85 ਸਾਲਾ ਸੇਵਾਮੁਕਤ ਅਧਿਆਪਕ ਆਪਣੀ ਜਮੀਨ ਦੇ ਕਬਜ਼ੇ ਲਈ ਦਰ ਦਰ ਖਾ ਰਿਹਾ ਠੋਕਰਾਂ
- 224 Views
- kakkar.news
- July 6, 2024
- Crime Punjab
85 ਸਾਲਾ ਸੇਵਾਮੁਕਤ ਅਧਿਆਪਕ ਆਪਣੀ ਜਮੀਨ ਦੇ ਕਬਜ਼ੇ ਲਈ ਦਰ ਦਰ ਖਾ ਰਿਹਾ ਠੋਕਰਾਂ
ਫਿਰੋਜ਼ਪੁਰ, 6 ਜੁਲਾਈ 2024 (ਅਨੁਜ ਕੱਕੜ ਟੀਨੂੰ)
ਪ੍ਰੈਸ ਕਲੱਬ ਫਿਰੋਜ਼ਪੁਰ ਵਿਖੇ ਅੱਜ ਇਕ 85 ਸਾਲਾ ਬਜ਼ੁਰਗ ਨੇ ਪਤਰਕਾਰਾਂ ਨਾਲ ਗਲ ਬਾਤ ਕਰਦਿਆਂ ਦੱਸਿਆ ਕਿ ਮੈਂ ਕਰਨੈਲ ਸਿੰਘ ਪੁੱਤਰ ਸ੍ਰੀ ਉਜਾਗਰ ਸਿੰਘ ਪੁੱਤਰ ਸ੍ਰੀ ਨੰਦ ਸਿੰਘ ਵਾਸੀ ਪਿੰਡ ਫਿਰੋਜਸ਼ਾਹ ਤਹਿਸੀਲ ਦਾ ਜਿਲ੍ਹਾ ਫਿਰੋਜ਼ਪੁਰ ਦਾ ਰਹਿਣ ਵਾਲਾ ਹਾਂ ਅਤੇ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਕਰਦਾ ਹਾਂ। ਇਸ ਵਕਤ ਮੇਰੀ ਉਮਰ ਕਰੀਬ 85 ਸਾਲ ਹੈ। ਇਹ ਕਿ ਮੈਂ ਤੁਰ-ਫਿਰ ਨਹੀਂ ਸਕਦਾ ਅਤੇ ਮੈਂ ਹਾਰਟ ਦਾ ਮਰੀਜ਼ ਵੀ ਹੈ। ਇਹ ਕਿ ਮੇਰਾ ਇਲਾਜ ਦੇ ਮਹੀਨੇ ਦਾ ਡਾ: ਜੇ.ਐਸ. ਸੇਠੀ (ਐਮ.ਡੀ. ਮੈਡੀਸਨ) ਸਾਸ਼ਕਾ ਮੈਡੀਕਲ ਐਂਡ ਹਾਰਟ ਸਪੈਸ਼ਲਿਸਟ ਸਿਵਲ ਹਸਪਤਾਲ ਫਿਰੋਜ਼ਪੁਰ ਰਜਿਸਟਰੇਸ਼ਨ ਨੰਬਰ 22366 ਪਾਸੋਂ ਚੱਲ ਰਿਹਾ ਹੈ।
