ਫਿਰੋਜ਼ਪੁਰ ਵਿੱਚ ਸਤਲੁਜ ਦੇ ਕੰਢੇ ਤੋਂ 32 ਹਜ਼ਾਰ ਲੀਟਰ ਲਾਹਣ ਬਰਾਮਦ,
- 115 Views
- kakkar.news
- March 25, 2024
- Crime Punjab
ਫਿਰੋਜ਼ਪੁਰ ਵਿੱਚ ਸਤਲੁਜ ਦੇ ਕੰਢੇ ਤੋਂ 32 ਹਜ਼ਾਰ ਲੀਟਰ ਲਾਹਣ ਬਰਾਮਦ,
ਫ਼ਿਰੋਜ਼ਪੁਰ, 25 ਮਾਰਚ -2024 ( ਅਨੁਜ ਕੱਕੜ ਟੀਨੂੰ)
ਐਸ ਐਸ ਪੀ ਸੋਮਿਆਂ ਮਿਸ਼ਰਾ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਸਮਾਜਿਕ ਤੱਤਵ ਅਤੇ ਨਾਜਾਇਜ਼ ਜਾ ਨਕਲੀ ਸ਼ਰਾਬ ਵੇਚਣ ਜਾ ਖਰੀਦਣ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਦਰ ਫਿਰੋਜ਼ਪੁਰ ਨੂੰ ਇਕ ਵੱਡੀ ਸਫਲਤਾ ਹਾਸਿਲ ਹੋਈ ।ਇੰਸਪੈਕਟਰ ਜਸਵੰਤ ਸਿੰਘ ਅਤੇ ਓਹਨਾ ਦੀ ਟੀਮ ਵਲੋਂ ਕਾਸੋ ਓਪ੍ਰੈਸ਼ਨ ਦੇ ਤਹਿਤ ਅੱਜ ਦਰੀਆਉ ਪਾਰ ਹਜ਼ਾਰਾਂ ਲੀਟਰ ਲਾਹਣ ਬਰਾਮਦ ਕੀਤੇ ਜਾਣ ਦੀ ਖ਼ਬਰ ਸਾਮਣੇ ਆਈ ਹੈ ।
ਸਦਰ ਥਾਣਾ ਦੇ ਐਸ.ਐਚ.ਓ ਜਸਵੰਤ ਸਿੰਘ ਵੱਲੋਂ ਸਰਹੱਦੀ ਪਿੰਡਾਂ ਵਿੱਚ ਨਜਾਇਜ਼ ਸ਼ਰਾਬ ਦੀ ਕਸੀਦ ਸਬੰਧੀ ਸੂਚਨਾ ਮਿਲਣ ‘ਤੇ ਡੀ.ਐਸ.ਪੀ ਸਿਟੀ ਸੁਖਵਿੰਦਰ ਸਿੰਘ ਦੀ ਦੇਖ-ਰੇਖ ਹੇਠ ਐਸ.ਐਸ.ਪੀ ਸੌਮਿਆ ਮਿਸ਼ਰਾ ਦੇ ਦਿਸ਼ਾ-ਨਿਰਦੇਸ਼ਾਂ ‘ ਹੇਠ ਸੋਮਵਾਰ ਸਵੇਰੇ ਪੁਲਿਸ ਨੇ ਆਬਕਾਰੀ ਅਧਿਕਾਰੀਆਂ ਨਾਲ ਮਿਲ ਕੇ ਸਤਲੁਜ ਕੰਢੇ ਪੈਂਦੇ ਪਿੰਡਾਂ ‘ਚ ਛਾਪੇਮਾਰੀ ਕੀਤੀ। ਲਗਭਗ 32,000 ਲੀਟਰ ਲਾਹਣ ਬਰਾਮਦ ਕੀਤੀ ਗਈ।