Trending Now
#ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
#ਨਵਜੰਮੇ ਬੱਚਿਆਂ ਦੀ ਦੇਖਭਾਲ ਹਫਤੇ ਦੌਰਾਨ ਲਗਾਇਆ ਜਾਗਰੂਕਤਾ ਸੈਮੀਨਾਰ
#ਕੇਂਦਰੀ ਰਾਜ ਮੰਤਰੀ ਤੋਖਨ ਸਾਹੂ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਐਸਪੀਰੇਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਤਹਿਤ ਚੱਲ ਰਹੇ ਕਾਰਜਾਂ ਦੀ ਸਮੀਖਿਆ
#ਬਰਨਾਲਾ ਵਿਖੇ ਸੂਬਾ ਪੱਧਰੀ ਰੋਸ ਮਾਰਚ ਕਰਕੇ ਕਲੈਰੀਕਲ ਕਾਮਿਆਂ ਨੇ ਕੀਤਾ ਚਾਰ ਦਿਨਾਂ ਲਈ ਕੰਮ ਬੰਦ ਬਰਨਾਲਾ ਦੇ ਬਜਾਰਾ ਵਿੱਚ ਹੋਈ ਪੰਜਾਬ ਸਰਕਾਰ ਮੁਰਦਾਬਾਦ
#ਧੁੰਦ ਕਾਰਨ ਵੱਡੇ ਹਾਦਸੇ ਹੋਣ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਸਮਾਂ ਤਬਦੀਲੀ ਦਾ ਲਵੇ ਫੈਸਲਾ – ਮਲਕੀਤ ਹਰਾਜ /ਸ਼ਲਿੰਦਰ ਕੰਬੋਜ
#ਬੈਡਮਿੰਟਨ ਲਵਰਜ਼ ਵਲੋਂ ਚੌਥਾ ਚਾਰ ਰੋਜ਼ਾ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਡੀ.ਏ.ਪੀ. ਅਤੇ ਹੋਰ ਫਾਸਫੈਟਿਕ ਖਾਦਾਂ ਦੀ ਵਿਕਰੀ ਸਮੇਂ ਕਿਸਾਨਾਂ ਨੂੰ ਹੋਰ ਗੈਰ-ਜ਼ਰੂਰੀ ਵਸਤਾਂ ਵੇਚਣ ਤੋਂ ਗ਼ੁਰੇਜ਼ ਕੀਤਾ ਜਾਵੇ- ਮੁੱਖ ਖੇਤੀਬਾੜੀ ਅਫ਼ਸਰ
#ਫਿਰੋਜ਼ਪੁਰ ਪੁਲਿਸ ਵੱਲੋਂ ਹਥਿਆਰਾਂ ਦੀ ਵੱਡੀ ਖੇਪ ਬਰਾਮਦ, 11 ਪਿਸਟਲ ਅਤੇ 21 ਮੈਗਜ਼ੀਨ ਜਬਤ
#ਹਥਿਆਰਾਂ ਨਾਲ ਹਮਲਾ ਕਰ ਮੋਟਰਸਾਇਕਲ ਦੀ ਕੀਤੀ ਲੁਟ, ਪੁਲਿਸ ਵੱਲੋਂ ਤਲਾਸ਼ ਜਾਰੀ
#ਫਿਰੋਜ਼ਪੁਰ ਵਿੱਚ ਬਿਨਾ ਲਾਇਸੈਂਸ ਵਾਲੀ ਖਾਦ ਦਾ ਜ਼ਖੀਰਾ ਜਬਤ; ਗੋਦਾਮ ਮਾਲਕਾ ਖਿਲਾਫ ਮਾਮਲਾ ਦਰਜ
ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫਿਰੋਜ਼ਪਰ ਵੱਲੋਂ ਸਰਕਾਰੀ ਸਕੂਲਾਂ ਦੇ ਮੈਡੀਕਲ ਅਤੇ ਨੋਨ ਮੈਡੀਕਲ ਦੇ ਵਿਦਿਆਰਥੀਆਂ ਲਈ ਕਰਵਾਇਆ ਜੇ.ਈ.ਈ. ਮੇਨਸ ਅਤੇ ਨੀਟ ਮੋਕ ਟੈਸਟ
