ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
- 27 Views
- kakkar.news
- October 16, 2025
- Crime Punjab
ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
ਫਿਰੋਜ਼ਪੁਰ 16 ਅਕਤੂਬਰ 2025 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਦੇ ਨਾਲ ਲੱਗਦੇ ਪਿੰਡ ਖਾਈ ਫੇਮੇ ਕੇ ਦੇ ਨੇੜੇ ਜੋੜੀ ਨਹਿਰ ਉਪਰ ਪੁਲਿਸ ਪਾਰਟੀ ਅਤੇ ਬੀ.ਐਸ.ਐਫ. ਦੀ ਟੀਮ ਵੱਲੋ ਗਸ਼ਤ ਕੀਤੀ ਜਾ ਰਹੀ ਸੀ।ਜਿਸ ਦੌਰਾਨ ਓਹਨਾ ਵੱਲੋ ਕੁੱਝ ਸ਼ੱਕੀ ਵਿਅਕਤੀਆਂ ਨੂੰ ਕਾਬੂ ਕਰ ਓਹਨਾ ਕੋਲੋਂ ਨਾਜਾਇਜ਼ ਅਸਲ ਬਰਾਮਦ ਕੀਤਾ ਗਿਆ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਕ, ਜਦੋਂ ਸਾਂਝੀ ਟੀਮ ਗਸ਼ਤ ਕਰ ਰਹੀ ਸੀ ਤਾਂ ਕੁੱਝ ਵਿਅਕਤੀ ਦਰਖ਼ਤ ਕੋਲ ਬੈਠੇ ਹੋਏ ਦਿਖਾਈ ਦਿੱਤੇ। ਅਤੇ ਅਚਾਨਕ ਹੀ ਉਹ ਵਿਅਕਤੀ ਪੁਲਿਸ ਤੇ ਬੀ.ਐਸ.ਐਫ. ਦੀ ਟੀਮ ਨੂੰ ਦੇਖਦੇ ਹੀ ਓਥੋਂ ਤੇਜ਼ ਕਦਮੀ ਤੁੱਰ ਪਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ।ਜਿਨ੍ਹਾਂ ਨੂੰ ਪੁਲਿਸ ਟੀਮ ਵੱਲੋ ਚੌਕਸੀ ਨਾਲ ਕਾਬੂ ਕਰ ਲਿਆ ਗਿਆ।ਜਿਨਾਂ ਵਿੱਚੋ ਤਲਾਸ਼ੀ ਦੌਰਾਨ ਅਜੈ ਪੁੱਤਰ ਮੋਹਨ ਜਿਸ ਕੋਲੋਂ ਇਕ ਦੇਸੀ ਪਿਸਤੌਲ (.32 ਬੋਰ) ਅਤੇ 7.65 ਐਮ.ਐਮ. ਦੇ ਦੋ ਜਿੰਦਾ ਰੌਂਦ ਬਰਾਮਦ ਕੀਤੇ ਗਏ ਹਨ।ਇਹਨਾਂ ਕੋਲੋਂ ਸਖਤੀ ਨਾਲ ਪੁੱਛ ਗਿੱਛ ਕਰਨ ਤੇ ਇਹਨਾਂ ਨੇ ਦੱਸਿਆ ਕਿ ਇਹ ਆਉਂਦੇ ਜਾਂਦੇ ਰਾਹਗੀਰਾਂ ਲੁਟਦੇ ਹਨ। ਗਿਰਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਿਵਾ ਪੁਤਰ ਅਸ਼ੋਕ , ਅਜੈ ਪੁਤਰ ਮੋਹਨ , ਵਿਸ਼ਾਲ ਪੁਤਰ ਜਤਿੰਦਰ , ਵਿਨੇ ਪੁਤਰ ਜਿੰਦਰ , ਰਣਬੀਰ ਪੁਤਰ ਮਹਿੰਦਰ , ਰਾਜਵੀਰ ਪੁਤਰ ਸੁਰਜੀਤ ਵਾਸੀਆਨ ਪਿੰਡ ਲੂਥੜ ਵਜੋਂ ਹੋਈ ਹੈ,
ਇਸ ਸੰਬੰਧੀ ਪੁਲਿਸ ਨੇ ਉਕਤ ਦੋਸ਼ੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।


