਹਾ ਜੋ ਵੀ ਸਰਕਾਰਾਂ ਹੁਣ ਤੱਕ ਆਈਆਂ ਹਨ ਉਹਨਾਂ ਨੇ ਪਿੰਡਾਂ ਵਾਲਿਆਂ ਦੇ ਖੂਨ ਪੀਤੇ ਹਨ। ਸਾਡੇ ਖਰਾਬੇ ਦੇ ਪੈਸੈ ਪਿਛਲੀ ਸਰਕਾਰ ਦੇ ਲੀਡਰ ਅਤੇ ਉਹਨਾਂ ਦੇ ਚੁਹੇਤੇ ਜਾਲੀ ਬੈਕ ਖਾਤਿਆਂ ਅਤੇ ਜਾਲੀ ਲੋਕਾਂ ਰਾਹੀ ਅਫਸਰਾਂ ਤੇ ਮੁਲਾਜਮਾਂ ਰਾਹੀ ਡਕਾਰ ਗਏ ਨਾ ਕੋਈ ਅਪੀਲ ਨਾ ਕੋਈ ਦਲੀਲ ਲੋਕ ਹੱਥ ਮਲਦੇ ਰਹੇ ਗਏ ।ਹੁਣ ਵੀ ਜੋ ਪਾਣੀ ਦਾ ਖਰਾਬਾ ਮਿਲ ਰਿਹਾ ਪਹਿਲਾਂ ਤਾ ਨਾਮਾਂਤਰ ਉਹ ਵੀ ਬਹੁਤ ਪਿੰਡਾਂ ਦੇ ਲੋਕਾਂ ਨੂੰ ਨਹੀ ਮਿਲਿਆ ।ਅਫਸਰ ,ਮੁਲਾਜ਼ਮ ਅਤੇ ਲੀਡਰਾਂ ਦੀਆਂ ਲੁੱਟਾਂ ਕਾਰਨ ਪੰਜਾਬ ਬਰਬਾਦੀ ਵੱਲ ਵਧ ਰਿਹਾ। ਉਹਨਾਂ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਸਾਹਿਬ ਵਰਗਾ ਇਮਾਨਦਾਰ, ਨਿਡਰ,ਸਚਾਈ ਤੇ ਚੱਲਣ ਵਾਲਾ,ਘੱਟ ਗਿਣਤੀਆਂ ਤੇ ਹੁੰਦੇ ਜਬਰ ਤੇ ਜੁਲਮ ਦੀ ਅਵਾਜ਼ ਬੁਲੰਦ ਕਰਨ ਵਾਲੇ ਤੋ ਬਗੈਰ ਪੰਜਾਬ ਦਾ ਭਲਾ ਨਹੀ ਹੋ ਸਕਦਾ। ਇਸ ਲਈ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਹਰ ਧਰਮ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ।ਇਸ ਸਮੇ ਹਾਜਰ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਗੁਰਚਰਨ ਸਿੰਘ ਭੁੱਲਰ ਪੀ ਏ ਸੀ ਮੈਬਰ ਅਤੇ ਜਿਲਾ ਪ੍ਰਧਾਨ ਫਿਰੋਜ਼ਪੁਰ ਅਤੇ ਪਰਗਟ ਸਿੰਘ ਮੁੱਖ ਬੁਲਾਰਾ ਜ਼ਿਲਾ ਫਿਰੋਜ਼ਪੁਰ, ਗੁਰਵਿੰਦਰ ਸਿੰਘ ਮਹਾਲਮ ਜ਼ਿਲਾ ਯੂਥ ਪਰਧਾਨ ਫਿਰੋਜ਼ਪੁਰ, ਜਤਿੰਦਰ ਸਿੰਘ ਥਿੰਦ ਪੀ ਏ ਸੀ ਮੈਬਰ,ਰਣਜੀਤ ਸਿੰਘ ਮਾਨ ਪਰਧਾਨ ਆਈ ਟੀ ਵਿੰਗ, ਹਰਪ੍ਰੀਤ ਸਿੰਘ, ਸੁੱਚਾ ਸਿੰਘ ਪਰਚਾਰ ਸਕੱਤਰ ,ਸੁਖਮੰਦਰ ਸਿੰਘ, ਹਜਾਰਾ ਸਿੰਘ ਸੀਨੀ ਆਗੂ,ਗੁਰਪ੍ਰੀਤ ਸਿੰਘ, ਨਸੀਬ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆ ਕਿਹਾ ਅਤੇ ਪਾਰਟੀ ਦੀਆਂ ਨੀਤੀਆਂ ਤੋ ਜਾਣੂ ਕਰਵਾਇਆ।
