ਕੇਂਦਰੀ ਜੇਲ੍ਹ ਚੋ ਤਲਾਸ਼ੀ ਦੌਰਾਨ ਬਰਾਮਦ ਹੋਏ ਇਕ ਦਰਜਣ ਤੋਂ ਵੀ ਜਿਆਦਾ ਮੋਬਾਈਲ ਫੋਨ ,ਚਾਰਜਰ ਹੈਡਫੋਨ ਅਤੇ ਹੋਰ ਵੀ ਸਮਾਨ
- 107 Views
- kakkar.news
- July 22, 2024
- Crime Punjab
ਕੇਂਦਰੀ ਜੇਲ੍ਹ ਚੋ ਤਲਾਸ਼ੀ ਦੌਰਾਨ ਬਰਾਮਦ ਹੋਏ ਇਕ ਦਰਜਣ ਤੋਂ ਵੀ ਜਿਆਦਾ ਮੋਬਾਈਲ ਫੋਨ ,ਚਾਰਜਰ ਹੈਡਫੋਨ ਅਤੇ ਹੋਰ ਵੀ ਸਮਾਨ
ਫਿਰੋਜ਼ਪੁਰ 22 ਜੁਲਾਈ 2024 (ਅਨੁਜ ਕੱਕੜ ਟੀਨੂੰ)
ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ 02 ਮਾਮਲਿਆਂ ਚ ਕੈਦੀਆਂ ਅਤੇ ਅਣਪਛਾਤੇ ਵਿਅਕਤੀ ਦੁਆਰਾ ਕੇਂਦਰੀ ਜੇਲ੍ਹ ਚੋ ਤਲਾਸ਼ੀ ਦੌਰਾਨ ਅਤੇ ਕੇਂਦਰੀ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ ਫੈਂਕੇ (ਥਰੋ) ਵਿੱਚੋਂ 15 ਮੋਬਾਇਲ ਅਤੇ ਪਾਬੰਦੀਸ਼ੁਦਾ ਸਾਮਾਨ ਬਰਾਮਦ ਕੀਤੇ ਜਾਨ ਦੀ ਖ਼ਬਰ ਸਾਮਣੇ ਆਈ ਹੈ । ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੇ ਸਬ ਇੰਸਪੈਕਟਰ ਸਰਵਨ ਸਿੰਘ ਵਲੋਂ ਉਕਤ ਕੈਦੀਆਂ ਅਤੇ ਅਣਪਛਾਤੇ ਵਿਅਕਤੀ ਖਿਲਾਫ ਪਰੀਸੰਨਜ਼ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਪਹਿਲੇ ਮਾਮਲੇ ਵਿਚ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਹਵਾਲਾਤੀ ਕੈਦੀ 1) ਕੇੈਦੀ ਪ੍ਰੇਮ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਕਿਲਚੇ ਫਿਰੋਜ਼ਪੁਰ 2) ਕੈਦੀ ਰਾਹੁਲ ਗਿੱਲ ਉਰਫ ਰਘੂ ਪੁੱਤਰ ਬੰਟੀ ਗਿੱਲ ਵਾਸੀ ਗਲੀ ਮਹਿੰਦਰਪਾਲ ਮੰਡੀ ਰਾਮ ਬਾਗ ਅਮ੍ਰਿਤਸਰ 3) ਹਵਾਲਾਤੀ ਜੋਗਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਰਣਜੀਤ ਐਵਨਿਊ ਫਿਰੋਜ਼ਪੁਰ ਹਾਲ ਕੇਂਦਰੀ ਜੇਲ੍ਹ ਫਿਰੋਜ਼ਪੁਰ ਕੋਲੋਂ 01/01 ਮੋਬਾਇਲ ਫੋਨ ਬਰਾਮਦ ਹੋਇਆ ਅਤੇ ਕੈਦੀ ਅਮ੍ਰਿਤਪਾਲ ਸਿੰਘ ਪੁੱਤਰ ਭਿੰਡਰ ਪੁੱਤਰ ਜਗਜੀਤ ਸਿੰਘ ਵਾਸੀ ਭਿੰਡਰ ਕਲਾਂ ਅੱਧੀ ਪੁੜੀ ਤੰਬਾਕੂ ਬਰਾਮਦ ਹੋਇਆ ।
ਅਤੇ ਦੂਜੇ ਮਾਮਲੇ ਚ ਜਸਵੀਰ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਸਮੇਤ ਸਾਥੀ ਕ੍ਰਮਚਾਰੀਆਂ ਦੇ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੋਰਾਨ ਅਣਪਛਾਤੇ ਵਿਅਕਤੀ ਦੁਆਰਾ ਕੇਂਦਰੀ ਜੇਲ੍ਹ ਦੇ ਬਾਹਰੋਂ ਜੇਲ੍ਹ ਅੰਦਰ ਸੁੱਟੇ ਗਏ ਫੈਂਕੇ (ਥਰੋ) ਵਿੱਚੋਂ 12 ਮੋਬਾਇਲ ਫੋਨ, 09 ਚਾਰਜਰ, 02 ਹੈਡੱ ਫੋਨ , 75 ਪੁੜੀਆਂ ਤੰਬਾਕੂ ਅਤੇ 11 ਬੰਡਲ ਬੀੜੀਆਂ ਬਰਾਮਦ ਹੋਈਆਂ ।



- October 15, 2025