ਜਾਨਾਂ ਦਾ ਖੌਅ ਬਣਦੇ ਜਾ ਰਹੇ ਹਨ ਅਵਾਰਾ ਕੁੱਤੇ,
- 186 Views
- kakkar.news
- May 16, 2024
- Articles Punjab
ਜਾਨਾਂ ਦਾ ਖੌਅ ਬਣਦੇ ਜਾ ਰਹੇ ਹਨ ਅਵਾਰਾ ਕੁੱਤੇ,
ਫਿਰੋਜ਼ਪੁਰ,16 ਮਈ , 2024 (ਅਨੁਜ ਕੱਕੜ ਟੀਨੂੰ )
ਮਨੁੱਖ ਅਤੇ ਕੁੱਤੇ ਦੇ ਵਿਚ ਜਿਆਦਾਤਰ ਰਿਸ਼ਤੇ ਦੋਸਤੀ ਦੇ ਰਹੇ ਹਨ । ਪਰ ਪਿਛਲੇ ਕੁਛ ਸਾਲਾਂ ਦੌਰਾਨ ਜਿਵੇ ਕੁੱਤਿਆ ਵਲੋਂ ਕੀਤੇ ਹਮਲੇ ਅਤੇ ਰੇਬੀਜ਼ ਦੇ ਮਾਮਲੇ ਵੱਧ ਰਹੇ ਹਨ , ਜਿਸਨੂੰ ਲੈ ਕੇ ਲੋਕਾਂ ਚ ਚਿੰਤਾ ਵੱਧ ਰਹੀ ਹੈ ।ਇੰਟਰਨੇਟ ਤੋਂ ਵੱਖ ਵੱਖ ਸਰਕਾਰੀ ਅਤੇ ਗੈਰ ਸਰਕਾਰੀ ਵਿਭਾਗਾਂ ਵਲੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਵਿੱਚ ਹਰ ਰੋਜ਼ ਔਸਤਨ 300 ਕੁੱਤਿਆਂ ਦੇ ਕੱਟਣ ਦੇ ਮਾਮਲੇ ਦਰਜ ਹੁੰਦੇ ਹਨ ।
ਡਾਗ ਕੰਟਰੋਲ ਐਕਟ 1996 ਦੇ ਬਾਵਜੂਦ ਵੀ ਦਿਨ ਬ ਦਿਨ ਅਵਾਰਾ ਕੁੱਤਿਆਂ ਦੀ ਗਿਣਤੀ ਚ ਵਾਧਾ ਹੋ ਰਿਹਾ ਹੈ ।ਜਿਸ ਕਰਕੇ ਅਵਾਰਾ ਕੁੱਤੇ ਜਾਨਾਂ ਦਾ ਖੌਫ ਬਣਦੇ ਜਾ ਰਹੇ ਹਨ ।ਹਾਲ ਹੀ ਵਿਚ ਫਿਰੋਜ਼ਪੁਰ ਦੇ ਅਸ਼ੋਕ ਕੁਮਾਰ ਹਾਂਡਾ ਰਿਟਾਇਰਡ DPRO ਨੂੰ ਸਵੇਰੇ ਦੀ ਸੇਰ ਕਰਦੇ ਹੋਏ 7 -8 ਅਵਾਰਾ ਕੁੱਤਿਆਂ ਵਲੋਂ ਰੇਲਵੇ ਪੁੱਲ ਕੋਲ ਘੇਰ ਲਿਆ ਅਤੇ ਆਪਣਾ ਬਚਾਵ ਕਰਦੇ ਹੋਏ ਉਹ ਡਿੱਗ ਪਏ ਜਿਸ ਕਰਕੇ ਓਹਨਾ ਦੇ ਹੱਥ ਦੀ ਹੱਡੀ ਟੁੱਟ ਗਈ ।