- 105 Views
- kakkar.news
- January 7, 2024
- Education Punjab
ਐਸ.ਬੀ.ਐਸ. ਸਟੇਟ ਯੂਨੀਵਰਸਿਟੀ ਫਿਰੋਜ਼ਪਰ ਵੱਲੋਂ ਸਰਕਾਰੀ ਸਕੂਲਾਂ ਦੇ ਮੈਡੀਕਲ ਅਤੇ ਨੋਨ ਮੈਡੀਕਲ ਦੇ ਵਿਦਿਆਰਥੀਆਂ ਲਈ ਕਰਵਾਇਆ ਜੇ.ਈ.ਈ. ਮੇਨਸ ਅਤੇ ਨੀਟ ਮੋਕ ਟੈਸਟ
ਫਿਰੋਜ਼ਪੁਰ, 07 ਜਨਵਰੀ 2024 (ਅਨੁਜ ਕੱਕੜ ਟੀਨੂੰ)
ਅੱਜ ਇਥੇ ਸਥਾਨਿਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਫ਼ਿਰੋਜ਼ਪੁਰ ਵਿੱਚ ਜ਼ਿਲੇ ਦੇ ਲਗਪਗ 20 ਸਰਕਾਰੀ ਸਕੂਲਾਂ ਦੇ ਵਿਗਿਆਨ ਵਿਸ਼ੇ ਦੇ ਵਿਦਿਆਰਥੀਆਂ ਲਈ ਯੂਨੀਵਰਸਿਟੀ ਵਲੋਂ ਜੇ.ਈ.ਈ. ਮੇਨਸ ਅਤੇ ਨੀਟ ਦੇ ਵੱਕਾਰੀ ਟੈਸਟਾਂ ਲਈ ਇਕ ਮੌਕ ਟੈਸਟ ਕਰਵਾਇਆ ਗਿਆ। ਜਿਸ ਵਿੱਚ ਵੱਖ-ਵੱਖ ਸਰਕਾਰੀ ਸਕੂਲਾਂ ਦੇ ਲਗਪਗ 600 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਟੈਸਟ ਦਾ ਮੁੱਖ ਮਕਸਦ ਜ਼ਿਲੇ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੇ ਈ ਈ ਮੇਨਸ ਅਤੇ ਨੀਟ ਦੀ ਪ੍ਰੀਖਿਆ ਵਿੱਚ ਪੁੱਛੇ ਜਾਂਦੇ ਸਵਾਲਾਂ ਨੂੰ ਹਲ਼ ਕਰਨ ਲਈ ਵਿਦਿਆਰਥੀਆਂ ਦੀ ਤਿਆਰੀ ਕਰਵਾਉਣਾ ਸੀ।
ਜ਼ਿਕਰਯੋਗ ਹੈ ਕਿ ਜਿਥੇ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਦੀ ਪੜਾਈ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਥੇ ਯੂਨੀਵਰਸਿਟੀ ਦੀ ਇਹ ਕੋਸ਼ਿਸ਼ ਇਹਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਕੌਮੀ ਲੈਵਲ ਦੇ ਇਹਨਾਂ ਵੱਕਾਰੀ ਟੈਸਟਾਂ ਚ ਚੰਗੇ ਨੰਬਰਾਂ ਚ ਪਾਸ ਹੋਣ ਲਈ ਮਦਦਗਾਰ ਸਾਬਿਤ ਹੋਵੇਗੀ। ਮੌਕ ਟੈਸਟ ਦੇਣ ਲਈ ਪਹੁੰਚੇ ਵਿਦਿਆਰਥੀਆਂ ਨਾਲ ਗਲਬਾਤ ਕਰਨ ਤੇ ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਫੈਕਲਟੀ/ ਸਟਾਫ਼ ਅਕਸਰ ਓਹਨਾ ਦੇ ਸਕੂਲਾਂ ਚ ਯੂਨੀਵਰਸਿਟੀਆਂ/ਕਾਲਜਾਂ ਚ ਟੈਸਟਾਂ ਵਾਰੇ ਜਾਣਕਾਰੀ ਮੁੱਹਈਆ ਕਰਵਾਉਣ ਆਉਂਦੇ ਰਹਿੰਦੇ ਹਨ ਤੇ ਉਨ੍ਹਾਂ ਨੂੰ ਸਰਕਾਰ ਵਲੋਂ ਜਨਰਲ /ਗਰੀਬ ਤੇ ਐਸ.ਸੀ./ ਐਸ.ਟੀ. ਵਿਦਿਆਰਥੀਆਂ ਲਈ ਚਲਾਈਆਂ ਜਾ ਰਹੀਆਂ ਸਰਕਾਰੀ ਸਕੀਮਾਂ ਤੇ ਯੂਨੀਵਰਸਿਟੀਆਂ/ਕਾਲਜਾਂ ਵਿੱਚ ਚਲਦੇ ਵੱਖ ਵੱਖ ਕੋਰਸਾਂ ਵਾਰੇ ਵਿਸਥਾਰ ਸਹਿਤ ਦਸਦੇ ਰਹੇ ਹਨ।
ਯੂਨੀਵਰਸਿਟੀ ਰਜਿਸਟ੍ਰਾਰ ਡਾ. ਗਜ਼ਲਪ੍ਰੀਤ ਸਿੰਘ ਦੱਸਿਆ ਕਿ ਇਹ ਮੌਕ ਟੈਸਟ ਦਾ ਮਕਸਦ ਸਰਕਾਰੀ ਸਕੂਲ ਜਿੱਥੇ ਆਮ ਤੌਰ ਤੇ ਨਿਮਨ ਵਰਗ ਦੇ ਬੱਚੇ ਸਿੱਖਿਆ ਪ੍ਰਾਪਤ ਕਰਦੇ ਹਨ ਉਨ੍ਹਾਂ ਨੂੰ ਕੌਮੀ ਪੱਧਰ ਦੇ ਹੁੰਦੇ ਟੈਸਟਾਂ ਦੀ ਤਿਆਰੀ ਅਤੇ ਜਾਣਕਾਰੀ ਮੁੱਹਈਆ ਕਰਵਾਉਣਾ ਸੀ। ਉਨ੍ਹਾਂ ਅੱਗੇ ਦੱਸਿਆ ਕਿ ਇਹ ਮੌਕ ਟੈਸਟ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲ਼ਾਂ ਦੇ ਪੜਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਇਕ ਕੜੀ ਵਜੋਂ ਇਕ ਕਦਮ ਹੈ।
ਇਸ ਟੈਸਟ ਨੂੰ ਕਰਵਾਉਣ ਵਿੱਚ ਡੀਨ ਅਕਾਦਮਿਕ ਡਾ. ਤੇਜੀਤ ਸਿੰਘ, ਕੋਆਰਡੀਨੇਟਰ ਡਾ ਅਰੁਣ ਕੁਮਾਰ ਅਸਾਟੀ, ਡਾ ਰਾਕੇਸ਼ ਕੁਮਾਰ, ਡਾ ਪੰਕਜ ਕਾਲਰਾ, ਡਾ ਗੁਲਸ਼ਨ ਕੁਮਾਰ, ਪੀ ਆਰ ਓ ਯਸ਼ਪਾਲ,ਡਾ ਵਿਕਰਮ ਮੁਤਨੇਜਾ ਤੋਂ ਇਲਾਵਾ ਕੈਂਪਸ ਫੈਕਲਟੀ ਤੇ ਸਟਾਫ਼ ਦੀ ਵਿਸ਼ੇਸ ਭੂਮਿਕਾ ਰਹੀ।
Categories
Recent Posts
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024