ਉਸ ਨੇ ਅੱਗੇ ਦੱਸਿਆ ਕਿ ਮੇਰੇ ਪਾਸ ਜਮੀਨ ਵਾਕਿਆ ਪਿੰਡ ਫਿਰੋਜ਼ਸ਼ਾਹ ਵਿਖੇ ਹੈ। ਜਿਸ ਦਾ ਕਿਲਾ ਨੰਬਰ 18 ਮੁਸਤਤੀਲ ਨੰਬਰ 121 ਹੈ ਅਤੇ ਇਸ ਜਮੀਨ ਪਰ ਬਲਵੰਤ ਸਿੰਘ ਪੁੱਤਰ ਸੋਹਣ ਸਿੰਘ ਅਤੇ ਜਸਕਰਨ ਸਿੰਘ ਪੁੱਤਰ ਬਲਵੰਤ ਸਿੰਘ ਵੱਲੋਂ ਨਜਾਇਜ਼ ਕਬਜ਼ਾ ਜਮਾਇਆ ਹੋਇਆ ਹੈ, ਜਿਸ ਦੇ ਵਿਰੁੱਧ ਮੇਰੇ ਦੁਆਰਾ ਮਾਣਯੋਗ ਅਦਾਲਤ ਵਿਚ ਕੇਸ ਕੀਤਾ ਹੋਇਆ ਹੈ। ਇਹ ਕਿ ਅਦਾਲਤਾਂ ਨੇ ਮੇਰੇ ਹੱਕ ਵਿਚ ਕੇਸ ਕੀਤੇ ਹੋਏ ਹਨ। ਇਸ ਬਾਬਤ ਮੇਰੇ ਦੁਆਰਾ ਅਦਾਲਤ ਫਿਰੋਜ਼ਪੁਰ ਵਿਚ ਕੇਸ ਦਾਇਰ ਕੀਤਾ ਸੀ, ਜਿਸ ਦੇ ਸਬੰਧ ਵਿਚ ਅਦਾਲਤ ਵੱਲੋਂ ਮੇਰੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਮੈਨੂੰ 1.1.2011 ਨੂੰ ਮੈਨੂੰ ਮਾਲ ਵਿਭਾਗ ਅਤੇ ਪੁਲਿਸ ਅਧਿਕਾਰੀਆਂ ਦੀ ਹਾਜਰੀ ਵਿਚ ਉਕਤ ਜ਼ਮੀਨ ਦਾ ਕਬਜ਼ਾ ਦਿਵਾਇਆ ਸੀ, ਪ੍ਰੰਤੂ ਉਕਤ ਮੇਰੇ ਵਿਰੋਧੀਆਂ ਨੇ ਸਿਆਸਤ ਦਾ ਲਾਹਾ ਲੈਂਦਾ ਹੋਏ ਜਿਥੇ ਮੈਨੂੰ ਦੁਆਇਆ ਕਬਜ਼ਾ ਵਾਪਸ ਬਹਾਲ ਕਰ ਲਿਆ। ਉਥੇ ਹੋਏ ਫੈਸਲੇ ਨੂੰ ਵੀ ਨਕਾਰ ਦਿੱਤਾ। ਮਾਣਯੋਗ ਅਦਾਲਤ ਵੱਲੋਂ ਉਕਤ ਕਬਜ਼ਾਧਾਰੀ ਨੂੰ ਠੇਕਾ ਦੇਣ ਦੇ ਹੁਕਮ ਕੀਤੇ ਹੋਏ ਹਨ. ਪਰ ਉਕਤ ਕਬਜ਼ਾਧਾਰੀ ਮੇਰੇ ਨਾਲ ਲਗਾਤਾਰ ਧੱਕੇਸ਼ਾਹੀ ਕਰਦਾ ਆ ਰਿਹਾ ਹੈ ਅਤੇ ਮੈਨੂੰ ਮੇਰੀ ਜ਼ਮੀਨ ਨਹੀਂ ਛੱਡ ਰਿਹਾ।
ਉਸ ਨੇ ਕਿਹਾ ਕਿ ਮੈਂ ਮਾਣਯੋਗ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਜੀ ਦੇ ਸਨਮੁੱਖ ਪੇਸ਼ ਹੋ ਕੇ ਮਿਤੀ 23.10.2022 ਨੂੰ ਇਨਸਾਫ ਲੈਣ ਲਈ ਲਿਖਤੀ ਬੇਨਤੀ ਕੀਤੀ ਸੀ, ਜਿਸ ‘ਤੇ ਏ.