ਚੋਂਣਾ ਦੇ ਚਲਦਿਆ , ਡਰੋਨ ਦੀ ਵਰਤੋਂ ਕਰਦਾ ਵਿਅਕਤੀ ਪੁਲਿਸ ਨੇ ਕੀਤਾ ਕਾੱਬੂ
- 135 Views
- kakkar.news
- May 14, 2024
- Crime Politics Punjab
ਚੋਂਣਾ ਦੇ ਚਲਦਿਆ , ਡਰੋਨ ਦੀ ਵਰਤੋਂ ਕਰਦਾ ਵਿਅਕਤੀ ਪੁਲਿਸ ਨੇ ਕੀਤਾ ਕਾੱਬੂ
ਫਿਰੋਜ਼ਪੁਰ 14 ਮਈ 2024 (ਅਨੁਜ ਕੱਕੜ ਟੀਨੂੰ )
ਬੀਤੇ ਦਿਨ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਡਰੋਨ ਦੀ ਵਰਤੋਂ ਕਰਕੇ ਵੀਡੀਉਗ੍ਰਾਫੀ ਕੀਤੇ ਜਾਣ ਦੇ ਦੋਸ਼ ਹੇਠ ਇਕ ਵਿਅਕਤੀ ਨੂੰ ਡਰੋਨ ਸਮੇਤ ਕਾਬੂ ਕੀਤਾ ਗਿਆ ਹੈ । ਕਿਉਂਕਿ ਲੋਕਸਭਾ ਚੋਣਾਂ ਦੇ ਚਲਦਿਆ ਹੋਇਆ ਜ਼ਿਲ੍ਹਾ ਮੈਜਿਸਟ੍ਰੇਟ ਨੇ ਜਿਲ੍ਹੇ ਨੂੰ ਨੋ ਡਰੋਨ ਜ਼ੋਨ ਐਲਾਨਿਆ ਹੈ। ਕਿਸੇ ਵੀ ਤਰ੍ਹਾਂ ਦੇ ਡਰੋਨ ਦੀ ਵਰਤੋਂ ਕਰਨਾ ਅਤੇ ਉਸ ਵਲੋਂ ਵੀਡੀਓਗ੍ਰਾਫੀ ਕਰਨਾ, ਜਿਲ੍ਹਾ ਮੈਜਿਸਟ੍ਰੇਟ ਵਲੋਂ ਜਾਰੀ ਹੁਕਮਾਂ ਦੀ ਉਲੰਗਣਾ ਹੈ ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਜ਼ਿਲ੍ਹੇ ਦੇ ਇੰਟਰਨੈਸ਼ਨਲ ਬਾਰਡਰ ਤੋਂ 25 ਕਿਲੋਮੀਟਰ ਦੇ ਘੇਰੇ ਵਿੱਚ ਵੱਖ-ਵੱਖ ਸਥਾਨਾਂ ਤੇ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਡਰੋਨ ਦੀ ਵਰਤੋਂ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਨੇ ਦੱਸਿਆ ਕਿ ਡਰੋਨ ਦੀ ਵਰਤੋਂ ਕਰਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਡਰੋਨ ਦੀ ਵਰਤੋਂ ਤੇ ਪਾਬੰਦੀ ਲਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਡਰੋਨ ਦੀ ਵਰਤੋਂ ਕਰਨ ਸਬੰਧੀ ਕਿਸੇ ਵਿਭਾਗ/ਆਮ ਵਿਅਕਤੀ ਵੱਲੋਂ ਯੋਗ ਪ੍ਰਣਾਲੀ ਰਾਹੀਂ ਮਨਜੂਰੀ ਪ੍ਰਾਪਤ ਕੀਤੀ ਜਾਵੇਗੀ।
ਸਹਾਇਕ ਥਾਣੇਦਾਰ ਬਲਦੇਵ ਸਿੰਘ ਨੇ ਦੱਸਿਆ ਉਹ ਸਮੇਤ ਪੁਲਿਸ ਪਾਰਟੀ ਪਾਇਲਟ ਚੌਂਕ ਕੈਂਟ ਫਿਰੋਜ਼ਪੁਰ ਪਾਸ ਮਜੂਦ ਸੀ ਤਾਂ ਪਤਾ ਲੱਗਾ ਕਿ ਆਰੋਪੀ ਗਗਨਦੀਪ ਸਿੰਘ ਪੁੱਤਰ ਸੋਹਣ ਸਿੰਘ ਜਲਾਲਾਬਾਦ ਵੱਲੋਂ ਲੋਕ ਸਭਾ ਚੌਣਾ 2024 ਸਬੰਦੀ ਉਮੀਦਵਾਰਾਂ ਵੱਲੋਂ ਦਫ਼ਤਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਕੈਂਟ ਵਿਖੇ ਨਾਮਜਦਗੀ ਪੱਤਰ ਦਾਖਲ ਕਰਨ ਸਮੇਂ ਡਰੋਨ ਦੀ ਵਰਤੋਂ ਕਰਕੇ ਵੀਡੀਉਗ੍ਰਾਫੀ ਕੀਤੀ ਗਈ ਹੈ, ਜੋ ਮਾਨਯੋਗ ਚੋਣ ਕਮਿਸ਼ਨ ਭਾਰਤ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਹੈ। ਪੁਲਿਸ ਪਾਰਟੀ ਦੁਆਰਾ ਆਰੋਪੀ ਨੂੰ ਕਾਬੂ ਕੀਤਾ ਗਿਆ ਤੇ ਇਸ ਕੋਲੋਂ ਡਰੋਨ ਕੇੈਮਰਾ ਬਰਾਮਦ ਹੋਇਆ ।ਜਿਸਨੂੰ ਬਾਅਦ ਚ ਜਮਾਨਤ ਤੇ ਰਿਹਾ ਵੀ ਕਰ ਦਿੱਤਾ ਗਿਆ ਸੀ ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024