ਦੇਸੀ ਪਿਸਤੌਲ ਅਤੇ ਜਿੰਦਾ ਰੌਂਦਾ ਸਮੇਤ ਇਕ ਵਿਅਕਤੀ ਕਾਬੂ
- 153 Views
- kakkar.news
- March 3, 2024
- Crime Punjab
ਦੇਸੀ ਪਿਸਤੌਲ ਅਤੇ ਜਿੰਦਾ ਰੌਂਦਾ ਸਮੇਤ ਇਕ ਵਿਅਕਤੀ ਕਾਬੂ
ਫਿਰੋਜ਼ਪੁਰ 03 ਮਾਰਚ 2024 (ਅਨੁਜ ਕੱਕੜ ਟੀਨੂੰ)
ਨਾਜਾਇਜ਼ ਅਸਲਾ ਲੈ ਕੇ ਵੇਚਣ ਦੀ ਫ਼ਿਰਾਕ ਚ ਥਾਣਾ ਸਿਟੀ ਫਿਰੋਜ਼ਪੁਰ ਵਲੋਂ ਇਕ ਵਿਅਕਤੀ ਨੂੰ 01 ਦੇਸੀ ਪਿਸਤੌਲ ਅਤੇ 2 ਜਿੰਦਾ ਰੌਂਦਾ ਸਮੇਤ ਦਾਣਾ ਮੰਡੀ ਦਫਤਰ ਮਾਰਕੀਟ ਕਮੇਟੀ ਕੋਲੋਂ ਗਿਰਫ਼ਤਾਰ ਕਰ ਆਈ ਪੀ ਸੀ 25 /54 /59 ਤਹਿਤ ,ਮੁਕਦਮਾ ਦਰਜ ਕਿੱਤਾ ਗਿਆ ਹੈ ।
ਮਿਲੀ ਜਾਣਕਾਰੀ ਮੁਤਾਬਿਕ ਜਦ ਸਹਾਇਕ ਥਾਣੇਦਾਰ ਸ਼ਰਮਾ ਸਿੰਘ ਪੁਲਿਸ ਪਾਰਟੀ ਸਮੇਤ ਜ਼ੀਰਾ ਗੇਟ ਫਿਰੋਜ਼ਪੁਰ ਕੋਲ ਸਨ ਤਾ ਮੁਖਬਰ ਕੋਲੋਂ ਇਤੇਲਾਹ ਮਿਲੀ ਕਿ ਤਿੰਨ ਵਿਅਕਤੀ ਕਾਲੇ ਰੰਗ ਦੀ ਥਾਰ ਵਿਚ ਸਵਾਰ ਹੋ ਕੇ ਅਸਲਾ ਲੈ ਕੇ ਵੇਚਣ ਦੀ ਫ਼ਿਰਾਕ ਚ ਦਫਤਰ ਮਾਰਕੀਟ ਕਮੇਟੀ ਦਾਣਾ ਮੰਡੀ ਕੋਲੋਂ ਖੜੇ ਹਨ ਅਤੇ ਜੇਕਰ ਓਹਨਾ ਤੇ ਰੇਡ ਕਰਿ ਜਾਇ- ਤਾ ਹੱਥੀ ਆ ਸਕਦੇ ਹਨ । ਪੁਲਿਸ ਨੇ ਉਕਤ ਦੱਸੀ ਜਗ੍ਹਾ ਤੇ ਜਾ ਕੇ ਜਦ ਰੇਡ ਕਰਿ ਤਾ ਸੰਦੀਪ ਕੁਮਾਰ ਉਰਫ ਰਿੰਕੂ ਪੁੱਤਰ ਬਲਬੀਰ ਸਿੰਘ ਵਾਸੀ ਨਿਊ ਆਜ਼ਾਦ ਨਗਰ ਫਿਰੋਜ਼ਪੁਰ ਨੂੰ ਕਾੱਬੂ ਕੀਤਾ ਅਤੇ ਤਲਾਸ਼ੀ ਲੈਣ ਦੌਰਾਨ ਇਕ ਦੇਸੀ ਪਿਸਤੌਲ ਅਤੇ 2 ਜਿੰਦਾ ਰੋਂਦ ਬਰਾਮਦ ਹੋਏ ।
ਤਫਤੀਸ਼ ਅਫਸਰ ਵਲੋਂ 3 ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕਰ ਲਿੱਤਾ ਗਿਆ ਹੈ ।ਜਿਨ੍ਹਾਂ ਚੋ ਸੰਦੀਪ ਕੁਮਾਰ ਪੁਲਿਸ ਦੀ ਗ੍ਰਿਫਤ ਚ ਹੈ ਅਤੇ ਉਸਦੇ ਸਾਥੀ ਗੁਰਦਿੱਤ ਸਿੰਘ ਦਿੱਤਾ ਅਤੇ ਅਮਰੀਕ ਸਿੰਘ ਪੁੱਤਰ ਜੋਗਿੰਦਰ ਸਿੰਘ ਲਾਲੁ ਵਾਸੀ ਹੀਰਾ ਨਗਰ ਫਿਰੋਜ਼ਪੁਰ ਨੂੰ ਫੜਨ ਲਈ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026