ਸਤਲੁਜ ਦਰਿਆ ਕੋਲੋਂ ਫੜੀ ਗਈ ਨਾਜਾਇਜ਼ ਸ਼ਰਾਬ ,2 ਵਿਅਕਤੀ ਨਾਮਜ਼ਦ
- 70 Views
- kakkar.news
- March 3, 2024
- Crime Punjab
ਸਤਲੁਜ ਦਰਿਆ ਕੋਲੋਂ ਫੜੀ ਗਈ ਨਾਜਾਇਜ਼ ਸ਼ਰਾਬ ,2 ਵਿਅਕਤੀ ਨਾਮਜ਼ਦ
ਫਿਰੋਜ਼ਪੁਰ 03 ਮਾਰਚ 2024 (ਅਨੁਜ ਕੱਕੜ ਟੀਨੂੰ)
ਜਿਲਾ ਐਸ ਐਸ ਪੀ ਫਿਰੋਜ਼ਪੁਰ ਵਲੋਂ ਅਸਮਾਜਿਕ ਤੱਤਵ ਅਤੇ ਨਕਲੀ ਸ਼ਰਾਬ ਵੇਚਣ ਜਾਂ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਥਾਣਾ ਸਦਰ ਫਿਰੋਜ਼ਪੁਰ ਦੇ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਅਤੇ ਓਹਨਾ ਦੀ ਪੁਲਸ ਪਾਰਟੀ ਵਲੋਂ ਸਤਲੁਜ ਦਰਿਆ ਕੋਲੋਂ 300 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ ।
ਗੁਪਤ ਸੂਚਨਾ ਮਿਲੀ ਕਿ ਕੁੱਝ ਵਿਅਕਤੀ ਸਤਲੁਜ ਦਰਿਆ ਦੇ ਕੰਡੇ ਨਾਜਾਇਜ਼ ਸ਼ਰਾਬ ਕਸੀਦ ਕੇ ਵੇਚਣ ਦੇ ਆਦਿ ਹਨ ਅਤੇ ਇਸ ਸਮੇ ਭਾਰੀ ਮਾਤਰਾ ਚ ਸ਼ਰਾਬ ਲੈ ਕੇ ਅੱਗੇ ਜਾਨ ਲਈ ਵਹੀਕਲ ਦੀ ਉਡੀਕ ਚ ਖੜੇ ਹਨ ਅਤੇ ਜੇ ਕਰ ਓਹਨਾ ਪਰ ਰੇਡ ਕਰਿ ਜਾਇ- ਤਾ ਉਹ ਰੰਗੇ ਹੱਥੀ ਫੜੇ ਜਾ ਸਕਦੇ ਹਨ । ਪੁਲਿਸ ਟੀਮ ਵੱਲੋ ਜਦ ਉਕਤ ਜਗ੍ਹਾ ਤੇ ਰੇਡ ਕਰਿ ਤਾ ਸ਼ਰਾਬ ਛੱਡ ਆਰੋਪੀ ਮੌਕੇ ਤੋਂ ਫਰਾਰ ਹੋ ਗਏ। ਮੌਕੇ ਤੋਂ ਪੁਲਿਸ ਨੂੰ ਤਕਰੀਬਨ 300 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ ।
ਥਾਣਾ ਸਦਰ ਫਿਰੋਜ਼ਪੁਰ ਵਲੋਂ ਫਰਾਰ ਹੋਏ ਵਿਅਕਤੀ ਸੂਰਜ ਪੁੱਤਰ ਮੁਖਤਿਆਰ ਸਿੰਘ ਅਤੇ ਪ੍ਰੀਤ ਸਿੰਘ ਪੁੱਤਰ ਗੋਮਾ ਸਿੰਘ ਵਾਸੀ ਪਿੰਡ ਬਾਰੇ ਕੇ ਦੇ ਖਿਲਾਫ EXCISE ਐਕਟ ਦੇ ਤਹਿਤ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ।
ਇਥੇ ਧਿਆਨਯੋਗ ਗੱਲ ਇਹ ਵੀ ਹੈ ਕਿ- ਫਿਰੋਜ਼ਪੁਰ ਅਤੇ ਇਸ ਦੇ ਨਾਲ ਦੇ ਪਿੰਡ ਅੰਤਰਰਾਸ਼ਟਰੀ ਸਰਹੱਦ ਪਾਕਿਸਤਾਨ ਨਾਲ ਦੀ ਸੀਮਾ ਨੂੰ ਛੂੰਦੇ ਹਨ ਅਤੇ ਇੱਕ ਨਜ਼ਦੀਕੀ ਅਧਿਐਨ ਤੋਂ ਪਤਾ ਚੱਲਦਾ ਹੈ ਕਿ ਸਰਹੱਦ ਦੇ ਨੇੜੇ ਦੇ ਪਿੰਡਾਂ ਦੇ ਵਸਨੀਕਾਂ ਕੋਲ ਬਹੁਤੀ ਵਾਹੀਯੋਗ ਜ਼ਮੀਨ ਨਹੀਂ ਹੈ, ਕਿਉਂਕਿ ਇੱਕ ਪਾਸੇ ਅੰਤਰਰਾਸ਼ਟਰੀ ਸਰਹੱਦ ਪਾਕਿਸਤਾਨ ਦੀ ਸੀਮਾ ਨੂੰ ਛੂੰਹਦੀ ਹੈ ਅਤੇ ਦੂਜੇ ਪਾਸੇ ਉਨ੍ਹਾਂ ਕੋਲ ਆਮਦਨ ਦੇ ਬਹੁਤੇ ਸਰੋਤ ਨਹੀਂ ਹਨ ਅਤੇ ਆਮਦਨ ਦੇ ਸਰੋਤ ਵਜੋਂ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਵਿਕਲਪ ਨਹੀਂ ਹੈ।ਇਹੀ ਉਨ੍ਹਾਂ ਦੀ ਆਮਦਨ ਦਾ ਮੁੱਖ ਸਾਧਨ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024