2 ਮਹੀਨੇ ਪਹਿਲਾ ਫਿਰੋਜ਼ਪੁਰ ਛਾਵਣੀ ਚ ਰਹਿੰਦੇ ਇਕ 10 ਸਾਲਾ ਬੱਚਾ ਜੋ ਕਿ ਖੇਡ ਰਿਹਾ ਸੀ, ਉਸਨੂੰ ਅਵਾਰਾ ਕੁੱਤਿਆਂ ਨੇ ਘੇਰ ਕੇ ਬੁਰੀ ਤਰ੍ਹਾਂ ਨੋਚਿਆ ਪਰ ਜਦ ਤਕ ਲੋਕ ਉਸਨੂੰ ਬਚਾਉਂਦੇ , ਓਦੋ ਤਕ ਕੁੱਤੇ ਉਸ ਬੱਚੇ ਨੂੰ ਵੱਡ ਚੁੱਕੇ ਸੀ , ਜਿਸ ਕਾਰਨ ਹਸਪਤਾਲ ਚ ਇਲਾਜ਼ ਦੌਰਾਨ ਉਸ ਬੱਚੇ ਮੌਤ ਹੋ ਗਈ ।ਅਜਿਹਾ ਇਕ ਹੋਰ ਮਾਮਲਾ ਜ਼ੀਰਾ ਤੋਂ ਹੈ ਈ ਜਿਥੇ ਹੱਡਾਰੋੜੀ ਦੇ ਅਵਾਰਾ ਕੁੱਤਿਆਂ ਨੇ 2 ਮਾਸੂਮ ਬੱਚਿਆਂ ਨੋਚਣ ਦਾ ਹੈ, ਜਿਸ ਕਾਰਨ ਦੋਹਾ ਚ ਇਕ ਬੱਚੇ ਦੀ ਮੌਤ ਹੋ ਗਈ ਸੀ। ਇਹੋ ਜਿਹੀਆਂ ਦਿਲ ਦਹਿਲਾਉਣ ਵਾਲੀਆ ਕਈ ਘਟਨਾਵਾਂ ਆਮ ਹੀ ਦੇਖਣ- ਸੁਣਨ ਨੂੰ ਮਿਲ ਰਹੀਆਂ ਹਨ।
ਆਵਾਰਾ ਕੁੱਤਿਆਂ ਕਾਰਨ ਮਾਸੂਮ ਜਾਨਾਂ ਜਾ ਰਹੀਆਂ ਹਨ। ਇਹ ਬਹੁਤ ਗੰਭੀਰ ਮਾਮਲਾ ਹੈ। ਸਰਕਾਰ ਕੋਲ ਆਵਾਰਾ ਕੁੱਤਿਆਂ ਨਾਲ ਨਜਿੱਠਣ ਲਈ ਜਿਵੇਂ ਕਿ ਏ.ਬੀ.ਸੀ. ਯਾਨੀ ਐਨੀਮਲ ਬਰਥ ਕੰਟਰੋਲ ਪ੍ਰੋਗਰਾਮ ਹੈ। ਇਸ ਰਾਹੀਂ ਆਵਾਰਾ ਕੁੱਤਿਆਂ ਦੀ ਨਸਬੰਦੀ ਕੀਤੀ ਜਾਂਦੀ ਹੈ। ਅਜਿਹਾ ਕਰਨ ਨਾਲ ਕੁੱਤਿਆਂ ਦੀ ਆਬਾਦੀ ਘਟਦੀ ਹੈ ਅਤੇ ਕੁੱਤਿਆਂ ਵਿੱਚ ਹਮਲਾਵਰ ਜਾਂ ਹਿੰਸਕ ਪ੍ਰਵਿਰਤੀ (ਅਗ੍ਰੇਸ਼ਨ )ਵੀ ਘਟਦੀ ਹੈ। ਉਹ ਕੁੱਤਾ ਘੱਟ ਹਮਲਾਵਰਤਾ ਦੇ ਕਾਰਨ ਨਹੀਂ ਕੱਟੇਗਾ। ਉਸ ਤੋਂ ਬਾਅਦ ਉਹ ਮਨੁੱਖਾਂ ਜਾਂ ਕਿਸੇ ਹੋਰ ਜਾਨਵਰ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਬੱਚਿਆਂ ਨੂੰ ਨੁਕਸਾਨ ਤੋਂ ਬਚਾਉਣ ਲਈ ਇਹ ਬੜਾ ਲਾਭਦਾਇਕ ਤਰੀਕਾ ਹੈ ।
