ਜੇਲ ਅੰਦਰ ਸੁੱਟੇ 69 ਦਿਨਾਂ ‘ਚ 89 ਪੈਕੇਟ, 109 ਮੋਬਾਈਲ ਹੋਏ ਬਰਾਮਦ
- 105 Views
- kakkar.news
- March 9, 2024
- Crime Punjab
ਜੇਲ ਅੰਦਰ ਸੁੱਟੇ 69 ਦਿਨਾਂ ‘ਚ 89 ਪੈਕੇਟ, 109 ਮੋਬਾਈਲ ਹੋਏ ਬਰਾਮਦ
ਫਿਰੋਜ਼ਪੁਰ, 9 ਮਾਰਚ, 2024 (ਅਨੁਜ ਕੱਕੜ ਟੀਨੂੰ)
ਜੇਲ ਦੀਆਂ ਉੱਚੀਆਂ ਕੰਧਾਂ ਦੇ ਹੋਣ ਦੇ ਬਾਵਜੂਦ ਜੇਲ ਅੰਦਰ ਪੈਕੇਟ ਸੁਟੱਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ ।ਮੌਜੂਦਾ ਸਾਲ ਦੌਰਾਨ ਜੇਲ ਅੰਦਰ ਕੁੱਲ 89 ਪੈਕੇਟ ਥਰੋ ਕੀਤੇ ਜਾ ਚੁਕੇ ਹਨ ਅਤੇ ਜੇ ਕਰ ਮੋਬਾਈਲਾਂ ਦੀ ਬਰਾਮਦਗੀ ਦੀ ਗੱਲ ਕਰੀਏ ਤਾਂ ਮੌਜੂਦਾ ਸਾਲ ਦੌਰਾਨ ਕੁੱਲ 109 ਮੋਬਾਈਲਾਂ ਤੋਂ ਇਲਾਵਾ ਪਾਬੰਦੀਸ਼ੁਦਾ ਵਸਤੂਆਂ ਦੀ ਬਰਾਮਦਗੀ ਹੋਈ ਹੈ। ਇਸ ਸਾਲ ਅਜੇ ਤਕ ਤਿੰਨ ਮਹੀਨੇ ਵਿਚ ਜਨਵਰੀ ਚ 63 ਅਤੇ ਫਰਵਰੀ ਵਿੱਚ 27 ਅਤੇ ਮਾਰਚ ਵਿੱਚ 19 ਮੋਬਾਈਲ ਬਰਾਮਦ ਕੀਤੇ ਗਏ ਹਨ । ਪਿਛਲੇ ਸਮੇ ਦੌਰਾਨ ਚੰਗੀ ਸੰਖਿਆ ਚ ਤੰਬਾਕੂ ਅਤੇ ਜਰਦੇ ਦੀਆਂ ਪੁੜੀਆਂ ਦੀ ਬਰਾਮਦਗੀ ਤੋਂ ਇਹ ਜਾਪਦਾ ਹੈ ਕਿ ਜਿਆਦਾਤਰ ਕੈਦੀ ਇਸ ਦੇ ਆਦਿ ਹਨ ਅਤੇ ਜੇਲ ਵਿਚ ਇਸਦੀ ਪਹੁੰਚ ਨੂੰ ਉਹ ਗੈਰਕਾਨੂੰਨੀ ਤਰੀਕੇ ਨਾਲ ਮੈਨੇਜ ਕਰਦੇ ਹਨ ।
ਇਸ ਤੋਂ ਇਹ ਵੀ ਪਤਾ ਚਲਦਾ ਹੈ ਕਿ ਜੇਲ੍ਹ ਵਿੱਚ ਬੰਦ ਕੈਦੀਆਂ ਨੂੰ ਮੋਬਾਈਲ ਅਤੇ ਹੋਰ ਪਾਬੰਦੀਸ਼ੁਦਾ ਵਸਤੂਆਂ ਜਿਵੇਂ ਕਿ ਤੰਬਾਕੂ, ਜ਼ਰਦਾ, ਅਤੇ ਸਿਗਰਟ ਦੇ ਪੈਕ ਅਤੇ ਇਲੈਕਟ੍ਰਾਨਿਕ ਯੰਤਰਾਂ – ਡਾਟਾ ਕੇਬਲ, ਅਡਪਟਰ, ਪੈੱਨ ਡਰਾਈਵ ਆਦਿ ਦੀ ਮੰਗ ਹਮੇਸ਼ਾ ਰਹਿੰਦੀ ਹੀ ਹੈ ਅਤੇ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਵੀ ਉਨ੍ਹਾਂ ਦੇ ਦਾਖਲੇ ਨੂੰ ਰੋਕਿਆ ਨਹੀਂ ਜਾ ਪਾ ਰਿਹਾ ।
