ਕੇਂਦਰੀ ਜੇਲ ਬਾਹਰ ਗੋਲੀਆਂ ਚੱਲਣ ਨਾਲ ਜਖਮੀ ਹੋਏ ਲਲਿਤ ਪਾਸੀ ਦੀ ਹੋਈ ਮੌਤ
- 224 Views
- kakkar.news
- June 23, 2024
- Crime Punjab
ਕੇਂਦਰੀ ਜੇਲ ਬਾਹਰ ਗੋਲੀਆਂ ਚੱਲਣ ਨਾਲ ਜਖਮੀ ਹੋਏ ਲਲਿਤ ਪਾਸੀ ਦੀ ਹੋਈ ਮੌਤ
ਫਿਰੋਜ਼ਪੁਰ, 23 ਜੂਨ, 2024(ਅਨੁਜ ਕੱਕੜ ਟੀਨੂੰ )
2 ਦਿਨ ਪਹਿਲਾਂ ਕੇਂਦਰੀ ਜੇਲ੍ਹ ਫਿਰੋਜ਼ਪੁਰ ਦੇ ਬਾਹਰ ਚੱਲੀਆਂ ਗੋਲੀਆਂ ਨਾਲ ਜ਼ਖ਼ਮੀ ਹੋਏ ਲਲਿਤ ਪਾਸੀ ਉਰਫ਼ ਲਾਲੀ ਦੀ ਮੋਗਾ ਦੇ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਦੱਸਿਆ ਜਾਂਦਾ ਹੈ ਕਿ ਲਲਿਤ ਪਾਸੀ ਕਾਂਗਰਸ ਪਾਰਟੀ ਨਾਲ ਸਬੰਧਤ ਸੀ। ਜ਼ਿਕਰਯੋਗ ਹੈ ਕਿ ਇਸ ਘਟਨਾ ਸਬੰਧੀ ਲਲਿਤ ਪਾਸੀ ਨੂੰ ਗੋਲੀਆਂ ਲੱਗਣ ਕਾਰਨ ਫ਼ਿਰੋਜ਼ਪੁਰ ਤੋਂ ਮੋਗਾ ਦੇ ਹਸਪਤਾਲ ਲਿਜਾਇਆ ਗਿਆ ਸੀ।
ਲਲਿਤ ਪਾਸੀ ਦੇ ਬਿਆਨਾਂ ‘ਤੇ ਥਾਣਾ ਸਿਟੀ ਫ਼ਿਰੋਜ਼ਪੁਰ ਦੀ ਪੁਲਿਸ ਨੇ ਫ਼ਿਰੋਜ਼ਪੁਰ ਛਾਉਣੀ ਦੇ ਨੰਨਾ, ਸਲੀਮ ਅਤੇ ਅਜੈ ਆਦੀ ਖ਼ਿਲਾਫ਼ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਨੂੰ ਅੱਜ ਕਤਲ ਕੇਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਇਸ ਮੌਕੇ ਮ੍ਰਿਤਕ ਲਲਿਤ ਪਾਸੀ ਉਰਫ਼ ਲਾਲੀ ਦੇ ਪਰਿਵਾਰਕ ਮੈਂਬਰਾਂ ਨੇ ਇਲਜ਼ਾਮ ਲਗਾਇਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਫਿਰੋਜ਼ਪੁਰ ਪੁਲਿਸ ਨੂੰ ਲਾਲੀ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਗਏ ਸਨ ਪਰ ਪੁਲਿਸ ਨੇ ਉਸਨੂੰ ਸੁਰੱਖਿਆ ਪ੍ਰਦਾਨ ਨਹੀਂ ਕੀਤੀ ਜਿਸ ਕਾਰਨ ਉਸਦੀ ਮੌਤ ਹੋ ਗਈ। ਵਰਨਣਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 7 ਦਸੰਬਰ 2023 ਨੂੰ ਦਾਇਰ ਕੀਤੀ ਗਈ ਰਿੱਟ ਵਿੱਚ ਹੁਕਮ ਦਿੱਤੇ ਗਏ ਸਨ ਕਿ ਉਸ ਨੂੰ ਇੱਕ ਹਫ਼ਤੇ ਲਈ ਸੁਰੱਖਿਆ ਮੁਹੱਈਆ ਕਰਵਾਈ ਜਾਵੇ ਅਤੇ ਉਸ ਤੋਂ ਬਾਅਦ ਵੀ ਜੇਕਰ ਉਸ ਨੂੰ ਕਿਸੇ ਕਿਸਮ ਦਾ ਖਤਰਾ ਹੁੰਦਾ ਹੈ ਤਾਂ ਉਸ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।



- October 15, 2025