ਕਈ ਸਾਲ ਪਹਿਲਾਂ ਨਗਰ ਕੌਂਸਲ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਵੱਲੋਂ ਇਨ੍ਹਾਂ ਅਵਾਰਾ ਕੁੱਤਿਆ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਿਆ ਜਾਂਦਾ ਸੀ, ਪਰ ਜਾਨਵਰਾਂ ਦੇ ਹੱਕਾਂ ‘ਚ ਆਵਾਜ਼ ਉਠਾਉਂਦਿਆਂ ਕੰਟਰੋਲ ਐਂਡ ਸੁਪਰਵਿਜ਼ਨ ਆਫ਼ ਐਕਸਪੈਰੀਮੈਂਟ ਆਨ ਐਨੀਮਲਜ਼ (ਸੀ.ਪੀ.ਸੀ.ਐਸ.ਏ.)ਦੀ ਚੇਅਰਪਰਸਨ ਸ੍ਰੀਮਤੀ ਮੇਨਕਾ ਗਾਂਧੀ ਨੇ ਨਗਰ ਕੌਂਸਲਾਂ ਵੱਲੋਂ ਮਾਰੇ ਜਾਂਦੇ ਅਵਾਰਾ ਕੁੱਤਿਆਂ ਸਬੰਧੀ – ਜਨਹਿੱਤ ਪਟੀਸ਼ਨ ਦਾਇਰ ਕੀਤੀ ਸੀ, – ਜਿਸ ਨੂੰ ਭਾਰਤੀ ਨਿਆਂ ਪ੍ਰਣਾਲੀ ਨੇ – ਸਵਿਕਾਰ ਕਰਦਿਆਂ ਇਨ੍ਹਾਂ ਅਵਾਰਾ ਕੁੱਤਿਆਂ ਨੂੰ ਮਾਰਨ ‘ਤੇ ਪਾਬੰਦੀ ਲਗਾ ਦਿੱਤੀ, ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਨੇ 2 ਮਈ 1996 ਵਿਚ ਡੋਗ ਕੰਟਰੋਲ ਐਕਟ ਪਾਸ ਕਰਦਿਆਂ ਅਵਾਰਾ ਕੁੱਤਿਆਂ ਦੀ ਗਿਣਤੀ ਨੂੰ ਰੋਕਣ ਲਈ ਕੁੱਤਿਆਂ (ਨਰ ਕੁੱਤੇ) ਦੀ ਨਸਬੰਦੀ ਕਰਨ ਦੀ ਯੋਜਨਾ ਬਣਾਈ ਤੇ ਸੂਬੇ ਦੇ ਸਮੂਹ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰਾਂ ਨੂੰ ਆਦੇਸ਼ ਦਿੱਤੇ ਕਿ ਉਨ੍ਹਾਂ ਅਧੀਨ ਆਉਂਦੀਆਂ ਨਗਰ ਕੋਂਸਲਾਂ, ਨਗਰ ਨਿਗਮਾਂ ਤੇ ਨਗਰ ਪੰਚਾਇਤਾਂ ਅਵਾਰਾ ਕੁੱਤਿਆਂ ਨੂੰ ਫੜ੍ਹ ਕੇ ਸਰਕਾਰੀ ਪਸੂ ਹਸਪਤਾਲਾਂ ‘ਚ ਉਨ੍ਹਾਂ ਦੀ ਨਸਬੰਦੀ ਕਰਵਾਉਣ, ਪਰ ਇਸ ਗੱਲ ਨੂੰ ਤਕਰੀਬਨ 30 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ । ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਅਵਾਰਾ ਕੁੱਤਿਆਂ ਦੇ ਇਸ ਖੌਫ ਨੂੰ ਖਤਮ ਕਰਨ ਲਈ ਫਿਰੋਜ਼ਪੁਰ ਸ਼ਹਿਰ ਚ ਏ. ਬੀ . ਸੀ ਪ੍ਰੋਗਰਾਮ ਸਕੀਮ ਤਹਿਤ ਕੁੱਤਿਆਂ ਦੀ ਨਸਬੰਦੀ ਕਾਰਵਾਈ ਜਾਵੇ ਤਾ ਜੋ ਕੁੱਤਿਆਂ ਚ ਵੱਧ ਰਹੀ ਅਗ੍ਰੇਸ਼ਨ ਨੂੰ ਠੱਲ ਪਾਈ ਜਾ ਸਕੇ ।