ਅਤੇ ਲਾਹਣ ਨੂੰ ਦੁਰਵਰਤੋਂ ਤੋਂ ਬਚਣ ਲਈ ਮੌਕੇ ‘ਤੇ ਹੀ ਨਸ਼ਟ ਕਰ ਦਿੱਤਾ ਗਿਆ। ਡੀਐਸਪੀ ਨੇ ਕਿਹਾ, ਸੂਤਰਾਂ ਤੋਂ ਮਿਲੀ ਇਤਲਾਹ ‘ਤੇ ਤੇਜ਼ੀ ਨਾਲ ਕੰਮ ਕਰਦੇ ਹੋਏ, ਅੰਤਰਰਾਸ਼ਟਰੀ ਪਾਕਿਸਤਾਨ ਸਰਹੱਦ ਦੇ ਨੇੜੇ ਸਤਲੁਜ ਦਰਿਆ ਦੇ ਪਾਰ ਦੇ ਪਿੰਡਾਂ ਵਿੱਚ ਕਾਸੋ ਆਪ੍ਰੇਸ਼ਨ ਕੀਤਾ ਗਿਆ ਸੀ। ਡੀਐਸਪੀ ਨੇ ਕਿਹਾ ਕਿ ਇਸ ਵਪਾਰ ਵਿੱਚ ਸ਼ਾਮਲ ਕੋਈ ਵੀ ਅਪਰਾਧੀ ਰਿਕਵਰੀ ਪੁਆਇੰਟਾਂ ‘ਤੇ ਉਪਲਬਧ ਨਹੀਂ ਸੀ। ਹਾਲਾਂਕਿ ਸਾਡੀਆਂ ਟੀਮਾਂ ਅਜਿਹੀਆਂ ਗਤੀਵਿਧੀਆਂ ਵਿਚ ਸ਼ਾਮਿਲ ਦੋਸ਼ੀਆਂ ਨੂੰ ਫੜਨ ਲਈ ਕੰਮ ਕਰ ਰਹੀਆਂ ਹਨ ਅਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
ਇਥੇ ਦੱਸ ਦਈਏ ਕਿ ਸਰਹੱਦੀ ਪਿੰਡਾਂ ਵਿੱਚ ਗ਼ਰੀਬਾਂ ਲਈ ਵਿਸਕੀ ਦੇ ਮੁਕਾਬਲੇ ਸਸਤੀ ਅਤੇ ਵਧੇਰੇ ਕਿਫਾਇਤੀ ਹੋਣ ਕਾਰਨ ਨਾਜਾਇਜ਼ ਸ਼ਰਾਬ ਦਾ ਧੰਦਾ ਬੇਰੋਕ ਚੱਲਦਾ ਹੈ, ਇਸ ਨਾਜਾਇਜ਼ ਸ਼ਰਾਬ ਦੇ ਨਾਲ ਸਿਹਤ ਤੇ ਵੀ ਬੜਾ ਬੁਰਾ ਅਸਰ ਪੈਂਦਾ ਹੈ ਅਤੇ ਇਸ ਦੇ ਮਾੜੇ ਪ੍ਰਭਾਵਾਂ ਨੂੰ ਜਾਣਦੇ ਹੋਏ ਵੀ ਲੋਕ ਇਸ ਦਾ ਸੇਵਨ ਕਰਦੇ ਰਹਿੰਦੇ ਹਨ, ਜਿਸ ਨਾਲ ਕਈ ਲੋਕਾਂ ਨੇ ਆਪਣੀਆਂ ਜਾਨਾਂ ਵੀ ਗਵਾਈਆ ਹਨ । ਸਰਹੱਦੀ ਪਿੰਡਾਂ ਵਿੱਚ ਅਜਿਹੇ ਨਜਾਇਜ਼ ਸ਼ਰਾਬ ਦੇ ਧੰਦੇ ਨਾਲ ਸਰਕਾਰ ਦੇ ਖਜ਼ਾਨੇ ਨੂੰ ਵੀ ਸਿੱਧਾ ਨੁਕਸਾਨ ਹੁੰਦਾ ਹੈ। ਖਾਸ ਤੌਰ ‘ਤੇ ਤਿਉਹਾਰਾਂ ਅਤੇ ਚੋਣਾਂ ਦੇ ਨੇੜੇ ਨਾਜਾਇਜ਼ ਸ਼ਰਾਬ ਦੀ ਵਧਦੀ ਵਿਕਰੀ ਇਸ ਖੇਤਰ ਦੇ ਲਾਇਸੰਸਸ਼ੁਦਾ ਸ਼ਰਾਬ ਦੇ ਠੇਕਿਆਂ ਦੇ ਕਾਰੋਬਾਰ ਨੂੰ ਵੀ ਪ੍ਰਭਾਵਤ ਕਰਦੀ ਹੈ, ਜਿਸ ਨਾਲ ਸ਼ਰਾਬ ਦੇ ਠੇਕੇਦਾਰਾਂ ਦੇ ਕਾਰੋਬਾਰ ਨੂੰ ਮਾਰ ਪੈਂਦੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024