ਕੇਂਦਰੀ ਜੇਲ ਫਿਰੋਜ਼ਪੁਰ ਚੋ 2 ਅਲੱਗ ਅਲੱਗ ਕੇਸਾਂ ਚ 5 ਮੋਬਾਈਲ ਅਤੇ ਪਾਬੰਦੀਸ਼ੁਦਾ ਸਾਮਾਨ ਹੋਇਆ ਬਰਾਮਦ
- 72 Views
- kakkar.news
- February 26, 2024
- Crime Punjab
ਕੇਂਦਰੀ ਜੇਲ ਫਿਰੋਜ਼ਪੁਰ ਚੋ 2 ਅਲੱਗ ਅਲੱਗ ਕੇਸਾਂ ਚ 5 ਮੋਬਾਈਲ ਅਤੇ ਪਾਬੰਦੀਸ਼ੁਦਾ ਸਾਮਾਨ ਹੋਇਆ ਬਰਾਮਦ
ਫਿਰੋਜ਼ਪੁਰ 26 ਫਰਵਰੀ 2024 (ਅਨੁਜ ਕੱਕੜ ਟੀਨੂੰ)
ਜੇਲ ਦੇ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਵਲੋਂ ਮਿਲੀ ਜਾਣਕਾਰੀ ਮੁਤਾਬਿਕ 24 /02 /24 ਨੂੰ ਉਹ ਅਤੇ ਓਹਨਾ ਦੀ ਪੁਲਿਸ ਪਾਰਟੀ ਵਲੋਂ ਜਦ ਜੇਲ ਦੀ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੀ ਅਚਾਨਕ ਤਲਾਸ਼ੀ ਕੀਤੀ ਗਈ ਤਾ ਤਲਾਸ਼ੀ ਦੌਰਾਨ ਬੈਰਕ ਚ ਲੱਗੀ ਐਲ. ਸੀ. ਡੀ ਦੇ ਪਿੱਛੇ ਇਕ ਨੋਕੀਆ ਕੰਪਨੀ ਦਾ ਕੀ ਪੇਡ ਮੋਬਾਈਲ ਸਮੇਤ ਬੈਟਰੀ ਅਤੇ ਸਿੰਮ ਬਰਾਮਦ ਹੋਇਆ ਅਤੇ ਇਕ ਡਾਟਾ ਕੇਬਲ ਲਾਵਾਰਿਸ ਬਰਾਮਦ ਹੋਈ। ਉਸ ਤੋਂ ਅਗਲੇ ਦਿਨ ਫਿਰ ਜਦ ਤਲਾਸ਼ੀ ਲਈ ਗਈ ਤਾ ਅਗਲੇ ਦਿਨ 25 ਫਰਵਰੀ ਨੂੰ ਦੁਪਹਿਰ 1 :00 ਵਜੇ ਬੈਰਕ ਨੰਬਰ 1 ਦੀ ਤਲਾਸ਼ੀ ਦੌਰਾਨ ਇਕ ਰੇਡ ਮੀ ਕੰਪਨੀ ਦਾ ਟੱਚ ਸਕਰੀਨ ਮੋਬਾਈਲ ਲਾਵਰਸੀ ਹਾਲਤ ਚ ਬਰਾਮਦ ਹੋਇਆ।
ਦੂਸਰੀ ਸ਼ਿਕਾਇਤ ਵਿਚ 25 /02 /24 ਨੂੰ ਸ਼ਾਮ 5 :45 ਵਜੇ ਟਾਵਰ ਨੰਬਰ 7 ਕੋਲ ਕਿਸੇ ਅਣਪਛਾਤੇ ਵਿਅਕਤੀ ਵਲੋਂ ਜੇਲ ਬਾਹਰੋਂ 2 ਪੈਕੇਟ ਥਰੋ ਕਰਕੇ ਸੁੱਟੇ ਗਏ ।ਜਿਨ੍ਹਾਂ ਨੂੰ ਖੋਲ ਕੇ ਦੇਖਿਆ ਤਾ ਇਹਨਾਂ ਚੋ 2 ਮੋਬਾਈਲ ਟੱਚ ਸਕਰੀਨ ਬਿਨਾ ਸਿੰਮ ਕਾਰਡ 1 ਮੋਬਾਈਲ ਫੋਨ ਕੀ ਪੇਡ, 1 ਡਾਟਾ ਕੇਬਲ, 21 ਪੈਕੇਟ ਤੰਬਾਕੂ ਅਤੇ 1 ਬੰਡਲ ਬੀੜੀਆ ਬਰਾਮਦ ਹੋਇਆ ।
ਤਫਤੀਸ਼ ਅਫਸਰ ਏ ਐਸ ਆਈ ਗੁਰਮੇਲ ਸਿੰਘ ਨੇ ਦਸਿਆ ਕੀ ਪੁਲਿਸ ਨੇ ਕੇਂਦਰੀ ਜੇਲ ਵਲੋਂ ਮਿਲਿਆ ਦੋਨਾਂ ਸ਼ਿਕਾਇਤਾਂ ਦੇ ਅਧਾਰ ਤੇ ਥਾਣਾ ਸਿਟੀ ਵਿਖੇ ਨਾਮਾਲੂਮ ਵਿਅਕਤੀ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਦੋ ਅਲੱਗ ਅਲੱਗ ਕੇਸ ਦਰਜ ਕੀਤੇ ਹਨ ।
- November 22, 2024
ਫਿਰੋਜ਼ਪੁਰ ਪੁਲਿਸ ਨੇ ਨਾਜਾਇਜ਼ ਅਸਲੇ ਸਮੇਤ ਇੱਕ ਆਰੋਪੀ ਨੂੰ ਕੀਤਾ ਗਿਰਫ਼ਤਾਰ
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024