ਫਿਰੋਜ਼ਪੁਰ ਚ ਬਸੰਤ ਮੇਲੇ ਚ ਨਹੀਂ ਲੱਗਣ ਦਿੱਤਾ ਜਾਵੇਗਾ ਅੰਮ੍ਰਿਤ ਮਾਨ ਦਾ ਅਖਾੜਾ :-ਐੱਸ ਸੀ ਭਾਈਚਾਰਾ
- 391 Views
- kakkar.news
- February 6, 2024
- Politics Punjab
ਫਿਰੋਜ਼ਪੁਰ ਚ ਬਸੰਤ ਮੇਲੇ ਚ ਨਹੀਂ ਲੱਗਣ ਦਿੱਤਾ ਜਾਵੇਗਾ ਅੰਮ੍ਰਿਤ ਮਾਨ ਦਾ ਅਖਾੜਾ :-ਐੱਸ ਸੀ ਭਾਈਚਾਰਾ
ਫਿਰੋਜ਼ਪੁਰ 06 ਫਰਵਰੀ 2024 (ਅਨੁਜ ਕੱਕੜ ਟੀਨੂੰ)
ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਨਾਲ ਜੁੜਿਆ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ। ਲਗਾਤਾਰ ਐਸ ਸੀ ਭਾਈਚਾਰੇ ਵਲੋਂ ਗਾਇਕ ਅੰਮ੍ਰਿਤ ਮਾਨ ਅਤੇ ਉਸਦੇ ਪਿਤਾ ਦਾ ਵਿਰੋਧ ਕੀਤਾ ਜਾ ਰਿਹਾ ਹੈ ।ਇਸ ਦੇ ਚਲਦਿਆ ਅੱਜ ਫਿਰੋਜ਼ਪੁਰ ਪ੍ਰੈਸ ਕਲੱਬ ਵਿਖੇ ਐਸ ਸੀ ਭਾਈਚਾਰੇ ਵਲੋਂ ਇਕ ਪ੍ਰੈਸ ਕਾਨਫਰੈਂਸ ਕੀਤੀ ਗਈ ਜਿਸ ਦੌਰਾਨ ਓਹਨਾ ਕਿਹਾ ਕਿ ਬਸੰਤ ਪੰਚਮੀ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਐੱਸ.ਬੀ.ਐੱਸ. ਕਾਲਜ ’ਚ ਕਰਵਾਏ ਜਾ ਰਹੇ ਸੂਬਾ ਪੱਧਰੀ ਸਮਾਗਮ ’ਚ ਗਾਇਕ ਅੰਮ੍ਰਿਤ ਮਾਨ ਦੇ ਆਉਣ ’ਤੇ ਅਸੀਂ ਰੋਸ ਜ਼ਾਹਿਰ ਕਰਦੇ ਹਾਂ, ਅਤੇ ਅੰਮ੍ਰਿਤ ਮਾਨ ਨੂੰ ਬਸੰਤ ਮੇਲੇ ਚ ਆਉਣ ਤੋਂ ਰੋਕਿਆ ਜਾਵੇ । ਜੇ ਕਰ ਉਸਨੂੰ ਇਸ ਮੇਲੇ ਤੇ ਬੁਲਾਇਆ ਗਿਆ ਤਾ ਅਸੀਂ ਉਸਦਾ ਸਵਾਗਤ ਕਾਲੀਆ ਝੰਡੀਆਂ ਨਾਲ ਕਰਾਂਗੇ ਅਤੇ ਵਿਰੋਧ ਵੀ ਕੀਤਾ ਕਾਵੇਗਾ ।ਓਹਨਾ ਇਹ ਵੀ ਕਿਹਾ ਕਿ ਅੰਮ੍ਰਿਤ ਮਾਨ ਦੇ ਪਿਤਾ ਨੇ ਓਹਨਾ ਦੇ ਹੱਕਾ ਤੇ ਵੱਡਾ ਡਾਕਾ ਮਾਰੀਆ ਹੈ ਕਿਉਂਕਿ ਗਾਇਕ ਅੰਮ੍ਰਿਤ ਮਾਨ ਦੇ ਪਿਤਾ ਨੇ ਜਾਅਲੀ ਐੱਸ.