ਡੀ.ਸੀ ਸਾਹਿਬ ਨੇ ਮੇਰੀ ਬੇਨਤੀ ‘ਤੇ ਗੌਰ ਫਰਮਾਉਂਦੇ ਹੋਏ ਉਕਤ ਮਾਮਲੇ ਵਿਚ ਕਾਰਵਾਈ ਲਈ ਮੇਰੇ ਨਾਲ ਦਫਤਰੀ ਵਿਅਕਤੀ ਨੂੰ ਭੇਜ ਕੇ ਉਸ ਸਮੇਂ ਦੇ ਮਾਣਯੋਗ ਐਸ.ਡੀ.ਐਮ ਸਾਹਿਬ ਨੂੰ ਇਨਸਾਫ ਕਰਨ ਬਾਬਤ ਵੀ ਕਿਹਾ ਸੀ, ਪਰ ਮੈਨੂੰ ਹਾਲੇ ਤੱਕ ਉਕਤ ਕਬਜ਼ਾਧਾਰੀ ਸ੍ਰੀ ਬਲਵੰਤ ਸਿੰਘ ਪੁੱਤਰ ਸ੍ਰੀ ਸੋਹਨ ਸਿੰਘ ਤੋਂ ਇਨਸਾਫ ਨਹੀਂ ਮਿਲ ਸਕਿਆ। ਅਜਿਹਾ ਹੋਣ ਨਾਲ ਜਿਥੇ ਮੈਨੂੰ ਵਿੱਤੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ, ਉਥੇ ਉਕਤ ਕਬਜਾਧਾਰੀ ਦੇ ਹੌਂਸਲੇ ਹੋਰ ਬੁਲੰਦ ਹੁੰਦੇ ਦਿਖਾਈ ਦੇ ਰਹੇ ਹਨ।
ਮੇਰਾ ਕੇਸ ਐਸ.ਡੀ.ਐਮ ਪਾਸ ਮਿਤੀ 02.02.2021 ਤੋਂ ਕਬਜ਼ੇ ਦਾ ਚੱਲ ਰਿਹਾ ਹੈ, ਜਿਸ ਦੀ ਲਿਖਤੀ ਬਹਿਸ ਮਿਤੀ 01.002022 ਨੂੰ ਹੋ ਚੁੱਕੀ ਹੈ ਅਤੇ ਕੇਸ ਮੇਰੇ ਹੱਕ ਵਿਚ ਹੋ ਚੁੱਕਾ ਹੈ। ਇਹ ਕਿ ਮਾਣਯੋਗ ਐਸ.ਡੀ.ਐਮ ਸਾਹਿਬ ਨੇ ਮੈਨੂੰ ਝੋਨੇ ਦੇ ਅਤੇ ਕਣਕ ਦੀ ਰਕਮ ਦਿਵਾਉਣੀ ਸੀ, ਕਣਕ ਦੀ ਰਕਮ ਮੈਨੂੰ 55000 ਰੁਪਏ ਮਿਲ ਚੁੱਕੀ ਹੈ, ਪ੍ਰੰਤੂ ਝੋਨੇ ਦੀ ਰਕਮ ਦੇਣ ਤੋਂ ਉਕਤ ਧਿਰ ਲੰਬੇ ਸਮੇਂ ਤੋਂ ਟਾਲ-ਮਟੋਲ ਕਰਦੀ ਆ ਰਹੀ ਹੈ, ਜਿਸ ਵਿਚ ਮੁਲਾਜ਼ਮ ਵੀ ਰਕਮ ਦਿਵਾਉਣ ਲਈ ਆਪਣਾ ਫਰਜ਼ ਨਹੀ ਸਮਝ ਰਹੇ। ਇਹ ਕਿ ਝੋਨੇ ਦੀ ਰਕਮ ਦਾ ਫੈਸਲਾ ਮਾਣਯੋਗ ਐਸ.ਡੀ.ਐਮ ਸਾਹਿਬ ਜੋ ਟੈਂਪਰੇਰੀ ਰਹੇ ਸਨ ਨੇ 75000 ਰੁਪਏ ਦੇਣ ਲਈ
