ਸਵੀਪ ਗਤੀਵਿਧੀਆਂ ਦੀ ਜਾਣਕਾਰੀ ਨਾਲ ਸਮਾਪਤ ਹੋਈ ਤਿੰਨ ਰੋਜਾ ਚੋਣ ਟ੍ਰੇਨਿੰਗ
- 109 Views
- kakkar.news
- March 16, 2024
- Punjab
ਸਵੀਪ ਗਤੀਵਿਧੀਆਂ ਦੀ ਜਾਣਕਾਰੀ ਨਾਲ ਸਮਾਪਤ ਹੋਈ ਤਿੰਨ ਰੋਜਾ ਚੋਣ ਟ੍ਰੇਨਿੰਗ
ਫਿਰੋਜ਼ਪੁਰ 16 ਮਾਰਚ 2024 (ਅਨੁਜ ਕੱਕੜ ਟੀਨੂੰ)
ਲੋਕ ਸਭਾ ਚੋਣਾਂ- 2024ਨੂੰ ਸਫਲਤਾਪੂਰਵਕ ਸੁੱਚਜੇ ਢੰਗ ਨਾਲ ਨੇਪਰੇ ਚਾੜਨ ਲਈ ਚੋਣ ਪ੍ਰਕ੍ਰਿਆ ਦੇ ਵੱਖ-ਵੱਖ ਕੰਮਾਂ ਦੀ ਡਵੀਜਨਲ ਪੱਧਰ ਤੇ ਤਿੰਨ ਰੋਜਾ ਵਿਸ਼ੇਸ਼ ਟ੍ਰੇਨਿੰਗ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣ ਅਫਸਰ ਸ਼੍ਰੀ ਰਾਜੇਸ਼ ਧੀਮਾਨ ਆਈ.ਏ.ਐਸ. ਦੀ ਅਗਵਾਈ ਵਿਚ ਆਯੋਜਿਤ ਕੀਤੀ ਗਈ। ਜਿਸ ਵਿਚ ਜ਼ਿਲ੍ਹਾ ਫਿਰੋਜ਼ਪੁਰ, ਮੋਗਾ, ਫਾਜ਼ਿਲਕਾ, ਸ਼੍ਰੀ ਮੁਕਤਸਰ ਸਾਹਿਬ ਦੇ 30 ਤੋਂ ਵੱਧ ਨੋਡਲ ਅਫਸਰ ਨੇ ਹਿੱਸਾ ਲਿਆ।
ਜ਼ਿਲ੍ਹਾ ਚੋਣ ਤਹਿਸੀਲਦਾਰ ਚਾਂਦ ਪ੍ਰਕਾਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਟ੍ਰੇਨਿੰਗ 14 ਮਾਰਚ ਤੋਂ 16 ਮਾਰਚ ਤੱਕ ਚੱਲੀ। ਜਿਸ ਵਿਚ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਡਾ. ਨਿਧੀ ਕੁਮੰਦ ਬਾਬਾ, ਡਾ. ਚਾਰੁਮਿਤਾ ਐਸ.ਡੀ.ਐਮ. ਫਿਰੋਜ਼ਪੁਰ, ਸ. ਸਾਰੰਗਪ੍ਰੀਤ ਸਿੰਘ ਐਸ.ਡੀ.ਐਮ. ਮੋਗਾ, ਅਤੇ ਸ਼੍ਰੀ ਹਰਕੰਵਲਜੀਤ ਸਿੰਘ ਐਸ.ਡੀ.ਐਮ. ਬਾਘਾ ਪੁਰਾਨਾ ਵੱਲੋ ਚੋਣ ਨਾਲ ਸਬੰਧਤ ਸਮੁੱਚੇ ਕੰਮ ਦੀ ਟ੍ਰੇਨਿੰਗ ਸਬੰਧਤ ਨੋਡਲ ਅਫਸਰਾ ਨੂੰ ਦਿੱਤੀ ਗਈ। ਜਿਸ ਵਿਚ ਉਮੀਦਵਾਰਾ ਦੀ ਯੋਗਤਾ ਨਾਮਜਦਗੀਆਂ ਦਾ ਕੰਮ, ਚੋਣ ਨਿਸ਼ਾਨ ਦੀ ਅਲਾਟਮੈਂਟ, ਨਾਮਜਦਗੀਆਂ ਦੀ ਜਾਂਚ ਪੜਤਾਲ, ਰੱਦ ਅਤੇ ਕਾਗਜ ਵਾਪਸੀ ਦੀ ਪ੍ਰਕ੍ਰਿਆ, ਈ.ਵੀ. ਐਮ. ਅਤੇ ਵੀ. ਵੀ. ਪੈਟ. ਮਸ਼ੀਨਾ ਦੀ ਕਾਰਜਪ੍ਰਣਾਲੀ, ਉਮੀਦਵਾਰਾਂ ਦੇ ਖਰਚੇ, ਚੋਣ ਪੋਲ ਪ੍ਰਕ੍ਰਿਆ ਅਤੇ ਨਤੀਜੇ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ।
ਟ੍ਰੇਨਿੰਗ ਦੇ ਅੰਤਿਮ ਦਿਨ ਐਸ.ਡੀ.ਐਮ. ਬਾਘਾ ਪੁਰਾਣਾ ਹਰਕੰਵਲਜੀਤ ਸਿੰਘ ਨੇ ਵੋਟਰ ਜਾਗਰੂਕਤਾ ਦੀ ਸਵੀਪ ਮੁਹਿੰਮ ਸਬੰਧੀ ਵੱਡਮੁਲੀ ਜਾਣਕਾਰੀ ਦਿੰਦਿਆਂ ਸੀਨੀਅਰ ਸੀਟੀਜਨ ਵੋਟਰ, ਔਰਤਾਂ, ਵਿਕਲਾਂਗ ਅਤੇ ਸਰਵਿਸ ਵੋਟਰ ਦੀ ਭਾਗੀਦਾਰੀ ਵਧਾਉਣ ਤੇ ਜੋਰ ਦਿੱਤਾ ਜਾਵੇ।
ਚਾਂਦ ਪ੍ਰਕਾਸ਼ ਚੋਣ ਤਹਿਸੀਲਦਾਰ, ਅਮਰੀਕ ਸਿੰਘ, ਡੀ.ਪੀ.ਆਰ.ਓ., ਅਨਿਲ ਪਲਤਾ ਡੀ.ਆਈ.ਓ. ਡਾ. ਸਤਿੰਦਰ ਸਿੰਘ ਸਵੀਪ ਕੌਆਰਡੀਨੇਟਰ, ਗਗਨਦੀਪ ਕੌਰ ਚੌਣ ਕਾਨੰਗੋ, ਤ੍ਰਚੋਲਣ ਸਿੰਘ ਪ੍ਰੋਗਰਾਮਰ, ਪ੍ਰਿੰਸੀਪਲ ਜਗਦੀਪ ਸਿੰਘ ਨੇ ਟ੍ਰੇਨਿੰਗ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024