ਜੇਲ ਅੰਦਰ 7 ਮਾਰਚ ਨੂੰ ਬੈਟਰੀ ਵਾਲਾ ਮੋਬਾਈਲ ਬਿਨਾਂ ਸਿਮ ਕਾਰਡ ਤੋਂ ਲਾਵਾਰਿਸ ਪਿਆ ਪਾਇਆ ਗਿਆ। ਇਸੇ ਤਰ੍ਹਾਂ 8 ਮਾਰਚ ਨੂੰ ਬੈਰਕ ਨੰਬਰ 6 ਦੇ ਪਿਛਲੇ ਪਾਸੇ ਤੋਂ ਜੇਲ੍ਹ ਦੀਆਂ ਉੱਚੀਆਂ ਕੰਧਾਂ ਉਪਰੋਂ ਦੋ ਥਰੋਅ ਕੀਤੇ ਗਏ ਪੈਕੇਟ ਮਿਲੇ ਸਨ, ਜਿਨ੍ਹਾਂ ਨੂੰ ਖੋਲ ਕੇ ਦੇਖਿਆ ਗਿਆ ਤਾ ਓਹਨਾ ਵਿੱਚੋ 3 ਮੋਬਾਈਲ, 73 ਪੈਕੇਟ ਤੰਬਾਕੂ (ਜ਼ਰਦਾ) ਅਤੇ 2 ਸਿਗਰਟਾਂ ਦੇ ਪੈਕਟ ਬਰਾਮਦ ਹੋਏ ਸਨ।
ਇਸ ਦੌਰਾਨ ਤਫਤੀਸ਼ ਅਫਸਰ ਗੁਰਮੇਲ ਸਿੰਘ ਨੇ ਸੁਖਜਿੰਦਰ ਸਿੰਘ, ਰਿਸ਼ਵਪਾਲ ਗੋਇਲ, ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਦੀ ਸ਼ਿਕਾਇਤ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 42/52-ਏ PRISON ਐਕਟ ਦੇ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਜੇ ਕਹੀਏ ਤਾ ਪੈਕੇਟ ਸੁੱਟਣ ਦੀ ਸੰਭਾਵਨਾ 3 ਸਾਈਡ ਤੋਂ ਕੀਤੀ ਜਾ ਸਕਦੀ ਹੈ ।ਜੇਲ ਦੀਆਂ ਦੀਵਾਰਾਂ ਦੇ ਇਕ ਪਾਸੇ ਉੱਚੀਆਂ ਉੱਚੀਆਂ ਇਮਾਰਤ ਬਣਿਆ ਹਨ । ਅਤੇ ਦੋ ਪਾਸਿਆਂ ਤੋਂ ਪੁੱਡਾ ਦੀ ਜ਼ਮੀਨ ਅਤੇ ਸਾਈਡ ਲੇਨ ਸੜਕ ਲਈ ਖੁੱਲ੍ਹੀ ਥਾਂ ਹੈ। ਜੇਲ ਕਰਮਚਾਰੀਆਂ ਦੀ ਮਿਲੀਭੁਗਤ ਅਤੇ ਜੇਲ ਦੀਆਂ ਉੱਚੀਆਂ ਕੰਧਾਂ ਦੇ ਨਾਲ ਲੱਗਦੀਆਂ ਰਿਹਾਇਸ਼ੀ ਇਮਾਰਤਾ ਜੋ ਕਿ ਜੇਲ ਦੀ ਚਾਰਦੀਵਾਰੀ ਤੋਂ ਵੀ ਉੱਚੀਆਂ ਹਨ ,ਜਿਥੋਂ ਕਿਸੇ ਵੀ ਤਰ੍ਹਾਂ ਦੇ ਸ਼ਰਾਰਤੀ ਅਨਸਰਾਂ ਵਲੋਂ ਜੇਲ ਅੰਦਰ ਪਾਬੰਦੀਸ਼ੁਦਾ ਸਮਾਨ ਦਾ ਸੁੱਟਣਾ ਆਸਾਨ ਹੋ ਸਕਦਾ ਹੈ, ਜਿਸਨੂੰ ਨਕਾਰਿਆ ਵੀ ਨਹੀਂ ਜਾ ਸਕਦਾ । ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜੇਲ ਦੇ ਬਾਹਰ ਗਸ਼ਤ ਤੇਜ਼ ਕਰਨ ਦੀ ਲੋੜ ਹੈ ਤਾ ਜੋ ਥਰੋ ਕਰਨ ਵਾਲੀਆਂ ਨੂੰ ਠੱਲ ਪਾਈ ਜਾ ਸਕੇ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024