Trending Now
#ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨਾਲ ਐੱਸ.ਆਈ.ਆਰ.-2026 ਸਬੰਧੀ ਮੀਟਿੰਗ
#ਫਿਰੋਜ਼ਪੁਰ ਪੁਲਿਸ ਵੱਲੋਂ 43 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
#फिरोजपुर रेल मंडल: प्रगति और उपलब्धियों का सप्ताह।
#फिरोजपुर मंडल द्वारा ‘रेलवन ऐप’ का व्यापक प्रचार-प्रसार।
#ਪੀ.ਏ.ਯੂ.-ਕੇ.ਵੀ.ਕੇ. ਵੱਲੋਂ ਸਬਜ਼ੀਆਂ ਦੀ ਫ਼ਲ ਦੀ ਮੱਖੀ ਦੀ ਸਰਵਪੱਖੀ ਰੋਕਥਾਮ ਸੰਬੰਧੀ ਖੇਤ ਦਿਵਸ ਮਨਾਇਆ ਗਿਆ
#– ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਵੱਧ ਚੜ੍ਹ ਕੇ ਯੋਗ ਦਿਵਸ ਵਿੱਚ ਸ਼ਮੂਲੀਅਤ ਕਰਨ ਦੀ ਕੀਤੀ ਅਪੀਲ
#रेलयात्रियों की सविधा के लिए ट्रेनों में लगेंगे अतिरिक्त कोच।
#ਸਖਤ ਮਿਹਨਤ ਅਤੇ ਸਕਾਰਾਤਮਕ ਸੋਚ ਨਾਲ ਹੀ ਸਫ਼ਲਤਾ ਸੰਭਵ – ਦੀਪਸ਼ਿਖਾ ਸ਼ਰਮਾ
#ਨਸ਼ਾ ਤਸਕਰਾਂ ਸਬੰਧੀ ਜਾਣਕਾਰੀ ਇਕੱਠੀ ਕਰਨ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਚਲਾਈ ਗਈ ਵਿਲੱਖਣ ਪਹਿਲ
#ਫਿਰੋਜ਼ਪੁਰ ਵਿੱਚ ਟੈਕਨੀਕਲ ਸਰਵਿਸਿਜ਼ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ
ਮਾਮਲਾ ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੇ ਸੋਸ਼ਣ ਦਾ
- 158 Views
- kakkar.news
- July 1, 2025
- Punjab
ਮਾਮਲਾ ਨਿੱਜੀ ਸਕੂਲਾਂ ਵੱਲੋਂ ਅਨੁਸੂਚਿਤ ਜਾਤੀ ਵਰਗ ਦੇ ਬੱਚਿਆਂ ਦੇ ਸੋਸ਼ਣ ਦਾ
ਐਸ.ਸੀ.ਕਮਿਸ਼ਨ ਪ੍ਰਾਈਵੇਟ ਸਕੂਲਾਂ ‘ਚ ਐਸ.ਸੀ ਕੋਟੇ ਦੇ ਬੱਚਿਆਂ ਦੀ ਕਰੇਗਾ ਸ਼ਨਾਖਤ: ਇੱਟਾਂਵਾਲੀ
ਸਕੂਲਾਂ ਦੇ ਨਿਰੀਖਣ ਲਈ ਪੜਤਾਲੀਆਂ ਟੀਮ ਗਠਿਨ ਜਲਦੀ
ਫਿਰੋਜ਼ਪੁਰ, 1 ਜੁਲਾਈ 2025 ( ਅਨੁਜ ਕੱਕੜ ਟੀਨੂੰ )
ਅਨੁਸੂਚਿਤ ਜਾਤੀ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਲਈ ਨਿੱਜੀ ਸਕੂਲਾਂ ‘ਚ 25% ਕੋਟੇ ਚੋਂ ਹਿੱਸੇ ਆਉਦੀਂਆਂ ਤੈਅਸ਼ੁਦਾ ਰਾਖਵੀਂਆਂ 5% ਸੀਟਾਂ ਤੋਂ ਮਨਾਫਾ ਖੱਟ ਰਹੇ ਸਕੂਲਾਂ ਦੀ ਪੜਤਾਲ ਕਰਕੇ ਡਿਫਾਲਟਰ ਸਕੂਲਾਂ ਨੂੰ ਸੂਚੀਬੱਧ ਕੀਤਾ ਜਾਵੇਗਾ ਤਾਂ ਕਿ ਉਨਾ ਖਿਲਾਫ ਬਣਦੀ ਕਾਰਵਾਈ ਕੀਤੀ ਜਾ ਸਕੇ।
