ਫਿਰੋਜਪੁਰ ਪੁਲਿਸ ਦੇ ਇੰਸਪੈਕਟਰ ਤੋਂ ਸਿਪਾਹੀ ਰੈਂਕ ਦੇ ਕੁੱਲ 569 ਪੁਲਿਸ ਕਰਮਚਾਰੀਆਂ ਦੇ ਕੀਤੇ ਗਏ ਤਬਾਦਲੇ
- 1175 Views
- kakkar.news
- June 17, 2024
- Punjab
ਫਿਰੋਜਪੁਰ ਪੁਲਿਸ ਦੇ ਇੰਸਪੈਕਟਰ ਤੋਂ ਸਿਪਾਹੀ ਰੈਂਕ ਦੇ ਕੁੱਲ 569 ਪੁਲਿਸ ਕਰਮਚਾਰੀਆਂ ਦੇ ਕੀਤੇ ਗਏ ਤਬਾਦਲੇ
ਫਿਰੋਜ਼ਪੁਰ, 17 ਜੂਨ, 2024 ( ਅਨੁਜ ਕੱਕੜ ਟੀਨੂੰ)
ਜਿਲ੍ਹਾਂ ਫਿਰੋਜਪੁਰ ਪੁਲਿਸ ਦੇ ਇੰਸਪੈਕਟਰ ਤੋਂ ਸਿਪਾਹੀ ਰੈਂਕ ਦੇ ਕੁੱਲ 569 ਪੁਲਿਸ ਕਰਮਚਾਰੀਆਂ ਦੇ ਤਬਾਦਲੇ ਪੰਜਾਬ ਪੁਲਿਸ ਦੇ ਨਿਯਮਾਂ ਅਤੇ ਮਾਨਯੋਗ ਡੀ.ਜੀ.ਪੀ. ਪੰਜਾਬ ਜੀ ਦੁਆਰਾ ਜਾਰੀ ਕੀਤੀ ਗਈ ਤਬਾਦਲਾ ਨੀਤੀ ਅਨੁਸਾਰ ਕੀਤੇ ਗਏ ਹਨ ਅਤੇ 375 ਹੋਰ ਪੁਲਿਸ ਕਰਮਚਾਰੀਆਂ ਦੇ ਤਬਾਦਲੇ ਸਬੰਧੀ ਸਬੰਧਤ ਮਹਿਕਮਾ ਨੂੰ ਪੱਤਰ ਵਿਹਾਰ ਕੀਤਾ ਗਿਆ ਹੈ।
ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ., ਐਸ.ਐਸ.ਪੀ ਫਿਰੋਜਪੁਰ ਜੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਦੱਸਿਆਂ ਕਿ ਪੰਜਾਬ ਪੁਲਿਸ ਦੇ ਨਿਯਮਾਂ ਅਤੇ ਮਾਨਯੋਗ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਤਬਾਦਲਾ ਨੀਤੀ ਅਨੁਸਾਰ ਕਾਂਸਟੇਬਲ ਤੋਂ ਇੰਸਪੈਕਟਰ ਰੈਂਕ ਤੱਕ ਦੇ ਪੁਲਿਸ ਕਰਮਚਾਰੀਆਂ ਦੇ ਤਬਾਦਲੇ ਪ੍ਰਸ਼ਾਸਨਿਕ ਆਧਾਰ ਤੇ ਕੀਤੇ ਗਏ ਹਨ। ਕੋਈ ਵੀ ਪੁਲਿਸ ਕਰਮਚਾਰੀ ਅਤੇ ਹੋਮਗਾਰਡ ਜਵਾਨ ਆਪਣੇ ਹੋਮ ਸਬ-ਡਵੀਜ਼ਨ ਵਿੱਚ ਤਾਇਨਾਤ ਨਹੀ ਕੀਤਾ ਗਿਆ ਹੈ। ਤਬਾਦਲਾ ਨੀਤੀ ਅਨੁਸਾਰ ਇੰਸਪੈਕਟਰ 03, ਐਸ.ਆਈ 07. ਏ.ਐਸ.ਆਈ 11. ਹੌਲਦਾਰ 59, ਸਿਪਾਹੀ 489 ਅਤੇ ਕੁੱਲ 569 ਤਬਾਦਲੇ ਕੀਤੇ ਗਏ ਹਨ ਜਿੰਨ੍ਹਾਂ ਵਿੱਚ ਸਰਹੱਦੀ ਖੇਤਰ ਨਾਲ ਲੱਗਦੇ 05 ਥਾਣਿਆ ਦੇ ਪੁਲਿਸ ਕਰਮਚਾਰੀ ਜੋ ਲੰਬੇ ਸਮੇਂ ਤੋਂ ਇਹਨਾਂ ਥਾਣਿਆ ਵਿੱਚ ਤਾਇਨਾਤ ਸੀ ਉਹਨਾਂ ਦੇ ਪਹਿਲ ਦੇ ਆਧਾਰ ਤੇ ਤਬਾਦਲੇ ਕੀਤੇ ਗਏ ਹਨ। ਇਸ ਤੋਂ ਇਲਾਵਾ 375 ਪੁਲਿਸ ਕਰਮਚਾਰੀਆਂ ਦੇ ਤਬਾਦਲੇ ਸਬੰਧੀ ਸਬੰਧਤ ਮਹਿਕਮਾ ਨੂੰ ਪੱਤਰ ਵਿਹਾਰ ਕੀਤਾ ਗਿਆ ਹੈ।
ਇਥੇ ਇਹ ਵੀ ਸਪੱਸ਼ਟ ਕੀਤਾ ਜਾਂਦਾ ਹੈ ਕਿ ਲੋਕ ਸਭਾ ਚੌਣ-2024 ਦੇ ਸਬੰਧ ਵਿੱਚ ਮਾਨਯੋਗ ਭਾਰਤ ਦੇ ਚੋਣ ਕਮਿਸ਼ਨ ਅਤੇ ਡਾਇਰੈਕਟਰ ਜਨਰਲ ਆਫ ਪੁਲਿਸ, ਪੰਜਾਬ ਜੀ ਵੱਲੋ ਜਾਰੀ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਐਸ.ਆਈ ਅਤੇ ਇੰਸਪੈਕਟਰ ਰੈਂਕ ਦੇ ਕਰਮਚਾਰੀ ਜਿੰਨ੍ਹਾਂ ਨੇ ਇੱਕ ਜਿਲ੍ਹੇ ਵਿੱਚ ਤਿੰਨ ਸਾਲ ਦੀ ਸੇਵਾ ਨਿਭਾਈ ਸੀ ਅਤੇ ਘਰੇਲੂ ਜਿਲਿਆਂ ਵਿੱਚ ਤਾਇਨਾਤ ਸੀ, ਨੂੰ ਪਹਿਲਾਂ ਹੀ ਜਿਲ੍ਹਾਂ ਫਿਰੋਜਪੁਰ ਤੋਂ ਕਿਸੇ ਹੋਰ ਜਿਲ੍ਹੇ ਦਾ ਤਬਾਦਲਾ ਕਰ ਦਿੱਤਾ ਗਿਆ ਹੈ।