ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਕਮਲ ਮਲਹੋਤਰਾ ਨੇ ਸਾਲ 2024-25 ਲਈ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ
- 141 Views
- kakkar.news
- May 23, 2024
- Punjab
ਪ੍ਰੈਸ ਕਲੱਬ ਫ਼ਿਰੋਜ਼ਪੁਰ ਦੇ ਪ੍ਰਧਾਨ ਕਮਲ ਮਲਹੋਤਰਾ ਨੇ ਸਾਲ 2024-25 ਲਈ ਨਵੀਂ ਕਾਰਜਕਾਰਨੀ ਦਾ ਐਲਾਨ ਕੀਤਾ
ਫ਼ਿਰੋਜ਼ਪੁਰ 23 ਮਈ 2024 (ਅਨੁਜ ਕੱਕੜ ਟੀਨੂੰ)
ਬਿਤੇ ਦਿਨੀ ਪ੍ਰੈਸ ਕਲੱਬ ਫ਼ਿਰੋਜ਼ਪੁਰ ਵਿਖੇ ਪ੍ਰੈਸ ਕਲੱਬ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਕਮਲ ਮਲਹੋਤਰਾ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਕਲੱਬ ਵੱਲੋਂ ਸਾਲ 2024-25 ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ, ਇਸ ਤੋਂ ਇਲਾਵਾ ਪ੍ਰਧਾਨ ਵੱਲੋਂ ਨਵੀਂ ਗਵਰਨਿੰਗ ਬਾਡੀ ਦਾ ਐਲਾਨ ਵੀ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਕਮਲ ਮਲਹੋਤਰਾ ਨੇ ਦੱਸਿਆ ਕਿ ਸਾਲ 2024-25 ਲਈ ਡਾ: ਅਨਿਰੁਧ ਗੁਪਤਾ ਨੂੰ ਪੈਟਰਨ ,ਰਾਜੇਸ਼ ਮਹਿਤਾ (ਬੌਬੀ) ਨੂੰ ਚੇਅਰਮੈਨ, ਅਕਸ਼ੈ ਗਲਹੋਤਰਾ ਨੂੰ ਜਨਰਲ ਸਕੱਤਰ, ਵਿਨੈ ਹਾਂਡਾ ਨੂੰ ਕੈਸ਼ੀਅਰ, ਰਾਜੀਵ ਕੁਮਾਰ ( ਰਿੰਕੂ ਵਾਹੀ) ਨੂੰ ਸੀਨੀਅਰ ਮੀਤ ਪ੍ਰਧਾਨ, ਨਰਾਇਣ ਧਮੀਜਾ ਨੂੰ ਉਪ ਚੇਅਰਮੈਨ, ਵਿਕਾਸ ਵਰਮਾ ਨੂੰ ਮੀਤ ਪ੍ਰਧਾਨ ਅਤੇ ਪ੍ਰੈਸ ਸਕੱਤਰ, ਵਿਜੇ ਕੱਕੜ ਨੂੰ ਮੁੱਖ ਸਲਾਹਕਾਰ, ਰੋਹਿਤ ਕੁਮਾਰ ਨੂੰ ਦਫ਼ਤਰ ਸਕੱਤਰ, ਵਿੱਕੀ ਬਜਾਜ ਨੂੰ ਸੰਯੁਕਤ ਸਕੱਤਰ ਨਿਯੁਕਤ ਕੀਤਾ ਗਿਆ ਹੈ। ਪ੍ਰਧਾਨ ਕਮਲ ਮਲਹੋਤਰਾ ਨੇ ਕਿਹਾ ਕਿ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੀ ਬਿਹਤਰੀ ਲਈ ਹਮੇਸ਼ਾ ਹੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦਾ ਰਿਹਾ ਹੈ ਅਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪੁਲਿਸ ਪ੍ਰਸ਼ਾਸਨ, ਸਿਵਲ ਪ੍ਰਸ਼ਾਸਨ ਅਤੇ ਸਰਕਾਰ ਦੇ ਨੁਮਾਇੰਦਿਆਂ ਤੱਕ ਪਹੁੰਚਾ ਕੇ ਹੱਲ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਆਮ ਜਨਤਾ ਦੀ ਭਲਾਈ ਲਈ ਕੰਮ ਕਰਦੇ ਰਹਿਣਗੇ। ਕਮਲ ਮਲਹੋਤਰਾ ਨੇ ਫਿਰੋਜ਼ਪੁਰ ਦੇ ਨਾਗਰਿਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਮਸਲੇ ਸਬੰਧੀ ਕੋਈ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਪ੍ਰੈੱਸ ਕਲੱਬ ਦੇ ਦਫ਼ਤਰ ਆ ਕੇ ਦੱਸ ਸਕਦੇ ਹਨ ਅਤੇ ਆਮ ਜਨਤਾ ਦੀ ਆਵਾਜ਼ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਤੋਂ ਇਲਾਵਾ ਸਰਕਾਰ ਦੇ ਨੁਮਾਇੰਦੇਆ ਤੱਕ ਵੀ ਪਹੁੰਚਾਈ ਜਾਵੇਗੀ . ਇਸ ਮੌਕੇ ਕਲੱਬ ਦੇ ਹੋਰ ਮੈਂਬਰ ਵੀ ਹਾਜ਼ਰ ਸਨ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026