14 ਸਾਲਾ ਬੱਚੇ ਦੀ ਹੋਈ ਮੌਤ,ਘਰ ਦੀਆਂ ਨੇ ਲਗਾਏ ਕਤਲ ਦੇ ਦੋਸ਼
- kakkar.news
- May 14, 2024
- Crime Punjab
14 ਸਾਲਾ ਬੱਚੇ ਦੀ ਹੋਈ ਮੌਤ,ਘਰ ਦੀਆਂ ਨੇ ਲਗਾਏ ਕਤਲ ਦੇ ਦੋਸ਼
ਫ਼ਿਰੋਜ਼ਪੁਰ 14 ਮਈ 2024 (ਅਨੁਜ ਕੱਕੜ ਟੀਨੂੰ)
ਫ਼ਿਰੋਜ਼ਪੁਰ ਦੇ ਪਿੰਡ ਮੁੱਦਕੀ ਵਿਖੇ ਇਕ 14 ਸਾਲਾ ਬੱਚੇ ਦੀ ਭੇਦਭਰੀ ਹਾਲਤ ਚ ਲਾਸ਼ ਬਰਾਮਦ ਹੋਈ ਹੈ ,ਜਦਕਿ ਪਰਿਵਾਰ ਵਲੋਂ ਬੱਚੇ ਦਾ ਕਥਿੱਤ ਤੋਰ ਤੇ ਕਤਲ ਕਿਤੇ ਜਾਣ ਦਾ ਦੋਸ਼ ਲਗਾਇਆ ਜਾ ਰਿਹਾ ਹੈ। ਘੱਲਖੁਰਦ ਥਾਣਾ ਇੰਚਾਰਜ ਜਸਵਿੰਦਰ ਕੌਰ ਨੇ ਦੱਸਿਆ ਕਿ ਮ੍ਰਿਤਕ ਬੱਚੇ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਸ਼ਿਕਾਇਤ ਦੇ ਆਧਾਰ ‘ਤੇ ਆਰੋਪੀ ਜਸਪਾਲ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਗਿਲ ਰੋਡ ਮੁੱਦਕੀ ਦੇ ਖਿਲਾਫ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਆਰੋਪੀ ਦੀ ਭਾਲ ਕੀਤੀ ਜਾ ਰਹੀ ਹੈ ।
ਥਾਣਾ ਘੱਲਖੁਰਦ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ 14 ਸਾਲਾ ਨੌਜਵਾਨ ਸਹਿਜਪ੍ਰੀਤ ਸਿੰਘ ਵਾਸੀ ਗਿੱਲ ਰੋਡ ਮੁੱਦਕੀ ਫ਼ਿਰੋਜ਼ਪੁਰ ਦੇ ਪਿਤਾ ਲਖਵਿੰਦਰ ਸਿੰਘ ਪੁੱਤਰ ਅਨੇਤ ਸਿੰਘ ਨੇ ਦੱਸਿਆ ਹੈ ਕਿ ਸ਼ਾਮ ਸਾਢੇ 6 ਵਜੇ ਸਹਿਜਪ੍ਰੀਤ ਰਾਤ ਦਾ ਖਾਣਾ ਖਾ ਰਿਹਾ ਸੀ। ਤਾਂ ਆਰੋਪੀ ਜਸਪਾਲ ਸਿੰਘ ਨੇ ਉਸਨੂੰ ਫੋਨ ਕਰਕੇ ਕਿਹਾ ਕਿ ਬਾਹਰ ਆ ਕੇ ਮੇਰੀ ਗੱਲ ਸੁਣ ਤਾਂ ਸਹਿਜਦੀਪ ਸਿੰਘ ਬਾਹਰ ਚਲਾ ਗਿਆ ਤਾਂ ਕ੍ਰੀਬ ਅੱਧਾ ਘੰਟਾ ਬਾਅਦ ਹਰਨੇਕ ਸਿੰਘ ਪੁੱਤਰ ਨੱਛਤਰ ਸਿੰਘ ਨੇ ਆ ਕੇ ਲਖਵਿੰਦਰ ਸਿੰਘ ਨੂੰ ਦੱਸਿਆ ਕਿ ਸਹਿਜਦੀਪ ਸਾਡੇ ਘਰ ਦੇ ਮੂਹਰੇ ਡਿੱਗਿਆ ਪਿਆ, ਜਿਸ ਤੇ ਲਖਵਿੰਦਰ ਸਿੰਘ ਹੋਰਾਂ ਨੇ ਜਾ ਕੇ ਦੇਖਿਆ ਕਿ ਸਹਿਜਦੀਪ ਸਿੰਘ ਦੇ ਸਿਰ ਦੇ ਪਿਛਲੇ ਪਾਸੇ ਸੱਟ ਲੱਗੀ ਹੋਈ ਸੀ, ਜਿਸ ਨੂੰ ਗੁਰੁ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਲੈ ਕੇ ਗਏ, ਜਿੱਥੇ ਡਾਕਟਰਾਂ ਦੱਸਿਆ ਕਿ ਇਸ ਦੀ ਮੌਤ ਹੋ ਚੁਕੀ ਹੈ । ਲਖਵਿੰਦਰ ਸਿੰਘ ਨੂੰ ਯਕੀਨ ਹੈ ਕਿ ਆਰੋਪੀ ਜਸਪਾਲ ਸਿੰਘ ਨੇ ਸਹਿਜਦੀਪ ਸਿੰਘ ਦੇ ਸਿਰ ਵਿੱਚ ਸੱਟ ਮਾਰ ਕੇ ਖਤਮ ਕਰ ਦਿੱਤਾ ਹੈ । ਵਜਾ ਪੁਰਾਣੀ ਰੰਜਿਸ਼ ਦਸੀ ਜਾ ਰਹੀ ਹੈ ।

- September 17, 2026
ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
- September 16, 2026