Trending Now
#ਫਿਰੋਜ਼ਪੁਰ ਪੁਲਿਸ ਤੇ ਬੀ.ਐਸ.ਐਫ. ਦੀ ਸਾਂਝੀ ਕਾਰਵਾਈ, ਲੁਟੇਰੇ ਗਿਰੋਹ ਦੇ ਮੈਂਬਰ ਗ੍ਰਿਫਤਾਰ , ਦੇਸੀ ਪਿਸਤੌਲ ਤੇ ਜਿੰਦਾ ਰੌਂਦ ਬਰਾਮਦ
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
GPS ਚੱਕ ਹਾਮਦ ਨੂੰ ਸੋਹਣਾ ਅਤੇ ਹਰਿਆ ਭਰਿਆ ਰੱਖਣ ਲਈ ਲਗਾਏ ਗਏ ਫ਼ਲਦਾਰ ਅਤੇ ਛਾਂ ਵਾਲੇ ਬੂਟੇ ,
- 222 Views
- kakkar.news
- July 8, 2024
- Education Health Punjab
GPS ਚੱਕ ਹਾਮਦ ਨੂੰ ਸੋਹਣਾ ਅਤੇ ਹਰਿਆ ਭਰਿਆ ਰੱਖਣ ਲਈ ਲਗਾਏ ਗਏ ਫ਼ਲਦਾਰ ਅਤੇ ਛਾਂ ਵਾਲੇ ਬੂਟੇ ,
ਵਾਤਾਵਰਨ ਦੀ ਸ਼ੁੱਧਤਾ, ਸੁੰਦਰਤਾ ਅਤੇ ਹਰਿਆਵਲ ਨੂੰ ਬਰਕਰਾਰ ਰੱਖਣ ਲਈ ਬੂਟੇ ਲਗਾਉਣੇ ਜਰੂਰੀ- ਸਕੂਲ ਮੁਖੀ ਜਗਦੀਪ ਘਈ,
ਫਿਰੋਜ਼ਪੁਰ 8 ਜੁਲਾਈ 2024 (ਅਨੁਜ ਕੱਕੜ ਟੀਨੂੰ)
ਵਾਤਾਵਾਰਣ ਨੂੰ ਸ਼ੁੱਧ ਅਤੇ ਸੁੰਦਰ ਬਣਾਉਣ ਲਈ ਪੌਦੇ ਲਗਾਉਣ ਦੀ ਮੁਹਿੰਮ ਇਸ ਵੇਲੇ ਪੰਜਾਬ ਭਰ ਵਿੱਚ ਪੂਰੇ ਜ਼ੋਰਾਂ ਨਾਲ ਚੱਲ ਰਹੀ ਹੈ । ਇਸੇ ਮੁਹਿੰਮ ਵਾਤਾਵਾਰਣ ਨੂੰ ਹਰਿਆ-ਭਰਿਆਂ ਅਤੇ ਪ੍ਰਦੂਸ਼ਣ ਰਹਿਤ ਰੱਖਣ ਦੇ ਮੱਦੇਨਜ਼ਰ ਸਰਕਾਰੀ ਸਕੂਲਾਂ, ਕਾਲਜਾਂ ਤੇ ਪਿੰਡਾਂ ਵਿੱਚ ਸਾਂਝੀਆਂ ਥਾਵਾਂ ਤੇ ਫਲਦਾਰ ਬੂਟੇ ਲਗਾਏ ਜਾ ਰਹੇ ਹਨ । ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ਼੍ਰੀਮਤੀ ਨੀਲਮ ਰਾਣੀ ਅਤੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫ਼ਿਰੋਜ਼ਪੁਰ-2 ਸ਼੍ਰੀ ਰਾਜਨ ਨਰੂਲਾ ਦੀ ਰਹਿਨੁਮਾਈ ਅਤੇ ਹੈੱਡ ਟੀਚਰ ਸ਼੍ਰੀ ਜਗਦੀਪ ਘਈ, ਚੇਅਰਮੈਨ ਜੋਗਾ ਸਿੰਘ ਅਤੇ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਰਕਾਰੀ ਪ੍ਰਾਇਮਰੀ ਸਕੂਲ ਚੱਕ ਹਾਮਦ, ਬਲਾਕ ਫਿਰੋਜ਼ਪੁਰ-2 ਵਿਖੇ ਮਿਲ ਕੇ ਵਾਤਾਵਰਨ ਨੂੰ ਬਚਾਉਣ ਲਈ ਫ਼ਲਦਾਰ ਅਤੇ ਛਾਂ ਵਾਲੇ ਬੂਟੇ ਲਗਾਏ, ਇਸ ਮੌਕੇ ਹੈੱਡ ਟੀਚਰ ਸ਼੍ਰੀ ਜਗਦੀਪ ਘਈ ਨੇ ਕਿਹਾ ਕਿ ਬੂਟੇ ਮਨੁੱਖੀ ਜੀਵਨ ਲਈ ਮਹੱਤਵਪੂਰਨ ਹਨ ਅਤੇ ਹਰੇਕ ਇਨਸਾਨ ਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਬੂਟਾ ਜ਼ਰੂਰ ਲਗਾਉਣਾ ਚਾਹੀਦਾ ਹੈ। ਬੂਟੇ ਕੁਦਰਤ ਦਾ ਬੇਹੱਦ ਕੀਮਤੀ ਵਰਦਾਨ ਹਨ ਜੋ ਮਨੁੱਖ ਦੇ ਜਨਮ ਤੋਂ ਲੈ ਕੇ ਮਰਨ ਤਕ ਅਪਣਾ ਯੋਗਦਾਨ ਪਾਉਂਦੇ ਹਨ ਪਰ ਮਨੁੱਖ ਆਧੁਨਿਕਤਾ ਦੀ ਅੰਨੀ ਦੌੜ ਵਿੱਚ ਅੱਜ ਅੰਨੇਵਾਹ ਰੁੱਖ ਕੱਟੀ ਜਾ ਰਿਹਾ ਹੈ। ਜਿਸ ਨਾਲ ਵਾਤਾਵਰਨ ਦਾ ਸੰਤੁਲਨ ਵਿਗੜਦਾ ਜਾ ਰਿਹਾ ਹੈ ਤੇ ਇਸ ਦੇ ਖ਼ਤਰਨਾਕ ਨਤੀਜੇ ਸਾਡੇ ਸਾਹਮਣੇ ਆ ਰਹੇ ਹਨ। ਸਾਨੂੰ ਵਾਤਾਵਰਨ ਨੂੰ ਬਚਾਉਣ ਲਈ ਵੱਧ ਤੋਂ ਵੱਧ ਬੂਟੇ ਲਗਾ ਕੇ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਉਹਨਾਂ ਦੱਸਿਆ ਕਿ ਅੱਜ ਆਵਲਾ, ਕਿੱਕਰ ਦੇਸੀ, ਅਮਰੂਦ, ਜਾਮਣ, ਸੁਖਚੈਨ, ਮਹਿੰਦੀ, ਨਿੰਮ, ਅਨਾਰ, ਟਾਹਲੀ, ਸੁਹੰਜਨਾ, ਕਟਹਲ, ਲਸੂੜਾ, ਇਮਲੀ, ਗੁਲਾਬ ਆਦਿ ਦੇ ਰੁੱਖ ਲਗਾਏ ਗਏ, ਇਸ ਮੌਕੇ ਚੇਅਰਮੈਨ ਜੋਗਾ ਸਿੰਘ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ, ਸੁੰਦਰਤਾ ਅਤੇ ਹਰਿਆਵਲ ਨੂੰ ਬਰਕਰਾਰ ਰੱਖਣ ਲਈ ਅਤੇ ਧਰਤੀ ਦੇ ਵੱਧ ਰਹੇ ਤਾਪਮਾਨ ਨੂੰ ਰੋਕਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ ਹਨ ।ਅਧਿਆਪਕ ਸ਼੍ਰੀ ਜਸਪ੍ਰੀਤ ਸਿੰਘ ਪੁਰੀ ਨੇ ਕਿਹਾ ਕਿ ਵਾਤਾਵਰਣ ਬਹੁਤ ਪ੍ਰਦੂਸ਼ਿਤ ਹੋ ਚੁੱਕਿਆ ਹੈ,ਅੱਜ ਲੋੜ ਹੈ ,ਸਾਨੂੰ ਸਾਰਿਆਂ ਨੂੰ ਰਲ ਕੇ ਕਿ ਅਸੀਂ ਪ੍ਰਦੂਸ਼ਿਤ ਵਾਤਾਵਰਨ ਦੇ ਖਾਤਮੇ ਲਈ ਇਕੱਠੇ ਹੋ ਕੇ ਵੱਡੀ ਗਿਣਤੀ ਵਿੱਚ ਆਪਣੇ ਆਲੇ ਦੁਆਲੇ ਰੁੱਖ ਲਗਾਈਏ ।ਅਧਿਆਪਕ ਬਲਦੇਵ ਸਿੰਘ ਅਤੇ ਰਾਕੇਸ਼ ਕੁਮਾਰ ਨੇ ਕਿਹਾ ਕਿ ਦਰੱਖਤਾਂ ਦੀ ਘਾਟ ਕਾਰਨ ਵਾਤਾਵਰਨ ਵਿੱਚ ਬਹੁਤ ਹੀ ਜ਼ਿਆਦਾ ਸਮੱਸਿਆ ਪੈਦਾ ਹੋ ਰਹੀ ਹੈ,ਧਰਤੀ ਦੇ ਪਾਣੀ ਦਾ ਸਤਰ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਇਸ ਲਈ ਸੋਕੇ ਤੋਂ ,ਬਿਮਾਰੀਆਂ ਬਚਣ ਅਤੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਲਈ ਅਸੀਂ ਬੂਟੇ ਲਗਾਈਏ ਅਤੇ ਉਨ੍ਹਾਂ ਦੀ ਸੰਭਾਲ ਕਰੀਏ। ਇਸ ਸਮੇਂ ਸਕੂਲ ਦੇ ਬੱਚਿਆਂ ਵੱਲੋਂ ਵਾਤਾਵਰਨ ਦੀ ਸਾਂਭ ਸੰਭਾਲ ਲਈ ਅਤੇ ਪਾਣੀ ਦੀ ਦੁਰਵਰਤੋਂ ਨਾ ਕਰਨ ਦਾ ਪ੍ਰਣ ਕੀਤਾ ਅਤੇ ਵਾਤਾਵਰਨ ਦੀ ਜਾਗਰੂਕਤਾ ਲਈ ਨਾਅਰੇ ਲਗਾਏ ਗਏ । ਇਸ ਮੌਕੇ ਅਧਿਆਪਕ ਜਸਪ੍ਰੀਤ ਸਿੰਘ ਪੁਰੀ, ਬਲਦੇਵ ਸਿੰਘ, ਰਾਕੇਸ਼ ਕੁਮਾਰ, ਮੈਡਮ ਮਨਪ੍ਰੀਤ ਕੌਰ, ਮੈਡਮ ਅਸ਼ੀਨਾ ਅਤੇ ਪਿੰਡ ਦੇ ਹੋਰ ਐੱਸ.ਐੱਮ.ਸੀ. ਕਮੇਟੀ ਮੈਂਬਰ ਅਤੇ ਬੱਚਿਆਂ ਦੇ ਮਾਤਾ-ਪਿਤਾ ਹਾਜ਼ਰ ਸਨ ।
Categories

Recent Posts

