Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
- 113 Views
- kakkar.news
- January 22, 2024
- Punjab
ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਸਬੰਧੀ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਕੀਤੀ ਮੀਟਿੰਗ
ਫ਼ਿਰੋਜ਼ਪੁਰ 22 ਜਨਵਰੀ 2024 (ਅਨੁਜ ਕੱਕੜ ਟੀਨੂੰ)
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਫ਼ੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਯੋਗਤਾ ਮਿਤੀ 01-01-2024 ਦੇ ਆਧਾਰ ‘ਤੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨਾਲ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੌਰਾਨ ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕਰਨ ਉਪਰੰਤ ਅੰਤਿਮ ਪ੍ਰਕਾਸ਼ਨਾ ਸਬੰਧੀ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਇਸ ਮੌਕੇ ਰਾਜਨੀਤਿਕ ਪਾਰਟੀਆਂ ਦੇ ਪ੍ਰਤੀਨਿਧਾਂ ਨੂੰ ਵੋਟਰ ਸੂਚੀ ਦਾ ਇੱਕ-ਇੱਕ ਸੈੱਟ ਅਤੇ ਸੀ.ਡੀ. ਵੀ ਦਿੱਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਰਾਜਨੀਤਿਕ ਪਾਰਟੀਆਂ ਦੇ ਹਾਜ਼ਰ ਪ੍ਰਤੀਨਿਧਾਂ ਨੂੰ ਅਪੀਲ ਕੀਤੀ ਕਿ ਉਹ ਹਰ ਪੋਲਿੰਗ ਬੂਥ ‘ਤੇ ਆਪਣੀ ਪਾਰਟੀ ਨਾਲ ਸਬੰਧਿਤ ਬੂਥ ਲੈਵਲ ਏਜੰਟ (ਬੀ.ਐਲ.ਏ.) ਦੀ ਨਿਯੁਕਤੀ ਕਰਨ ਅਤੇ ਕਮਿਸ਼ਨ ਨੂੰ ਵੋਟਰ ਸੂਚੀ ਦੀ ਸੁਧਾਈ ਦੇ ਕੰਮ ਵਿਚ ਸਹਿਯੋਗ ਦੇਣ। ਉਨ੍ਹਾਂ ਰਾਜਨੀਤਕ ਪਾਰਟੀਆਂ ਦੇ ਆਗੂਆਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਆਪੋ ਆਪਣੇ ਬੂਥ ਲੈਵਲ ਤੇ ਪੜਤਾਲ ਕਰਕੇ ਜੇ ਕੋਈ ਕਮੀ ਲੱਗਦੀ ਹੈ ਤਾਂ ਇਕ ਹਫਤੇ ਤੱਕ ਜ਼ਿਲ੍ਹਾ ਚੋਣ ਦੱਫਤਰ ਨੂੰ ਸੂਚਿਤ ਕਰਨ ਤਾਂ ਜੋ ਕਮੀ ਦੂਰ ਕੀਤੀ ਜਾਵੇ ਅਤੇ ਵੋਟਰ ਸੂਚੀਆਂ ਦੀ ਵੀ ਪੜਤਾਲ ਕਰਨ ਅਤੇ ਜੇ ਕੋਈ ਤਰੁਟੀ ਪਾਈ ਜਾਵੇ ਤਾਂ ਇੱਕ ਹਫਤੇ ਦੇ ਅੰਦਰ ਅੰਦਰ ਉਸ ਨੂੰ ਚੋਣ ਦਫਤਰ ਤੋਂ ਠੀਕ ਕਰਾ ਲਿਆ ਜਾਵੇ।
ਮੀਟਿੰਗ ਦੌਰਾਨ ਜ਼ਿਲ੍ਹਾ ਚੋਣ ਅਫ਼ਸਰ ਨੇ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੋਟਰ ਸੂਚੀ ਵਿੱਚ ਰਜਿਸਟ੍ਰੇਸ਼ਨ ਲਈ ਸਾਲ ਵਿਚ ਚਾਰ ਮੌਕੇ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਹੁੰਦੇ ਹਨ। ਉਨ੍ਹਾਂ ਕਿਹਾ ਕਿ ਫਾਰਮ ਨੰ: 6 ਨਵਾਂ ਵੋਟ ਬਣਾਉਣ ਲਈ, ਫਾਰਮ ਨੰ: 7 ਨਾਮ ਕਟਾਉਣ ਲਈ, ਫਾਰਮ ਨੰ:8 ਆਪਣੇ ਵੋਟਰ ਵੇਰਵਿਆਂ ਚ ਸੋਧ ਲਈ ਭਰ ਕੇ ਆਪਣੇ ਦਾਅਵੇ ਅਤੇ ਇਤਰਾਜ਼ ਸਬੰਧਿਤ ਬੀ.ਐੱਲ.ਓਜ਼ ਜਾਂ ਈ.ਆਰ.ਓਜ਼ ਨੂੰ ਦਿੱਤੇ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਵੋਟ ਬਣਾਉਣ, ਕਟਵਾਉਣ ਅਤੇ ਸੋਧ ਕਰਵਾਉਣ ਸਬੰਧੀ ਆਨਲਾਈਨ ਫਾਰਮ ਭਰਨ ਲਈ www.voters.eci.gov.in ਜਾਂ ਐਨਡਰਾਇਡ ਫੋਨ ‘ਤੇ ਵੋਟਰ ਹੇਲਪਲਾਇਨ ਐਪ ਤੇ ਵੀ ਅਪਲਾਈ ਕੀਤਾ ਜਾ ਸਕਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ.ਨਿਧੀ ਕੁਮੁਦ ਬਾਮਬਾ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਜਸਵੰਤ ਸਿੰਘ ਬੜੈਚ, ਤਹਿਸੀਲਦਾਰ ਚੋਣਾ ਚਾਂਦ ਪ੍ਰਕਾਸ਼ ਤੋਂ ਇਲਾਵਾ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਚੰਦ ਸਿੰਘ ਗਿੱਲ, ਕਾਂਗਰਸ ਪਾਰਟੀ ਦੇ ਆਗੂ ਨਾਹਰ ਸਿੰਘ, ਬੀ.ਜੇ.ਪੀ. ਆਗੂ ਸਰਬਜੀਤ ਸਿੰਘ ਬਾਠ, ਸ਼੍ਰੋਮਣੀ ਅਕਾਲੀ ਦਲ ਦੇ ਆਗੂ ਚਮਕੌਰ ਸਿੰਘ ਅਤੇ ਕਾਮਰੇਡ ਹੰਸਾ ਸਿੰਘ ਆਦਿ ਹਾਜ਼ਰ ਸਨ।
Categories

Recent Posts