ਸੀ. ਸਰਟੀਫਿਕੇਟ ਦਾ ਇਸਤੇਮਾਲ ਕਰ ਨੌਕਰੀ ਕੀਤੀ ਤੇ ਸੇਵਾ ਮੁਕਤ ਹੋ ਗਿਆ। ਜਿਸ ਵਿਰੁੱਧ ਰਿਜ਼ਰਵੇਸ਼ਨ ਚੋਰ ਫੜ੍ਹੋ ਪੱਕਾ ਮੋਰਚਾ ਮੋਹਾਲੀ ਵਲੋਂ ਉਸ ਦੇ ਵਿਭਾਗ ’ਚ ਇਨਕੁਆਰੀ ਲਾਈ ਗਈ ਹੈ।ਦੱਸਣਾ ਚਾਹੁੰਦੇ ਹਾਂ ਕਿ ਗਾਇਕ ਮਾਨ ਦੇ ਪਿਤਾ ਦਾ ਨੌਕਰੀ ਲੈਣ ਸਮੇਂ ਲੱਗਿਆ ਜਾਤੀ ਸਰਟੀਫਿਕੇਟ ਜਾਅਲੀ ਪਾਇਆ ਗਿਆ ਹੈ, ਜੋ ਵਿਭਾਗ ਵਲੋਂ ਸਪੱਸ਼ਟ ਹੋ ਚੁੱਕਿਆ ਹੈ, ਪਰ ਭਗਵੰਤ ਮਾਨ ਦੀ ਆਪ ਸਰਕਾਰ ਨੇ ਇਸ ਮਸਲੇ ਨੂੰ ਦਬਾ ਕੇ ਗਾਇਕ ਮਾਨ ਦੇ ਪਿਤਾ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ, ਜਦੋਂ ਕਿ ਇਹ ਮਸਲਾ ਪੰਜਾਬ ਵਿਚ ਬਹੁਤ ਭੱਖਿਆ ਸੀ ਤੇ ਗਾਇਕ ਦਾ ਪਿਤਾ ਗ੍ਰਿਫ਼ਤਾਰੀ ਦੇ ਡਰੋਂ ਇਨਕੁਆਰੀ ਵਿਚ ਸ਼ਾਮਿਲ ਹੋਣ ਤੋਂ ਪਹਿਲਾਂ ਵਿਦੇਸ਼ ਚੱਲਿਆ ਗਿਆ।
ਦੱਸਣਾ ਚਾਹੁੰਦੇ ਹਾਂ ਕਿ ਜਾਅਲੀ ਸਰਟੀਫਿਕੇਟ ਤੋਂ ਨੌਕਰੀ ਲੈਣ ਕਾਰਨ ਦਲਿਤਾਂ ਦੇ ਅਧਿਕਾਰਾਂ ਦਾ ਘਾਣ ਹੋਇਆ ਹੈ ਤੇ ਦਲਿਤਾਂ ਦੇ ਅਧਿਕਾਰਾਂ ਦਾ ਘਾਣ ਕਰਨ ਵਾਲੇ ਪਰਿਵਾਰ ਦੇ ਪੁੱਤਰ ਅੰਮ੍ਰਿਤ ਮਾਨ ਦਾ ਫ਼ਿਰੋਜ਼ਪੁਰ ਆਉਣ ’ਤੇ ਅਸੀਂ ਭਾਰੀ ਰੋਸ ਜਤਾਉਂਦੇ ਹਾਂ। ਜਿਸ ਬਾਬਤ ਮੋਰਚੇ ਵਲੋਂ ਵਿਧਾਇਕ ਰਜਨੀਸ਼ ਦਹੀਯਾ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਨੂੰ ਮੰਗ ਪੱਤਰ ਦੇ ਚੁੱਕੇ ਹਾਂ, ਪਰ ਪ੍ਰਸ਼ਾਸਨ ਵਲੋਂ ਗਾਇਕ ਅੰਮ੍ਰਿਤ ਮਾਨ ਦਾ ਫ਼ਿਰੋਜ਼ਪੁਰ ਬਸੰਤ ਮੇਲੇ ਸਮਾਗਮ ’ਚ ਆਉਣਾ ਰੱਦ ਹੋਣਾ ਅਜੇ ਸਪੱਸ਼ਟ ਨਹੀਂ ਕੀਤਾ ਗਿਆ,। ਜਿਸ ਕਰਕੇ ਅਸੀਂ ਅਗਲੀ ਰੂਪ ਰੇਖਾ ਬਣਾ ਜਲਦ ਹੀ ਤਿੱਖਾ ਸੰਘਰਸ਼ ਕਰਾਂਗੇ ਅਤੇ ਗਾਇਕ ਅੰਮਿਤ ਮਾਨ ਨੂੰ ਆਪ ਮੁਹਾਰੇ ਹੋ ਕੇ ਫ਼ਿਰੋਜ਼ਪੁਰ ਸਮਾਗਮ ’ਚ ਆਉਣ ਤੋਂ ਰੋਕਾਂਗੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024