ਪਾਰਕ ਦੇ ਨੇੜੇ ਟਰਾਂਸਫਾਰਮਰ ਇੱਕ ਟਿੱਕ ਟਿੱਕ ਕਰਦਾ ਟਾਈਮ ਬੰਬ। ਬਾਗੀ ਵਾਲਾ ਪਾਰਕ ਕਰਦਾ ਬਿਮਾਰੀਆਂ ਫੈਲਾਉਣ ਲਈ ਤੁਹਾਡਾ ਸਵਾਗਤ।
- 315 Views
- kakkar.news
- March 25, 2024
- Articles Health Punjab
ਪਾਰਕ ਦੇ ਨੇੜੇ ਟਰਾਂਸਫਾਰਮਰ ਇੱਕ ਟਿੱਕ ਟਿੱਕ ਕਰਦਾ ਟਾਈਮ ਬੰਬ।
ਬਾਗੀ ਵਾਲਾ ਪਾਰਕ ਕਰਦਾ ਬਿਮਾਰੀਆਂ ਫੈਲਾਉਣ ਲਈ ਤੁਹਾਡਾ ਸਵਾਗਤ।
ਫ਼ਿਰੋਜ਼ਪੁਰ, 25 ਮਾਰਚ -2024 ( ਅਨੁਜ ਕੱਕੜ ਟੀਨੂੰ)
ਪੇਪਰਾਂ ਦੇ ਖਤਮ ਹੁੰਦਿਆਂ ਹੀ ਪਾਰਕਾਂ ਵਿਚ ਬੱਚਿਆਂ ਦੀ ਆਮਦ ਸ਼ੁਰੂ ਹੋ ਜਾਂਦੀ ਹੈ ।ਜੇ ਕਰ ਕਿਸੇ ਪਾਰਕ ਵਿਚ , ਫ੍ਰੀ ਝੂਲੇ ਜਿਵੇ ਕਿ ਪੀਂਗ ਸੀ ਸਾ ਜਾ ਘੜੀਸੀ ਆਦਿ ਹੋਣ ਤਾ ਉਹ ਪਾਰਕ ਆਸਪਾਸ ਦੇ ਬੱਚਿਆਂ ਲਈ ਹੋਰ ਵੀ ਖਿੱਚ ਦਾ ਕੇਂਦਰ ਅਤੇ ਪਸੰਦਦੀਦਾ ਪਾਰਕ ਬਣ ਜਾਂਦਾ ਹੈ ।ਇਸੇ ਤਰ੍ਹਾਂ ਹੀ ਫਿਰੋਜ਼ਪੁਰ ਸ਼ਹਿਰ ਦੇ ਨਾਮਦੇਵ ਚੋਂਕ ਕੋਲ ਬਣਿਆ ਅਨਿਲ ਬਾਗ਼ੀ ਪਾਰਕ ਵੀ ਬੱਚਿਆਂ ਦਾ ਇਕ ਪਸੰਦਦੀਦਾ ਪਾਰਕ ਬਣਿਆ ਹੋਇਆ ਹੈ।ਅਤੇ ਇਹ ਪਾਰਕ ਬੱਚਿਆਂ ਦੇ ਨਾਲ ਨਾਲ ਜਵਾਨਾਂ ਅਤੇ ਬਜ਼ੁਰਗ ਵਿਅਕਤੀਆਂ ਦਾ ਵੀ ਮਨਪਸੰਦਪਾਰਕ ਹੈ ।ਇਹ ਪਾਰਕ ਸਵੇਰੇ 5 :00 ਵਜੇ ਤੋਂ ਲੈ ਕੇ ਰਾਤ 9 :00 ਵਜੇ ਤਕ ਖੁੱਲਿਆ ਰਹਿੰਦਾ ਹੈ ।
ਅਨਿਲ ਬਾਗੀ ਪਾਰਕ ਵਿਖੇ, ਜਿੱਥੇ ਸ਼ਹਿਰ ਦੇ ਬਜੁਰਗ, ਬੱਚੇ, ਜਵਾਨ, ਚੰਗੀ ਸਿਹਤ ਦੀ ਸੋਚ ਨਾਲ ਸੈਰ, ਯੋਗਾ, ਜਿੰਮ ਆਦਿ ਲਈ ਸਵੇਰ, ਸ਼ਾਮ ਪਹੁੰਚਦੇ ਹਨ ਤੇ ਅਫਸੋਸ , ਪਾਰਕ ਦੇ ਮੁੱਖ ਦਰਵਾਜੇ ਸਾਹਮਣੇ ਸਥਾਨਿਕ ਮਿਊਂਸੀਪਲ ਕਮੇਟੀ ਦਾ ਕਚਰਾ/ਕੂੜਾ ਡੰਪ ਦੀ ਬਦਬੂ, ਉਹਨਾ ਦਾ ਸਵਾਗਤ ਕਰਦੀ ਹੈ , ਲਗਦਾ ਹੈ ਕਿ ਸਬੰਧਿਤ ਅਧਿਕਾਰੀ ਆਮ ਆਦਮੀ ਦਾ ਮਖੌਲ ਉਡਾ ਰਹੇ ਹਨ ਅਤੇ ਓਹਨਾ ਦਾ ਤੰਦਰੁਸਤ ਚੋਗਿਰਦਾ ਨਹੀ ਬਿਮਾਰੀ ਫੈਲਾਉਣਾ ਮੁੱਖ ਮਕਸੱਦ ਹੈ,।ਇਸ ਕਚਰੇ ਨੂੰ ਸ਼ਾਮ ਦੇ ਸਮੇਂ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਬੱਚੇ ਅਤੇ ਬਜ਼ੁਰਗਾਂ ਨੂੰ ਸਾਹ੍ਹ ਲੈਣਾ ਵੀ ਔਖਾ ਹੋ ਜਾਂਦਾ ਹੈ। ਦਮੇ ਦੇ ਮਰੀਜ਼ ਜੋ ਕੇ ਸਾਫ ਸੁਥਰੀ ਆਬੋ -ਹਵਾਂ ਚ ਸੈਰ ਕਰਨ ਦੇ ਇਛੂਕ ਹੁੰਦੇ ਹਨ ਓਹਨਾ ਲਈ ਇਹ ਪਾਰਕ ਵੀ ਇਕ ਅਭਿਸ਼ਾੱਪ ਬਣਦਾ ਜਾ ਰਿਹਾ ਹੈ । ਜਿਸ ਬਾਰੇ ਕਈ ਸੰਸਥਾਵਾਂ ਵਲੋਂ ਵੀ ਮਿਊਂਸੀਪਲ ਕਮੇਟੀ ਅਤੇ ਸਥਾਨਿਕ ਡਿਪਟੀ ਕਮਿਸ਼ਨਰ ਤੇ ਰਾਜ ਦੇ ਮੁੱਖ ਮੰਤਰੀ ਜੀ ਦੇ ਦਫੱਤਰ ਨੂੰ, ਮੇਲ ਰਾਹੀਂ ਇੱਸ ਮੁੱਦੇ ਤੇ ਧਿਆਣ ਦੇਣ ਦੀ ਬੇਨਤੀ ਕੀਤੀ ਗਈ ਹੈ। ਪਰ ਲੋਕਲ ਪ੍ਰਸ਼ਾਸਨ ਅਜੇ ਤੱਕ ਬੇਖਬਰ ਹੈ, ਯਕੀਨਣ, ਵੱਡੀ ਬਿਮਾਰੀ ਫੈਲਣ ਦਾ ਇੰਤਜ਼ਾਰ ਕਰ ਰਿਹਾ ਹੈ।
ਓਥੇ ਹੀ ਦੂਜੇ ਪਾਸੇ ਕਿਸੇ ਵੱਡੀ ਘਟਨਾ ਨੂੰ ਸੱਦਾ ਦੇਣ ਲਈ ਪਾਰਕ ਦੇ ਹੀ ਗੇਟ ਸਾਮਣੇ ਕਿਸੇ ਵਿਅਕਤੀ ਵਲੋਂ ਇਕ ਜੰਪਿੰਗ ਟਰੇਮਪੋਲੀਨ ਨਾਮ ਦਾ ਝੁਲਾ ਲਗਾਇਆ ਗਿਆ ਹੈ । ਜਿਸ ਉਪਰ ਜਿਵੇ ਜੰਪ ਜਾ ਛਾਲ ਮਾਰੀ ਜਾਏ ਤਾ ਉਹ ਜੰਪ ਕਰਨ ਵਾਲੇ ਨੂੰ ਹੋਰ ਉਪਰ ਨੂੰ ਉਛਾਲਦਾ ਹੈ ।ਅਤੇ ਇਹ ਜੰਪਿੰਗ ਟਰੇਮਪੋਲੀਨ ਜੋ ਕਿ ਇਕ ਵੱਡੇ ਟਰਾਂਸਫਾਰਮਰ ਦੇ ਨਾਲ ਹੀ ਲਗਾਇਆ ਗਿਆ ਹੈ। ਅਤੇ ਰਾਤ ਵੇਲੇ ਉਸ ਝੂਲੇ ਨੂੰ ਲਾਈਟ ਦੇਣ ਲਈ ਬੱਲਬ ਵੀ ਉਸੇ ਹੀ ਟਰਾਂਸਫਾਰਮਰ ਤੋਂ ਹੀ ਚਲਾਇਆ ਜਾ ਰਿਹਾ ਹੈ । ਟਰਾਂਸਫਾਰਮਰ ਜੋ ਕੇ ਕਿਸੇ ਵੀ ਸਮੇਂ ਸਪਾਰ੍ਕ ਹੋ ਕੇ ਜਾਂ ਫੱਟ ਕੇ ਕਿਸੇ ਵੀ ਵੱਡੀ ਦੁਰਘਟਨਾ ਨੂੰ ਅੰਜ਼ਾਮ ਦੇ ਸਕਦਾ ਹੈ ।8 -10 ਛੋਟੇ ਬੱਚੇ ਜੋ ਕੇ ਇਸ ਝੁਲੇ ਤੇ ਤਕਰੀਬਨ ਹਰ ਵੇਲੇ ਝੂਟੇ ਲੈਂਦੇ ਰਹਿੰਦੇ ਹਨ ਅਤੇ ਜੋ ਕੇ ਕਿਸੇ ਸਮੇ ਵੀ ਕਿਸੇ ਵੱਡੀ ਅੰਸੁਖਵਾਲੀ ਘਟਨਾ ਨੂੰ ਸੱਦਾ ਦੇ ਸਕਦੇ ਹਨ ।
ਧਿਆਨਯੋਗ ਗੱਲ ਇਥੇ ਇਹ ਵੀ ਹੈ ਕਿ ਬਿਜਲੀ ਘਰ ਦੇ ਵੱਡੇ ਅਫਸਰ ਵੀ ਇਸ ਪਾਰਕ ਚ ਸੈਰ ਕਰਨ ਆਉਂਦੇ ਹਨ ਪਰ ਅਫਸੋਸ ਓਹਨਾ ਦਾ ਧਿਆਨ ਇਸ ਟਰਾਂਸਫਾਰਮਰ ਥੱਲੇ ਲੱਗੇ ਜੰਪਿੰਗ ਟਰੇਮਪੋਲੀਨ ਵੱਲ ਨਹੀਂ ਜਾਂਦਾ ।ਸ਼ਾਇਦ ਬਿਜਲੀ ਵਿਭਾਗ ਵੀ ਕਿਸੇ ਵੱਡੀ ਘਟਨਾ ਦੀ ਉੱਡੀਕ ਚ ਬੈਠਾ ਹੋਇਆ ਹੈ। ਇਕ ਪਾਰਕ ਬੱਚਿਆਂ ਅਤੇ ਉਸਦੇ ਮਾਪਿਆਂ ਨੂੰ ਇਹ ਚਾਹੀਦਾ ਹੈ ਕੇ ਉਹ ਇਸ ਝੂਲੇ ਤੋਂ ਝੂਟੇ ਲੈਣ ਤੋਂ ਗੁਰੇਜ਼ ਕਰਨ ਤਾ ਜੋ ਕਿਸੇ ਵੱਡੀ ਦੁਰਘਟਨਾ ਤੋਂ ਬਚਿਆ ਜਾ ਸਕੇ ।


