ਫਿਰੋਜ਼ਪੁਰ ਦੇ SBI ਬੈਂਕ ਦੇ ਨਾਲ 39,52000 ਰੁਪਏ ਦੀ ਧੋਖਾਧੜੀ ਕਰਨ ਵਾਲੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ
- 350 Views
- kakkar.news
- February 20, 2024
- Crime Punjab
ਫਿਰੋਜ਼ਪੁਰ ਦੇ SBI ਬੈਂਕ ਦੇ ਨਾਲ 39,52000 ਰੁਪਏ ਦੀ ਧੋਖਾਧੜੀ ਕਰਨ ਵਾਲੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ
ਫਿਰੋਜ਼ਪੁਰ, 20 ਫਰਵਰੀ, 2024 (ਅਨੁਜ ਕੱਕੜ ਟੀਨੂੰ )
ਬੈਂਕਿੰਗ ਗਤੀਵਿਧੀਆਂ ਵਿੱਚ ਕਿਸੇ ਵੀ ਕਿਸਮ ਦੀ ਧੋਖਾਧੜੀ ਨਾ ਸਿਰਫ਼ ਬੈਂਕ ਨੂੰ ਪ੍ਰਭਾਵਤ ਕਰਦੀ ਹੈ ਬਲਕਿ ਇਸਦੇ ਗਾਹਕਾਂ ਅਤੇ ਸਮਾਜ ‘ਤੇ ਵੀ ਮਾੜਾ ਪ੍ਰਭਾਵ ਪਾਉਂਦੀ ਹੈ। ਧੋਖਾਧੜੀ ਦੇ ਮਾਮਲੇ ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਅਜਿਹੇ ਮਾਮਲਿਆਂ ਵਿੱਚ ਅਦਾਲਤਾਂ ਨੂੰ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਜਸਟਿਸ ਐਸਜੇ ਮੁਖੋਪਾਧਿਆਏ ਅਤੇ ਰੰਜਨ ਗੋਗੋਈ ਦੇ ਬੈਂਚ ਨੇ ਇਹ ਕਿਹਾ ਸੀ ਕਿ ਅਜਿਹੇ ਅਪਰਾਧ ਵਿੱਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੁੰਦਾ ਹੈ ਅਤੇ ਅਜਿਹੇ ਮਾਮਲਿਆਂ ਵਿੱਚ ਮੁਲਜ਼ਮਾਂ ਨੂੰ ਸਿਰਫ਼ ਪੈਸੇ ਦੇ ਕੇ ਛੱਡਿਆ ਨਹੀਂ ਜਾਣਾ ਚਾਹੀਦਾ। ਬੈਂਚ ਨੇ ਕਿਹਾ ਕਿ ਜਦੋਂ ਧਾਰਾ 420 (ਧੋਖਾਧੜੀ) ਅਤੇ 471 (ਜਾਅਲੀ ਦਸਤਾਵੇਜ਼ ਪੇਸ਼ ਕਰਨ) ਦੇ ਤਹਿਤ ਬੈਂਕਿੰਗ ਗਤੀਵਿਧੀਆਂ ਨਾਲ ਸਬੰਧਤ ਅਪਰਾਧ ਕੀਤਾ ਜਾਂਦਾ ਹੈ, ਤਾਂ ਇਹ ਨਾ ਸਿਰਫ ਲੋਕਾਂ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ, ਸਗੋਂ ਸਮਾਜ ਲਈ ਵੀ ਖਤਰਾ ਪੈਦਾ ਕਰਦਾ ਹੈ। ਇਸ ਦੇ ਨਾਲ ਨਾਲ ਇਹ ਅਪਰਾਧ ਸਾਫ਼ ਸੁਥਰੇ ਸਰਕਾਰੀ ਕਰਮਚਾਰੀਆਂ ਦੇ ਭਵਿੱਖ ਤੇ ਵੀ ਦਾਗ ਲਗਾ ਦਿੰਦੇ ਹਨ ।
