ਫਿਰੋਜ਼ਪੁਰ ਦੀ ਹਿੰਦ -ਪਾਕ ਸਰਹੰਦ ਕੋਲੋਂ ਮਿਲਿਆ ਹੈਰੋਇਨ ਦੇ ਨਾਲ ਇਕ ਡਰੋਨ
- 110 Views
- kakkar.news
- February 23, 2024
- Crime National Punjab
ਫਿਰੋਜ਼ਪੁਰ ਦੀ ਹਿੰਦ -ਪਾਕ ਸਰਹੰਦ ਕੋਲੋਂ ਮਿਲਿਆ ਹੈਰੋਇਨ ਦੇ ਨਾਲ ਇਕ ਡਰੋਨ
ਫਿਰੋਜ਼ਪੁਰ, 23 ਫਰਵਰੀ, 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਦੀ ਹਿੰਦ-ਪਾਕ ਸਰਹੰਦ ਤੇ ਤੈਨਾਤ ਬੀ ਐਸ ਐਫ ਦੀ ਈ ਕੰਪਨੀ 160 ਬਟਾਲੀਅਨ ਬਹਾਦਰ ਕੇ ਨੇ ਇਕ ਪਾਕਿਸਤਾਨੀ ਡਰੋਨ ਨੂੰ ਮਾਰਨ ਵਿਚ ਸਫਲਤਾ ਪ੍ਰਾਪਤ ਕਰਿ ਹੈ। ਦਸਣ ਮੁਤਾਬਿਕ ਪਾਕਿਸਤਾਨ ਵਲੋਂ ਆਏ ਡਰੋਨ ਦੇ ਨਾਲ ਤਕਰੀਬਨ ਅੱਧਾ ਕਿਲੋ ਹੈਰੋਇਨ ਵੀ ਸ਼ਾਮਿਲ ਸੀ ।
ਬੀ ਐਸ ਐਫ ਨੂੰ 8 : 25 ਤੇ ਇੱਤਲਾਹ ਮਿਲੀ ਕਿ ਛਾਂਗਾ ਰਾਏ ਹਿਠਾੜ ਚ ਇਕ ਡਰੋਨ ਦੀ ਆਮਦ ਹੋਈ ਹੈ ਤਾ ਬੀ ਐਸ ਐਫ ਨੇ ਇਕ ਸਾਂਝੇ ਅਪਰੇਸ਼ਨ ਦੌਰਾਨ ਇੰਸਪੈਕਟਰ ਗੁਰਜੰਟ ਸਿੰਘ ਸਮੇਤ ਅਤੇ ਪੁਲਿਸ ਕਰਮਚਾਰੀਆਂ ਸਮੇਤ ਕਿਉਂ ਆਰ ਟੀ ਟੀਮ ਦੇ ਨਾਲ ਇਸ ਮਿਸ਼ਨ ਨੂੰ ਅੰਜ਼ਾਮ ਦਿੱਤਾ ।ਜਦ ਡਰੋਨ ਨੂੰ ਨਜ਼ਦੀਕ ਜਾ ਕੇ ਦੇਖਿਆ ਤਾ ਉਸ ਨਾਲ ਇਕ ਪੈਕੇਟ ਬੰਨਿਆ ਹੋਇਆ ਸੀ । ਜਿਸ ਨੂੰ ਖੋਲ ਕੇ ਦੇਖਿਆ ਗਿਆ ਤਾ ਉਸ ਵਿੱਚੋ ਹੈਰੋਇਨ ਸੀ ।ਜਿਸ ਦਾ ਕੁੱਲ ਵਜ਼ਨ 0.505 ਗ੍ਰਾਮ ਸੀ ।ਜਿਸਦੀ ਅੰਤਰਰਾਸ਼ਟਰੀ ਕੀਮਤ ਕਰੋੜਾਂ ਚ ਹੈ । ਇਸ ਅਪਰੇਸ਼ਨ ਦੌਰਾਨ ਇਕ ਡਰੋਨ ਮਾਰਕਾ DJI MA VIC 3 Classic ਬਰਾਮਦ ਹੋਇਆ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026