2 ਲੱਖ ਰੁਪਏ ਦਾ ਇਨਾਮੀ ਭਗੋੜਾ ਦੋਸ਼ੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ
- 85 Views
- kakkar.news
- March 16, 2024
- Crime Punjab
2 ਲੱਖ ਰੁਪਏ ਦਾ ਇਨਾਮੀ ਭਗੋੜਾ ਦੋਸ਼ੀ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਜਿਲ੍ਹਾ ਫਾਜਿਲਕਾ ਦੀ ਪੁਲਿਸ ਵੱਲੋ ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ
ਫਾਜਿਲਕਾ 16 ਮਾਰਚ 2024 (ਸਿਟੀਜ਼ਨਜ਼ ਵੋਇਸ)
ਮਾਨਯੋਗ ਸ਼੍ਰੀ ਗੌਰਵ ਯਾਦਵ, IPS ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਅਤੇ ਸ਼੍ਰੀ ਰਣਜੀਤ ਸਿੰਘ ਢਿੱਲੋ IPS ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕਾਰਵਾਈ ਕਰਦੇ ਹੋਏ ਸ਼੍ਰੀ ਵਰਿੰਦਰ ਸਿੰਘ ਬਰਾੜ PPS ਸੀਨੀਅਰ ਕਪਤਾਨ ਪੁਲਿਸ ਫਾਜਿਲਕਾ ਵੱਲੋ ਸ਼੍ਰੀ ਕਰਨਵੀਰ ਸਿੰਘ PPS ਕਪਤਾਨ ਪੁਲਿਸ ਓਪਰੇਸ਼ਨ ਫਾਜਿਲਕਾ ਦੀ ਅਗਵਾਈ ਹੇਠ 2 ਲੱਖ ਰੁਪਏ ਦੇ ਇਨਾਮੀ ਭਗੋੜੇ ਅਮਨ ਸਕੋਡਾ ਨੂੰ ਮਕਾਨ ਮਾਲਕ ਸੁਧੀਰ ਵਾਸੀ ਲੇਨ 14 ਰਵਿੰਦਰਪੁਰੀ ਸਾਧੂਵਿਲਾ ਅਪਾਰਟਮੈਂਟ, ਵਾਰਾਨਸੀ (ਉੱਤਰ ਪ੍ਰਦੇਸ਼) ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾ ਵਾਲਾ ਉਰਫ ਖਿਲਚੀਆਂ ਥਾਣਾ ਵੈਰੋਕੇ ਜਿਲ੍ਹਾ ਫਾਜਿਲਕਾ ਕਾਫੀ ਸਾਲਾਂ ਤੋਂ ਭਗੋੜਾ ਚਲਿਆ ਆ ਰਿਹਾ ਸੀ, ਜਿਸਤੇ ਮਹਿਕਮਾ ਪੁਲਿਸ ਵੱਲੋਂ 2 ਲੱਖ ਰੁਪਏ ਦਾ ਇਨਾਮ ਇਸਨੂੰ ਗ੍ਰਿਫਤਾਰ ਕਰਨ ਜਾਂ ਕਰਾਉਣ ਲਈ ਰੱਖਿਆ ਗਿਆ ਸੀ। ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਗ੍ਰਿਫਤਾਰ ਕਰਨ ਲਈ ਪਿਛਲੇ ਕਰੀਬ 4/5 ਸਾਲਾਂ ਤੋਂ ਫਾਜਿਲਕਾ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਪੰਚਕੁਲਾ, ਰਾਜਸਥਾਨ, ਹਰਿਆਣਾ ਆਦਿ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ, ਜੋ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਗ੍ਰਿਫਤਾਰੀ ਤੋਂ ਬਚਣ ਲਈ ਆਪਣੇ ਟਿਕਾਣੇ ਬਦਲ ਲੈਂਦਾ ਸੀ, ਕਿਉਂਕਿ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਪੁੱਤਰ ਭਗਵਾਨ ਦਾਸ ਵਾਸੀ ਚੱਕ ਪੁੰਨਾ ਵਾਲੀ ਥਾਣਾ ਵੈਰੋਕੇ ਜਿਲਾ ਫਾਜ਼ਿਲਕਾ ਦੇ ਖਿਲਾਫ ਜੁਰਮ 307, 420, 384, 326, 365, 465, 467, 471, 120ਬੀ, ਭ.ਦ, 66, 67 IT Act ਤਹਿਤ ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਵਿੱਚ ਹੇਠ ਲਿਖੇ ਅਨੁਸਾਰ ਕੁੱਲ 38 ਮੁਕੱਦਮੇ ਦਰਜ ਹਨ, ਜਿੰਨ੍ਹਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ
1. ਜਿਲ੍ਹਾ ਫਾਜਿਲਕਾ :- 20
3. ਜਿਲ੍ਹਾ ਫਿਰੋਜਪੁਰ :-11
5. ਐਸ.ਏ.ਐਸ ਨਗਰ :- 01
2. ਜਿਲ੍ਹਾ ਫਤਿਹਗੜ੍ਹ ਸਾਹਿਬ :- 01
4. ਜਿਲ੍ਹਾ ਮੋਗਾ:-03
6. ਜਿਲ੍ਹਾ ਪਟਿਆਲਾ :-02
ਉਕਤ ਦਿੱਤੇ ਮੁਕੱਦਮਿਆਂ ਵਿੱਚ 11 ਮੁਕੱਦਮਿਆਂ ਵਿੱਚ ਅ/ਧ 82,83 ਜ.ਫ. ਅਤੇ 26 ਮੁਕੱਦਮਿਆ ਵਿੱਚ 299 ਜ.ਫ. ਤਹਿਤ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਕਾਫੀ ਸਮੇਂ ਤੋਂ ਭਗੋੜਾ ਚੱਲਿਆ ਆ ਰਿਹਾ ਸੀ। ਅਮਨ ਸਕੋਡਾ ਨੂੰ ਹੁਣ ਤੱਕ ਗ੍ਰਿਫਤਾਰ ਨਾ ਕਰਨ ਕਰਕੇ ਆਮ ਲੋਕਾਂ ਵਿੱਚ ਮਹਿਕਮਾ ਪੰਜਾਬ ਪੁਲਿਸ ਦੇ ਅਕਸ਼ ਤੇ ਸਵਾਲੀਆ ਨਿਸ਼ਾਨ ਬਣਿਆ ਹੋਇਆ ਸੀ।
ਅੱਜ ਮਿਤੀ 16.03.2024 ਨੂੰ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਨੂੰ ਮਾਨਯੋਗ ਅਦਾਲਤ ਫਾਜਿਲਕਾ ਵਿੱਚ ਪੇਸ਼ ਕੀਤਾ ਗਿਆ ਜੋ ਮਾਨਯੋਗ ਜੱਜ ਸਾਹਿਬ ਵੱਲੋ ਅਮਨਦੀਪ ਕੰਬੋਜ ਉਰਫ ਅਮਨ ਸਕੋਡਾ ਦਾ ਮਿਤੀ 20.03.2024 ਤੱਕ ਦਾ ਪੁਲਿਸ ਰਿਮਾਂਡ ਦਿੱਤਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024