ਨਵੰਬਰ 2023 ਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫੈਸਲਾ ਦਿੱਤਾ ਹੈ ਕਿ ਕੁੱਤੇ ਦੇ ਕੱਟਣ ਨਾਲ ਸਬੰਧਤ ਮਾਮਲਿਆਂ ਵਿੱਚ, ਪ੍ਰਤੀ ਦੰਦ ਘੱਟੋ-ਘੱਟ 10,000 ਰੁਪਏ ਦੀ ਵਿੱਤੀ ਸਹਾਇਤਾ ਹੋਵੇਗੀ। ਨਿਸ਼ਾਨ ਅਤੇ ਜਿੱਥੇ ਚਮੜੀ ਤੋਂ ਮਾਸ ਕੱਢਿਆ ਗਿਆ ਹੈ, ਇਹ ਘੱਟੋ ਘੱਟ 20,000 ਰੁਪਏ ਪ੍ਰਤੀ 0.2 ਸੈਂਟੀਮੀਟਰ ਜ਼ਖ਼ਮ ਹੋਣਾ ਚਾਹੀਦਾ ਹੈ। ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਅਦਾਲਤ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕੁੱਤਿਆਂ ਦੇ ਕੱਟਣ ਅਤੇ ਆਵਾਰਾ ਅਤੇ ਜੰਗਲੀ ਜਾਨਵਰਾਂ ਕਾਰਨ ਵਾਪਰੇ ਹਾਦਸਿਆਂ ਦੇ ਪੀੜਤਾਂ ਵੱਲੋਂ ਦਾਇਰ 193 ਪਟੀਸ਼ਨਾਂ ਦੀ ਸੁਣਵਾਈ ਕਰ ਰਹੀ ਸੀ।ਓਹਨਾ ਇਹ ਵੀ ਕਿਹਾ ਕਿ ਛੋਟੇ ਬੱਚੇ, ਜਵਾਨ ਇਥੋਂ ਤਕ ਕਿ ਬਜ਼ੁਰਗ ਲੋਕਾਂ ਦੇ ਪ੍ਰਤੀ ਅਵਾਰਾ ਕੁੱਤਿਆਂ ਦੇ ਖਤਰੇ ਅਤੇ ਹਮਲੇ ਨੂੰ ਮੰਨਦੇ ਹੋਏ ਕੋਰਟ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ ਪਰ ਇਨਸਾਨਾਂ ਦੀ ਜਾਨ ਦੀ ਕਿਮਤ ਤੇ ਨਹੀਂ । ਅਦਾਲਤ ਨੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਇਨ੍ਹਾਂ ਮਾਮਲਿਆਂ ਨੂੰ ਦਰਜ ਕਰਨ ਅਤੇ ਜਾਂਚ ਕਰਨ ਲਈ ਕਮੇਟੀਆਂ ਗਠਿਤ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਨ੍ਹਾਂ ਕਮੇਟੀਆਂ ਦੀ ਪ੍ਰਧਾਨਗੀ ਸਬੰਧਤ ਡਿਪਟੀ ਕਮਿਸ਼ਨਰ ਕਰਨਗੇ।
