Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਡੇਰਾ ਰਾਧਾ ਸੁਆਮੀ ਬਸਤੀ ਬਲੋਚਾਂ ਫਿਰੋਜ਼ਪੁਰ ਸ਼ਹਿਰ ਵਿਖੇ 26 ਮਾਰਚ ਲਗਾਇਆ ਜਾ ਰਿਹਾ ਹੈ ਖੂਨ ਦਾਨ ਕੈਂਪ
- 103 Views
- kakkar.news
- March 22, 2025
- Education Punjab
ਡੇਰਾ ਰਾਧਾ ਸੁਆਮੀ ਬਸਤੀ ਬਲੋਚਾਂ ਫਿਰੋਜ਼ਪੁਰ ਸ਼ਹਿਰ ਵਿਖੇ 26 ਮਾਰਚ ਲਗਾਇਆ ਜਾ ਰਿਹਾ ਹੈ ਖੂਨ ਦਾਨ ਕੈਂਪ
ਫ਼ਿਰੋਜ਼ਪੁਰ 22 ਮਾਰਚ 2025 (ਅਨੁਜ ਕੱਕੜ ਟੀਨੂੰ)
ਪਰਮ ਸੰਤ ਸਤਿਗੁਰੂ ਬਾਬਾ ਸਾਧੂ ਸਿੰਘ ਜੀ ਮਹਾਰਾਜ ਦੀ ਕਿਰਪਾ ਅਤੇ ਬਾਬਾ ਤੇਜਾ ਸਿੰਘ ਜੀ ਰਹਿਨੁਮਾਈ ਹੇਠ ਡੇਰਾ ਰਾਧਾ ਸੁਆਮੀ,ਬਸਤੀ ਬਲੋਚਾਂ ਫਿਰੋਜ਼ਪੁਰ ਸ਼ਹਿਰ ਵਿਖੇ ਮਿਤੀ 26 ਮਾਰਚ 2025 ਦਿਨ ਬੁੱਧਵਾਰ ਨੂੰ ਸਵੇਰੇ 9 ਵਜੇ ਤੋਂ 2 ਵਜੇ ਤੱਕ ਖੂਨ ਦਾਨ ਕੈਂਪ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ ਡੇਰਾ ਰਾਧਾ ਸੁਆਮੀ ਬਸਤੀ ਬਲੋਚਾ ਦੇ ਸਕੱਤਰ ਜੀ ਨੇ ਦਿੱਤੀ। ਉਹਨਾਂ ਕਿਹਾ ਖੂਨ ਦਾ ਇਕ ਕਤਰਾ ਵੀ ਕਈ ਵਾਰ ਕਿਸੇ ਦੀ ਜਾਨ ਬਚਾਉਣ ਵਿਚ ਕਾਰਗਰ ਸਾਬਿਤ ਹੁੰਦਾ ਹੈ। ਇਸ ਲਈ ਖੂਨ ਦਾਨ ਨੂੰ ਮਹਾਂਦਾਨ ਮੰਨਿਆ ਜਾਂਦਾ ਹੈ। ਅੱਜ ਵੀ ਬਹੁਤ ਸਾਰੇ ਲੋਕ ਖੂਨ ਦਾਨ ਕਰਨ ਸਬੰਧੀ ਅਨੇਕਾਂ ਗਲਤ ਧਾਰਨਾਵਾਂ ਦੇ ਸ਼ਿਕਾਰ ਹਨ। ਕੁੱਝ ਲੋਕ ਅਜਿਹੇ ਹਨ ਜੋ ਕਿ ਸਮਝਦੇ ਹਨ ਕਿ ਖੂਨ ਦਾਨ ਕਰਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਕਮਜ਼ੋਰੀ ਆ ਜਾਂਦੀ ਹੈ, ਜੋ ਕਿ ਬਿੱਲਕੁਲ ਬੇ-ਬੁਨਿਆਦ ਹੈ। ਇੱਕ ਤੰਦਰੁਸਤ ਵਿਅਕਤੀ ਹਰ ਛੇ ਮਹੀਨੇ ਬਾਅਦ ਆਪਣਾ ਖੂਨ ਦਾਨ ਕਰ ਸਕਦਾ ਹੈ ਕਿਉਂਕਿ ਖੂਨ ਦਾਨ ਕਰਨ ਉਪਰੰਤ 48 ਘੰਟੇ ਬਾਅਦ ਹੀ ਖੂਨ ਦੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਇੱਕ ਤੋਂ ਦੋ ਮਹੀਨੇ ਬਾਅਦ ਹੀ ਪੂਰੇ ਹੋ ਜਾਂਦੇ ਹਨ। ਇੱਕ ਵਿਅਕਤੀ ਦੁਆਰਾ ਦਿੱਤਾ ਗਿਆ ਖੂਨ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ। ਖੂਨ ਦਾਨ ਕਰਕੇ ਅਸੀਂ ਕੇਵਲ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਜਾਨ ਨਹੀਂ ਬਚਾਉਂਦੇ, ਸਗੋਂ ਉਸ ਦੇ ਬਹੁਤ ਸਾਰੇ ਪਰਿਵਾਰਕ ਮੈਂਬਰਾਂ ਦਾ ਵੀ ਅਣਜਾਣੇ ਵਿੱਚ ਹੀ ਭਲਾ ਕਰ ਰਹੇ ਹੁੰਦੇ ਹਾਂ। ਇਸ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਸਭ ਲੋਕ ਇਸ ਖੂਨ ਦਾਨ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਖੂਨ ਦਾਨ ਕਰਨ।
Categories

Recent Posts