ਉਪਰੋਕਤ ਪ੍ਰਗਟਾਵਾਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਸ੍ਰ:ਗੁਰਪ੍ਰੀਤ ਸਿੰਘ ‘ਇੱਟਾਂਵਾਲੀ’ ਨੇ ਕੀਤਾ।
ਉਨ੍ਹਾਂ ਨੇ ਕਿਹਾ ਸਾਡੇ ਧਿਆਨ ‘ਚ ਆਇਆ ਹੈ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2009 ਅਨੁਸਾਰ 18 ਦਸੰਬਰ 2010 ਨੂੰ ਜਾਰੀ ਨੋਟੀਫੀਕੇਸ਼ਨ ਅਨੁਸਾਰ ਲਾਭਪਾਤਰੀਆਂ ਦੀ ਸੂਚੀ ‘ਚ ਜਿਹੜੇ 6 ਵਰਗਾਂ ਨੂੰ ਸ਼ਾਮਿਲ ਕੀਤਾ ਗਿਆ ਹੈ,ਉਸ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਬੱਚਿਆ ਦਾ ਵੀ ਕੋਟੇ ਤੈਅ ਹੈ,ਪਰ 2009 ਤੋਂ ਲੈਕੇ ਚਾਲੂ ਵਰੇ ਤੱਕ ਪੰਜਾਬ ਦੇ ਮਾਨਤਾ ਸਕੂਲਾ ਨੇ 6 ਤੋਂ 14 ਸਾਲ ਤੱਕ ਕਿਸੇ ਇੱਕ ਵੀ ਬੱਚੇ ਨੂੰ ਸੀਟ ਦਾ ਲਾਭ ਨਹੀਂ ਦਿੱਤਾ ਹੈ।
ਐਸ.ਸੀ.ਕਮਿਸ਼ਨ ਦੇ ਮੈਂਬਰ ਸ੍ਰ. ਇੱਟਾਂਵਾਲੀ ਨੇ ਕਿਹਾ ਕਿ 24 ਅਪ੍ਰੈਲ 2025 ਨੂੰ ਦਾਖਲਿਆਂ ਦੇ ਸੈਸ਼ਨ 2025-26 ‘ਚ ‘ਸ੍ਰੇਣੀ’ ਨਾਲ ਸਬੰਧਿਤ ਸੀਟਾਂ ਤੇ ਦਾਖਲ ਨਾ ਕਰਕੇ ਜਿਥੇ ਬਾਲਾਂ ਦੇ ਅਧਿਕਾਰਾਂ ਦਾ ਹੱਨਨ ਕੀਤਾ ਹੈ,ਉਥੇਂ ਮੌਲਿਕ ਅਧਿਕਾਰ ਖੋਹਣ ਦਾ ਹੱਥ ਕੰਡਾਂ ਵਰਤਦਿਆਂ ਰਾਖਵੀਂਆਂ ਸੀਟਾਂ ਰਸੂਖਦਾਰਾਂ ਨੂੰ ਵੇਚਣ ਦਾ ਵੀ ਸੰਗੀਨ ਅਪਰਾਧ ਕੀਤਾ ਹੈ।
ਉਨਾਂ ਨੇ ਕਿਹਾ ਕਿ ਪਟੀਸ਼ਨਰ ਕਰਤਾ ਧਿਰ ਸਤਨਾਮ ਸਿੰਘ ਗਿੱਲ ਲੋਕ ਹਿੱਤ ‘ਚ ਸ਼ਿਕਾਇਤ ਨੂੰ ਧਿਆਨ ‘ਚ ਰੱਖਦਿਆਂ ਕਨੂੰਨ ਦੀ ਉਲੰਘਣਾ ਦੇ ਘੇਰੇ ’ਚ ਆਉਂਦੇ ਸਕੂਲਾਂ ਨੂੰ ਸੂਚੀਬੱਧ ਕਰਨ ਲਈ ਪੜਤਾਲੀਆ ਟੀਮ ਦਾ ਗਠਿਨ ਵਿਭਾਗੀ ਪੱਧਰ ਤੇ ਕੀਤਾ ਜਾਵੇਗਾ,ਜਿਸ ਦੀ ਸੀਲ ਬੰਦ ਰਿਪੋਰਟ ਐਸ.ਸੀ.ਕਮਿਸ਼ਨ ਨੂੰ ਜਾਂਚ ਅਧਿਕਾਰੀ ਪੇਸ਼ ਕਰਨਗੇਂ।
ਉਨ੍ਹਾਂ ਨੇ ਕਿਹਾ ਕਿ ਸਕੂਲ ਖੁੱਲਦਿਆਂ ਹੀ ਪੜਤਾਲੀਆਂ ਟੀਮਾਂ ਸਕੂਲਾਂ ਦੁਆਲੇ ਸਿਕੰਜਾਂ ਕੱਸਣਗੀਆਂ।
ਮੌਕੇ ਸ੍ਰ:ਗਰੁਪ੍ਰੀਤ ਸਿੰਘ ਇੱਟਾਵਾਲੀ ਦੇ ਨਿੱਜੀ ਲੋਕ ਸੰਪਰਕ ਅਫਸਰ ਸ: ਸਤਨਾਮ ਸਿੰਘ ਗਿੱਲ,ਪੀਏ ਬਾਬਾ ਹਰਜਿੰਦਰ ਸਿੰਘ ਫਿਰੋਜ਼ਸ਼ਾਹ,ਰਾਜਵਿੰਦਰ ਸਿੰਘ ਜੋਧੇ,ਵਕੀਲ ਜੋਤੀਪਾਲ ਭੀਮ ਪਠਾਨਕੋਟ ਆਦਿ ਹਾਜਰ ਸਨ।
Categories

Recent Posts
- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026