ਕੁੱਤਿਆਂ ਨੂੰ ਅਗ੍ਰੇਸ਼ਨ ਯਾ ਹਿੰਸਕ ਹੋਣ ਤੋਂ ਬਚਾਉਣ ਲਈ ਨਿਜ਼ੀ ਸੁਝਾਅ ਹਨ ਕਿ ਜੇ ਕਰ ਕਿਸੇ ਮੋਹੱਲੇ ਵਿੱਚ ਕੁੱਤੇ ਹਨ, ਅਤੇ ਇਹ ਪਤਾ ਚੱਲਦਾ ਹੈ ਕਿ ਉਨ੍ਹਾਂ ਵਿੱਚ ਦੋ-ਚਾਰ ਕੁੱਤੇ ਹਨ ਜੋ ਬਹੁਤ ਵੱਢਦੇ ਹਨ, ਤਾਂ ਸਾਨੂੰ ਕਿਸੇ ਐਨਜੀਓ ਦੀ ਮਦਦ ਨਾਲ ਉਨ੍ਹਾਂ ਨੂੰ ਤਬਦੀਲ(ਸ਼ਿਫਟ ) ਕਰਨਾ ਚਾਹੀਦਾ ਹੈ। ਉਨ੍ਹਾਂ ਕੁੱਤਿਆਂ ਦਾ ਪੁਨਰਵਾਸ ਕੀਤਾ ਜਾ ਸਕਦਾ ਹੈ ਅਤੇ ਉਥੋਂ ਹਟਾਇਆ ਜਾ ਸਕਦਾ ਹੈ। ਜਾਨਵਰਾਂ ਦੀ ਮੂਲ ਪ੍ਰਵਿਰਤੀ ਇਹ ਹੈ ਕਿ ਜੇ ਅਸੀਂ ਉਨ੍ਹਾਂ ਨੂੰ ਪਿਆਰ ਕਰਦੇ ਹਾਂ, ਤਾਂ ਉਹ ਵਾਪਸ ਪਿਆਰ ਕਰਨਗੇ. ਸਮੱਸਿਆ ਉਦੋਂ ਆਉਂਦੀ ਹੈ ਜਦੋਂ ਉਹ ਹਿੰਸਕ ਹੋ ਜਾਂਦੇ ਹਨ । ਜੇਕਰ ਪਾਲਤੂ ਕੁੱਤਾ ਵੀ ਹਿੰਸਕ ਹੋ ਜਾਵੇ ਤਾਂ ਇਹ ਇਨਸਾਨਾਂ ਲਈ ਹਾਨੀਕਾਰਕ ਹੈ। ਅਜਿਹੇ ਮਾਮਲਿਆਂ ਵਿੱਚ, ਉਨ੍ਹਾਂ ਕੁੱਤਿਆਂ ਦਾ ਤਬਾਦਲਾ ਜਾਂ ਪੁਨਰਵਾਸ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਉਹ ਕੁੱਤੇ ਵੀ ਅਰਾਮ ਨਾਲ ਰਹਿ ਸਕਣ ਅਤੇ ਆਵਾਰਾ ਕੁੱਤਿਆਂ ਦੀ ਸਭ ਤੋਂ ਵੱਡੀ ਸਮੱਸਿਆ ਇਨ੍ਹਾਂ ਨੂੰ ਭੋਜਨ ਦੀ ਹੈ। । ਜਦੋਂ ਉਨ੍ਹਾਂ ਨੂੰ ਖਾਣ ਲਈ ਕੁਝ ਨਹੀਂ ਮਿਲਦਾ ਤਾਂ ਅਜਿਹੇ ਕੁੱਤੇ ਬੱਚਿਆਂ ਜਾ ਵੱਡੀਆਂ ‘ਤੇ ਹਮਲਾ ਕਰ ਦਿੰਦੇ ਹਨ। ਕੁਝ ਕੁੱਤੇ ਅਜਿਹੇ ਹੁੰਦੇ ਹਨ ਜਿਨ੍ਹਾਂ ਚ ਕੱਟਣ ਦੀ ਪ੍ਰਵਿਰਤੀ ਹੁੰਦੀ ਹੈ। ਉਹ ਹਿੰਸਕ ਹੁੰਦੇ ਹਨ। ਉਦਾਹਰਨ ਲਈ, ਮੰਨ ਲਓ ਕਿ ਇੱਕ ਮੁਹੱਲੇ ਵਿੱਚ ਚਾਰ ਬਹੁਤ ਹੀ ਹਿੰਸਕ ਕੁੱਤੇ ਹਨ ਅਤੇ ਉਨ੍ਹਾਂ ਨੂੰ ਉਥੇ ਸ਼ਿਫਟ ਕਰ ਦਿੰਦੇ ਹਾਂ ਜਿੱਥੇ ਉਨ੍ਹਾਂ ਨੂੰ ਖਾਣ ਲਈ ਕਾਫ਼ੀ ਮਿਲਦਾ ਹੈ, ਤਾਂ ਉਹ ਕਿਸੇ ਮਨੁੱਖ ਨੂੰ ਨੁਕਸਾਨ ਨਹੀਂ ਪਹੁੰਚਾਉਣਗੇ। ਇਹ ਸਮਝਣਾ ਪਵੇਗਾ ਕਿ ਇਹ ਪਾਲਤੂ ਜਾਨਵਰ ਹੈ ਜਾਂ ਜੰਗਲੀ ਜਾਨਵਰ, ਕਿਉਂਕਿ ਜਾਨਵਰ ਹਮੇਸ਼ਾ ਭੁੱਖਾ ਰਹੇਗਾ ਤੇ ਕਟੇਗਾ ।
ਜੇ ਤੁਸੀਂ ਕਿਸੇ ਅਵਾਰਾ ਕੁੱਤੇ ਦਾ ਸਾਹਮਣਾ ਕਰਦੇ ਹੋ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ। ਕੁੱਤੇ ਡਰ ਨੂੰ ਮਹਿਸੂਸ ਕਰ ਸਕਦੇ ਹਨ, ਅਤੇ ਤੁਹਾਡਾ ਡਰ ਉਹਨਾਂ ਦੇ ਹਮਲੇ ਨੂੰ ਸ਼ੁਰੂ ਕਰ ਸਕਦਾ ਹੈ। ਕੁੱਤੇ ਨਾਲ ਅੱਖਾਂ ਦਾ ਸਿੱਧਾ ਸੰਪਰਕ ਕਰਨ ਤੋਂ ਪਰਹੇਜ਼ ਕਰੋ, ਕਿਉਂਕਿ ਇਸ ਨੂੰ ਇੱਕ ਚੁਣੌਤੀ ਜਾਂ ਖ਼ਤਰੇ ਵਜੋਂ ਦੇਖਿਆ ਜਾ ਸਕਦਾ ਹੈ। ਇਸ ਦੀ ਬਜਾਏ, ਆਪਣਾ ਸਿਰ ਹੇਠਾਂ ਰੱਖੋ ਅਤੇ ਕੁੱਤੇ ਨੂੰ ਦੇਖਣ ਤੋਂ ਬਚੋ। ਜੇ ਕੁੱਤਾ ਤੁਹਾਡੇ ਕੋਲ ਆਉਣਾ ਸ਼ੁਰੂ ਕਰਦਾ ਹੈ, ਤਾਂ ਹੌਲੀ ਹੌਲੀ ਪਿੱਛੇ ਹਟ ਜਾਓ, ਕੁੱਤੇ ਵੱਲ ਪਿੱਠ ਨਾ ਮੋੜੋ ਅਤੇ ਨਾ ਭੱਜੋ, ਜੇਕਰ ਕੁੱਤਾ ਪਿੱਛੇ ਹਟਣ ਅਤੇ ਰੁਕਾਵਟ ਦੀ ਵਰਤੋਂ ਕਰਨ ਦੀਆਂ ਤੁਹਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਤੁਹਾਡੇ ਕੋਲ ਆਉਣਾ ਜਾਰੀ ਰੱਖਦਾ ਹੈ, ਤਾਂ ਉਨ੍ਹਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਅਤੇ ਡਰਾਉਣ ਲਈ ਉੱਚੀ ਆਵਾਜ਼ ਦੀ ਵਰਤੋਂ ਕਰੋ। “ਨਹੀਂ!” ਜਾਂ “ਦੂਰ ਜਾਓ!”