ਇਸੇ ਤਰ੍ਹਾਂ ਦੀ ਧੋਖਾਧੜੀ ਦਾ ਇਕ ਮਾਮਲਾ ਫਿਰੋਜ਼ਪੁਰ ਦੇ ਇਕ ਬੈਂਕ ਨਾਲ ਵੀ ਵਾਪਰਿਆ ਹੈ । ਜਿਸ ਵਿਚ ਫਿਰੋਜ਼ਪੁਰ ਦੇ ਸਟੇਟ ਬੈਂਕ ਆਫ ਇੰਡੀਆ ਦੇ ਨਾਲ ਕੁੱਝ ਵਿਅਕਤੀਆਂ ਵਲੋਂ ਮਿਲੀਭੁਗਤ ਕਰਕੇ ਬੈਂਕ ਨਾਲ 39 ਲੱਖ 52 ਹਜ਼ਾਰ 200 ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਸਟੇਟ ਬੈਂਕ ਆਫ ਇੰਡੀਆ ਦੇ ਅਸਿਸਟੈਂਟ ਮੈਨੇਜਰ ਗੁਰਜੋਤ ਸਿੰਘ ਨੇ ਦੱਸਿਆ ਕਿ ਓਹਨਾ ਦਾ ਬੈਂਕ ਇੱਛੇ ਵਾਲਾ ਰੋਡ ਤੇ ਹੈ ਅਤੇ ਓਹਨਾ ਦੇ ਮੈਨੇਜਰ ਦੀ ਬਦਲੀ ਹੋਣ ਕਰਨ ਓਹਨਾ ਨੂੰ ਲੋਨ ਵਿਭਾਗ ਦੇ ਕੰਮ ਦੀ ਵੀ ਦੇਖ ਰੱਖ ਕਰਨੀ ਪੈਂਦੀ ਸੀ । ਮੈਨੇਜਰ ਗੁਰਜੋਤ ਵਲੋਂ ਦਸਣ ਮੁਤਾਬਿਕ ਮਿਤੀ 06 -02 -2024 ਤੇ 07 – 02 -2024 ਨੂੰ 01 )ਅਜੇ ਕੁਮਾਰ ਪੁੱਤਰ ਸੂਰਜ ਭਾਨ ਵਾਸੀ ਗੜੀ ਮੁਹੱਲਾ ਰਾਜੋੜ, ਕੈਂਥਲ (ਹਰਿਆਣਾ) ,2) ਅਲੀ ਜਾਨ ਪੁੱਤਰ ਰੋਸ਼ਨ ਲਾਲ ਵਾਸੀ ਪੈਗਾਨ 66 ਜੀਂਦ (ਹਰਿਆਣਾ) 3 )ਗੁਰੂ ਦੇਵ ਪੁੱਤਰ ਬਾਲੂ ਰਾਮ ਵਾਸੀ ਮਕਾਨ ਨੰਬਰ 09 ਪਿੰਡ ਮਾਜਰਾ ਰੋਹੇਰਾ ਜਿਲ੍ਹਾ ਕੈਂਥਲ (ਹਰਿਆਣਾ) ਅਤੇ 4) ਅਨਿਲ ਪੁੱਤਰ ਈਸ਼ਵਰ ਵਾਸੀ ਨਵੀ ਬਸਤੀ ਨਿਰਵਾਨਾ ਜੀਂਦ(ਹਰਿਆਣ) ਵਾਰੋ ਵਾਰੀ ਉਸ (ਗੁਰਜੋਤ ਅਸਸਿਟੈਂਟ ਮੈਨੇਜਰ) ਕੋਲ ਆਏ ਤੇ ਇਹਨਾਂ ਵਿਅਕਤੀਆਂ ਨੇ ਆਪਸ ਚ ਮਿਲੀਭੁਗਤ ਕਰਕੇ ਲੋਣ ਲਈ ਬ੍ਰਾਂਚ ਚ ਆਪਣੇ ਡਾਕੂਮੈਂਟਸ ਅਤੇ ਜਾਲੀ ਆਈ ਕਾਰਡ ਬਣਾ ਕੇ ਲੋਣ ਦੀ ਰਕਮ 39 ਲੱਖ 52 ਹਜ਼ਾਰ 200 ਰੁਪਏ ਬੈਂਕ ਤੋਂ ਪ੍ਰਾਪਤ ਕਰਕੇ ਬੈਂਕ ਨਾਲ ਧੋਖਾਧੜੀ ਕੀਤੀ ਹੈ ।
ਪੁਲਿਸ ਵਲੋਂ ਗੁਰਜੋਤ ਸਿੰਘ ਅਸਸਿਟੈਂਟ ਬੈਂਕ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਇੱਛੇ ਵਾਲਾ ਰੋਡ ਦੇ ਬਿਆਨਾਂ ਦੇ ਤਹਿਤ ਉਕਤ ਵਿਅਕਤੀਆਂ ਦੇ ਖਿਲਾਫ ਆਈ ਪੀ ਸੀ ਦੀਆਂ 420 /465 /467/468/471/ ਅਤੇ 120 -ਬੀ ਦੀ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਉਕਤ ਆਰੋਪੀਆਂ ਚੋ ਇਕ ਆਰੋਪੀ ਅਲੀ ਜਾਨ ਪੁੱਤਰ ਰੋਸ਼ਨ ਲਾਲ ਨੂੰ ਗਿਰਫ਼ਤਾਰ ਕਰ ਬਾਕੀਆਂ ਦੀ ਭਾਲ ਜ਼ਾਰੀ ਹੈ।



- October 15, 2025