ਲੁੱਟਾਂ-ਖੋਹਾਂ ਕਰਨ ਵਾਲੇ 02 ਆਰੋਪੀ ਪੁਲਿਸ ਦੇ ਚੜੇ ਅੜਿਕੇ
- 101 Views
- kakkar.news
- May 14, 2024
- Crime Punjab
ਲੁੱਟਾਂ-ਖੋਹਾਂ ਕਰਨ ਵਾਲੇ 02 ਆਰੋਪੀ ਪੁਲਿਸ ਦੇ ਚੜੇ ਅੜਿਕੇ
ਫਿਰੋਜ਼ਪੁਰ 14 ਮਈ 2024 (ਅਨੁਜ ਕੱਕੜ ਟੀਨੂੰ)
ਲੁੱਟਾਂ-ਖੋਹਾਂ ਅਤੇ ਚੋਰੀ ਦੀਆ ਵਾਰਦਾਤਾਂ ਨੂੰ ਠਲ ਪਾਉਣ ਲਈ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਠੋਸ ਕਦਮ ਚੁੱਕੇ ਜਾ ਰਹੇ ਹਨ । ਜਿਸ ਵਿਚ ਇਕ ਤਾਜ਼ਾ ਮਾਮਲਾ ਥਾਣਾ ਕੇਂਟ ਫਿਰੋਜ਼ਪੁਰ ਦਾ ਸਾਮਣੇ ਆਇਆ ਹੈ ਜਿਸ ਵਿੱਚ ਪੁਲਿਸ ਦੇ ਵੱਲੋਂ ਕਾਪੇ ਦੀ ਨੋਕ ‘ਤੇ ਲੁੱਟ ਖੋਹ ਕਰਨ ਵਾਲੇ 02 ਆਰੋਪੀਆਂ ਨੂੰ ਕਾਬੂ ਕੀਤਾ ਗਿਆ ਹੈ ।
ਮਿੱਠਣ ਪੁੱਤਰ ਫਰੀਰ ਚੰਦ ਵਾਸੀ ਨਵਾਂ ਪੁਰਬਾ ਨੇ ਦਿਤੇ ਬਿਆਨ ਚ ਪੁਲਿਸ ਨੂੰ ਦੱਸਿਆ ਕਿ ਉਹ ਕ੍ਰੀਬ 05.00 ਪੀ.ਐਮ ਤੇ ਚੁੰਗੀ ਨੰਬਰ 07 ਤੋਂ ਬਸਤੀ ਟੈਕਾਂ ਵਾਲੀ ਨੂੰ ਪੈਦਲ ਜਾ ਰਿਹਾ ਸੀ, ਜਦ ਉਹ ਮਨੋਹਰ ਲਾਲ ਸਕੂਲ ਦੀ ਗਰਾਉਂਡ ਪਾਸ ਪੁੱਜਾ ਤਾਂ ਸਾਹਮਣੇ ਝਾੜੀਆਂ ਵਿੱਚੋਂ ਦੋ ਨੌਜਾਵਾਨ ਦੋੜ ਕੇ ਆਏ ਤੇ ਕਾਪਾ ਦਿਖਾ ਕੇ ਉਸ ਦੀ ਜੇਬ ਵਿੱਚੋਂ 550/- ਰੁਪਏ ਤੇ 01 ਮੋਬਾਇਲ ਫੋਨ ਖੋਹ ਲਿਆ ਤੇ ਝਾੜੀਆਂ ਵੱਲ ਦੌੜ ਗਏ । ਉਸ ਵੱਲੋਂ ਜਦੋ ਆਪਣੇ ਤੌਰ ਤੇ ਭਾਲ ਕਰਨ ਤੇ ਆਰੋਪੀਆਂ ਦੇ ਨਾਮ ਤੇ ਪਤੇ ਮਾਲੂਮ ਕੀਤੇ ਗਏ ਤਾਂ ਜਿਨ੍ਹਾਂ ਦੇ ਨਾਮ (1)ਫਰਾਂਸਿਸ ਉਰਫ ਸੈਮ ਪੁੱਤਰ ਸੁਨੀਲ ਉਰਫ ਗੱਬਰ (2) ਸਾਹਿਲ ਉਰਫ ਮੱਛੀ ਪੁੱਤਰ ਪ੍ਰੇਮ ਕੁਮਾਰ ਵਾਸੀਆਂਨ ਇੰਦਰਾ ਕਲੋਨੀ ਕੇਂਟ ਫਿਰੋਜ਼ਪੁਰ ਵਲੋਂ ਹੋਈ । ਪੁਲਿਸ ਵਲੋਂ ਗ੍ਰਿਫਤਾਰ ਕਰਕੇ ਇਹਨਾ ਕੋਲੋਂ 02 ਮੋਬਾਇਲ ਫੋਨ ਬਰਾਮਦ ਕੀਤੇ ਗਏ।
ਤਫਤੀਸ਼ ਅਫ਼ਸਰ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੋਨਾਂ ਆਰੋਪੀਆਂ ਖਿਲਾਫ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ ।


