ਪੁਲਿਸ ਵਲੋਂ ਸੈਕੜੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
- 102 Views
- kakkar.news
- February 26, 2024
- Crime Punjab
ਪੁਲਿਸ ਵਲੋਂ ਸੈਕੜੇ ਨਸ਼ੀਲੀਆਂ ਗੋਲੀਆਂ ਸਮੇਤ ਇਕ ਵਿਅਕਤੀ ਕਾਬੂ
ਫਿਰੋਜ਼ਪੁਰ, 26 ਫ਼ਰਵਰੀ 2024 (ਅਨੁਜ ਕੱਕੜ ਟੀਨੂੰ)
ਪੰਜਾਬ ਪੁਲਿਸ ਵਲੋਂ ਚਲਾਈ ਗਈ ਨਸ਼ਾ ਵਿਰੋਧੀ ਅਤੇ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ ਕੀਤੀ ਜਾ ਰਹੀ ਹੈ।ਜਿਸ ਦੇ ਤਹਿਤ ਵੱਖ ਵੱਖ ਥਾਵਾਂ ਤੇ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਅਤੇ ਥਾਂ ਥਾਂ ਤੇ ਨਾਕੇਬੰਦੀ ਕਰ ਨਸ਼ਾ ਤਸਕਰਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ ।
ਮਮਦੋਟ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਿਲ ਹੋਈ ਜਦੋ ਇਕ ਵਿਅਕਤੀ ਨੂੰ ਓਹਨਾ ਦੀ ਟੀਮ ਨੇ ਸੈਕੜੇ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ । ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਇਹ ਦੱਸਿਆ ਕੀ ਓਹਨਾ ਦੀ ਟੀਮ ਵਲੋਂ ਸ਼ੱਕੀ ਪੁਰਸ਼ਾ ਦੀ ਭਾਲ ਵਿਚ ਗਸ਼ਤ ਵ ਚੈਕਿੰਗ ਦੌਰਾਨ ਪਿੰਡ ਟਿੱਬੀ ਕਲਾਂ ਪਾਸ ਮਾਜੂਦ ਸੀ ਤਾ ਪੈਦਲ ਆ ਰਿਹਾ ਇਕ ਨੋਜਵਾਨਾ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਅਤੇ ਪਿੱਛੇ ਮੁੜਨ ਦੀ ਕੋਸ਼ਿਸ਼ ਕੀਤੀ ਪਰ ਡੀਓਟੀ ਤੇ ਮੌਜੂਦ ਪੁਲਿਸ ਮੁਲਾਜ਼ਿਮਾ ਨੇ ਓਹਨੂੰ ਕਾਬੂ ਕਰ ਲਿਆ , ਜਦ ਉਸ ਦੀ ਤਲਾਸ਼ੀ ਲਿੱਤੀ ਗਈ ਤਾ ਉਸ ਵਿਅਕਤੀ ਕੋਲੋਂ ਤਲਾਸ਼ੀ ਦੌਰਾਨ 320 ਨਸ਼ੀਲੀਆਂ ਗੋਲੀਆਂ , ਬਰਾਮਦ ਹੋਇਆਂ।
ਸਹਾਇਕ ਥਾਣੇਦਾਰ ਭੁਪਿੰਦਰ ਸਿੰਘ ਨੇ ਕਿਹਾ ਕੀ ਪੁੱਛ ਗਿੱਛ ਦੌਰਾਨ ਫੜੇ ਗਏ ਵਿਅਕਤੀ ਨੇ ਆਪਣਾ ਨਾਮ ਪਿੱਪਲ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਪੋਜੋ ਕੇ ਉਤਾੜ ਦੱਸਿਆ ਹੈ । ਜਿਸ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ


