ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ,ਫਿਰੋਜਪੁਰ ਦੇ 4 ਕੈਦੀਆਂ ਦੀ ਜਮਾਨਤ ਮਨਜ਼ੂਰ ਕਰਵਾਈ ਗਈ
- 69 Views
- kakkar.news
- April 2, 2024
- Crime Punjab
ਫਿਰੋਜ਼ਪੁਰ, 2 ਅਪ੍ਰੈਲ 2024 (ਅਨੁਜ ਕੱਕੜ ਟੀਨੂੰ)
: ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵੱਲੋਂ ਪ੍ਰਾਪਤ ਹੁਕਮ ਜੋ ਕਿ ਕੈਦੀਆਂ ਦੇ ਪ੍ਰੀ ਮਿਚਿਉਰ ਰਿਲੀਜ਼ ਬਾਵਤ ਹਨ ਜ਼ੋ ਕਿ ਸੀ.ਓ.ਸੀ.ਪੀ—2020 ਆਫ 2022 ਵਿੱਚ ਫਰਮਾਏ ਗਏ ਹਨ ਉਹਨਾਂ ਦੀ ਪਾਲਣਾ ਕਰਦੇ ਹੋਏ ਵੀਰਇੰਦਰ ਅਗਰਵਾਲ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ—ਕਮ—ਚੇਅਰਮੈਨ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ ਜੀ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪ੍ਰੀ ਮਚਿਓਰ ਰਿਲੀਜ਼ ਲਈ ਜਿਹਨਾਂ ਕੈਦੀਆਂ ਦੇ ਕੇਸ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਵੱਲੋਂ ਏ.ਡੀ.ਜੀ.ਪੀ (ਜ਼ੇਲ੍ਹ), ਪੰਜਾਬ ਪਾਸ ਭੇਜੇ ਗਏ ਜ਼ੋ ਕਿ 3 ਜਾਂ 6 ਮਹੀਨੇ ਤੋਂ ਲੰਭਿਤ ਹਨ ਅਤੇ ਉਹਨਾਂ ਕੇਸਾਂ ਵਿੱਚ ਕੋਈ ਫੈਸਲਾ ਨਹੀਂ ਲਿਆ ਗਿਆ ਉਹਨਾਂ ਕੈਦੀਆਂ ਦੀ ਲਿਸਟ ਮੰਗਵਾਈ ਗਈ ਅਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜਪੁਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹਾ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੁਪਰਡੈਂਟ, ਕੇਂਦਰੀ ਜ਼ੇਲ੍ਹ, ਫਿਰੋਜਪੁਰ ਵੱਲੋ ਭੇਜੇ ਗਏ 4 ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਕਰਕੇ ਅਤੇ ਉਹਨਾਂ 4 ਕੈਦੀਆਂ ਦੇ ਪਰਿਵਾਰਿਕ ਮੈਂਬਰਾ ਨੂੰ ਮੁਫਤ ਕਾਨੂੰਨੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ।
ਉਹਨਾਂ 4 ਕੈਦੀਆਂ ਦੀ ਜਮਾਨਤ ਦੀਆਂ ਅਰਜ਼ੀਆਂ ਮੁਫਤ ਕਾਨੰਨੀ ਸੇਵਾਵਾਂ ਦੇ ਵਕੀਲ ਵੱਲੋ ਤਿਆਰ ਕਰਵਾਕੇ ਚੀਫ ਜੁਡੀਸ਼ਅਲ ਮੈਜੀਸਟ੍ਰੇਟ ਸਾਹਿਬ ਦੀ ਅਦਾਲਤ ਵਿੱਚ ਲਗਵਾਈਆਂ ਗਈਆਂ ਅਤੇ ਮਾਨਯੋਗ ਅਦਾਲਤ ਵੱਲੋ ਉਕਤ 4 ਕੈਦੀਆਂ ਦੀ ਜਮਾਨਤਾ ਮੰਨਜੂਰ ਕੀਤੀਆਂ ਗਈਆਂ ਅਤੇ ਜਿਹਨਾਂ ਵਿੱਚੋਂ 02 ਕੈਦੀ ਜਮਾਨਤ ਤੇ ਰਿਹਾਅ ਹੋ ਗਏ ਅਤੇ ਬਾਕੀ 2 ਕੈਦੀਆਂ ਦੀ ਜਮਾਨਤ ਮਨਜ਼ੂਰ ਹੋ ਗਈ ਪਰ ਉਹਨਾਂ ਵੱਲੋਂ ਜਮਾਨਤ ਬੋਡ ਨਹੀਂ ਭਰੇ ਗਏ। ਉਕਤ ਅਦਾਲਤੀ ਪ੍ਰਕੀਰਿਆ ਲਈ ਕੈਦੀਆਂ ਦੇ ਪਰਿਵਾਰਿਕ ਮੈਂਬਰਾ ਨੂੰ ਬਿਨਾ ਕੁਝ ਪੈਸੇ ਖਰਚੇ ਵਕੀਲ ਦੀ ਸੇਵਾਵਾਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਵੱਲੋ ਬਿਲਕੁਲ ਮੁਫਤ ਪ੍ਰਦਾਨ ਕੀਤੀਆਂ ਗਈਆਂ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024