ਸਬ ਕੋਸ਼ਿਸ਼ ਤੋਂ ਬਾਅਦ ਜੇਕਰ ਕੁੱਤਾ ਤੁਹਾਡੇ ‘ਤੇ ਹਮਲਾ ਕਰਦਾ ਹੈ, ਤਾਂ ਆਪਣੀ ਰੱਖਿਆ ਲਈ ਤੁਹਾਡੇ ਕੋਲ ਜੋ ਵੀ ਉਪਲਬਧ ਹੈ ਉਸ ਦੀ ਵਰਤੋਂ ਕਰੋ। ਇਸ ਵਿੱਚ ਇੱਕ ਸੋਟੀ, ਕੋਈ ਪੱਥਰ ਜਾ ਕੁਜ ਹੋਰ । ਆਪਣੇ ਬਚਾਅ ਲਈ ਇਸਦੀ ਵਰਤੋਂ ਕਰੋ ਅਤੇ ਕੁੱਤੇ ਨੂੰ ਨੱਕ ਜਾਂ ਸਿਰ ‘ਤੇ ਮਾਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਹੇਠਾਂ ਡਿੱਗ ਜਾਂਦੇ ਹੋ, ਤਾਂ ਇੱਕ ਗੇਂਦ ਵਿੱਚ ਘੁਮਾਓ ਅਤੇ ਆਪਣੀਆਂ ਬਾਹਾਂ ਨਾਲ ਆਪਣੇ ਸਿਰ ਅਤੇ ਗਰਦਨ ਦੀ ਰੱਖਿਆ ਕਰੋ। ਹਮਲੇ ਤੋਂ ਬਾਅਦ, ਤੁਰੰਤ ਡਾਕਟਰੀ ਸਹਾਇਤਾ ਲਓ। ਭਾਵੇਂ ਤੁਹਾਡੀਆਂ ਸੱਟਾਂ ਮਾਮੂਲੀ ਲੱਗਦੀਆਂ ਹਨ, ਡਾਕਟਰ ਦੁਆਰਾ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਕੁੱਤੇ ਰੇਬੀਜ਼ ਵਰਗੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹਨ। ਅਧਿਕਾਰੀਆਂ ਨੂੰ ਹਮਲੇ ਦੀ ਰਿਪੋਰਟ ਕਰਨਾ ਯਕੀਨੀ ਬਣਾਓ, ਕਿਉਂਕਿ ਇਹ ਭਵਿੱਖ ਵਿੱਚ ਹੋਣ ਵਾਲੇ ਹਮਲਿਆਂ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਇੱਕ ਅਵਾਰਾ ਕੁੱਤੇ ਦਾ ਸਾਹਮਣਾ ਕਰਨਾ ਇੱਕ ਡਰਾਉਣਾ ਤਜਰਬਾ ਹੋ ਸਕਦਾ ਹੈ, ਪਰ ਇਹ ਜਾਣਨਾ ਕਿ ਆਪਣੇ ਆਪ ਨੂੰ ਕਿਵੇਂ ਸੁਰੱਖਿਅਤ ਕਰਨਾ ਹੈ ਸਭ ਫਰਕ ਲਿਆ ਸਕਦਾ ਹੈ। ਸ਼ਾਂਤ ਰਹਿਣ ਲਈ ਯਾਦ ਰੱਖੋ, ਅੱਖਾਂ ਦੇ ਸੰਪਰਕ ਤੋਂ ਬਚੋ, ਹੌਲੀ-ਹੌਲੀ ਪਿੱਛੇ ਹਟੋ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024