ਫਿਰੋਜ਼ਪੁਰ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਵੱਡੀ ਮਾਤਰਾ ਚ ਹੈਰੋਇਨ ਅਤੇ ਡਰੱਗ ਮਨੀ ਹੋਈ ਬਰਾਮਦ
- 187 Views
- kakkar.news
- May 21, 2025
- Crime Punjab
ਫਿਰੋਜ਼ਪੁਰ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਵੱਡੀ ਮਾਤਰਾ ਚ ਹੈਰੋਇਨ ਅਤੇ ਡਰੱਗ ਮਨੀ ਹੋਈ ਬਰਾਮਦ
ਫਿਰੋਜ਼ਪੁਰ 21 ਮਈ 2025 (ਅਨੁਜ ਕੱਕੜ ਟੀਨੂੰ)
“ਯੁੱਧ ਨਸ਼ਿਆਂ ਵਿਰੁੱਧ ” ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ‘ਤੇ ਕਾਰਵਾਈ ਕਰਦਿਆਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਕੋਲੋਂ 2 ਕਿਲੋ 70 ਗ੍ਰਾਮ ਹੈਰੋਇਨ, 25 ਲੱਖ 12 ਹਜ਼ਾਰ ਰੁਪਏ ਨਕਦ ਡਰੱਗ ਮਨੀ ਅਤੇ ਇੱਕ ਆਰਟੀਕਾ ਕਾਰ (ਨੰਬਰ PB01F-1618) ਬਰਾਮਦ ਕੀਤੀ ਗਈ ਹੈ।
ਐਸ.ਐਸ.ਪੀ. ਫਿਰੋਜ਼ਪੁਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਹੋਏ ਤਿੰਨ ਵਿਅਕਤੀਆਂ ਦੀ ਪਛਾਣ ਕਰਨ ਕੁਮਾਰ ਉਰਫ਼ ਘੰਣੀ (ਉਮਰ 22 ਸਾਲ), ਰੋਹਿਤ ਭੱਟੀ (ਉਮਰ 24 ਸਾਲ) ਅਤੇ ਆਕਾਸ਼ (ਉਮਰ 24 ਸਾਲ) ਵਜੋਂ ਹੋਈ ਹੈ। ਇਹ ਤਿੰਨੋਂ ਪਿੰਡ ਬੁੱਕਨ ਖਾਂ ਵਾਲਾ ਦੇ ਨਿਵਾਸੀ ਹਨ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਤਿੰਨੋਂ ਵਿਅਕਤੀ ਨਸ਼ੇ ਦੀ ਵੱਡੀ ਖੇਪ ਲੈ ਕੇ ਸਪਲਾਈ ਕਰਨ ਜਾ ਰਹੇ ਹਨ।
ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਇੱਕ ਆਰਟੀਕਾ ਕਾਰ ਨੂੰ ਰੋਕਿਆ ਜਿਸ ਵਿੱਚ ਇਹ ਤਿੰਨੋਂ ਸਵਾਰ ਸਨ। ਕਾਰ ਦੀ ਤਲਾਸ਼ੀ ਦੌਰਾਨ ਹੈਰੋਇਨ ਅਤੇ ਨਕਦ ਰਕਮ ਮਿਲੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਕਰਨ ਕੁਮਾਰ ਉਰਫ਼ ਘੰਣੀ ਅਤੇ ਆਕਾਸ਼ ਉੱਤੇ ਪਹਿਲਾਂ ਵੀ ਨਸ਼ੇ ਸੰਬੰਧੀ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਤਿੰਨੋਂ ਖਿਲਾਫ ਮੁਕੱਦਮਾ ਦਰਜ ਕਰ ਅੱਗੇ ਦੀ ਜਾਂਚ ਜਾਰੀ ਹੈ। ਫਿਰੋਜ਼ਪੁਰ ਪੁਲਿਸ ਵੱਲੋਂ ਇਹ ਕਹਿਣਾ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਨੂੰ ਕਿਸੇ ਹਾਲਤ ‘ਚ ਨਹੀਂ ਬਖ਼ਸ਼ਿਆ ਜਾਵੇਗਾ ਅਤੇ ਇਹ ਮੁਹਿੰਮ ਹੋਰ ਵੀ ਤੇਜ ਕੀਤੀ ਜਾਵੇਗੀ।



- October 15, 2025