<span;>ਕਬਜ਼ਾਧਾਰੀਆਂ ਨੂੰ ਹਦਾਇਤ ਕੀਤੀ ਸੀ, ਜੋ ਕਿ 10 ਦਿਨਾਂ ਵਿਚ ਦੇਣ ਦਾ ਵਾਇਦਾ ਵੀ ਕੀਤਾ ਸੀ, ਪਰ ਅਜੇ ਤੱਕ ਉਕਤ ਵਾਇਦਾ ਵਫਾ ਨਹੀਂ ਹੋ ਸਕਿਆ। ਜਿਸ ਦੇ ਚਲਦਿਆਂ ਮੇਰੇ ਦੁਆਰਾ ਮਾਣਯੋਗ ਐਸ.ਡੀ.ਐਮ ਸਾਹਿਬ ਨੂੰ ਦੁਬਾਰਾ ਬੇਨਤੀ ਪੱਤਰ ਲਿਖਿਆ ਗਿਆ ਸੀ. ਜਿਸ ਤੇ ਮਾਣਯੋਗ ਐਸ.ਡੀ.ਐਮ ਸਾਹਿਬ ਦੀ ਅਦਾਲਤ ਵੱਲੋਂ ਮਿਤੀ 13.10.2023 ਨੂੰ ਥਾਣਾ ਘੱਲ ਖੁਰਦ ਵਿਖੇ ਕਾਰਵਾਈ ਦੇ ਨਿਰਦੇਸ਼ ਦਿੱਤੇ ਸਨ।
ਉਸ ਨੇ ਇਹ ਵੀ ਦਸਿਆ ਕਿ ਇਸ ਸਬੰਧ ਵਿਚ ਮੇਰੇ ਦੁਆਰਾ ਮਾਣਯੋਗ ਐਸ.ਡੀ.ਐਮ ਸਾਹਿਬ ਪਾਸ ਚਾਰਾਜੋਈ ਕੀਤੀ ਸੀ, ਜਿਥੇ ਲਿਖਤੀ ਬਹਿਸ ਹੋਣ ਉਪਰੰਤ ਮਾਣਯੋਗ ਅਧਿਕਾਰੀ ਸਾਹਿਬਾਨ ਵੱਲੋਂ ਕਬਜਾਧਾਰੀ ਧਿਰ ਨੂੰ ਹੁਕਮ ਕਰਦਿਆਂ ਮੈਨੂੰ ਪੈਸੇ ਦਿਵਾਉਣ ਦਾ ਫੈਸਲਾ ਪਾਸ ਕੀਤਾ ਸੀ। ਇਹ ਕਿ ਮਾਣਯੋਗ ਐਸ.ਡੀ.ਐਮ ਸਾਹਿਬ ਫਿਰੋਜ਼ਪੁਰ ਜੀ ਦੇ ਹੁਕਮਾਂ ‘ਤੇ ਉਕਤ ਕਬਜ਼ਾਧਾਰੀਆਂ ਨੇ ਮੈਨੂੰ ਕਣਕ ਦੀ ਫਸਲ ਦੀ ਬਣਦੀ ਰਕਮ ਅਦਾ ਕਰ ਦਿੱਤੀ ਸੀ, ਪਰ ਝੋਨੇ ਦੀ ਰਕਮ ਹਾਲੇ ਤੱਕ ਅਦਾ ਨਹੀਂ ਕੀਤੀ ਗਈ ਅਤੇ ਹੁਣ ਫਿਰ ਉਸ ਵੱਲੋਂ ਝੋਨਾ ਬੀਜ ਲਿਆ ਗਿਆ ਹੈ।
ਕਬਜ਼ਾਧਾਰੀ ਬਲਵੰਤ ਸਿੰਘ ਵੱਲੋਂ ਲਗਾਤਾਰ ਮਾਣਯੋਗ ਅਦਾਲਤ ਦੇ ਹੁਕਮਾਂ ਨੂੰ ਟਿਚ ਜਾਣਦਿਆਂ ਜਿਥੇ ਮੇਰੀ ਜ਼ਮੀਨ ਪਰ ਕਬਜਾ ਨਹੀਂ ਛੱਡਿਆ ਜਾ ਰਿਹਾ, ਉਥੇ ਅਦਾਲਤ ਦੇ ਫੈਸਲੇ ਦੇ ਬਾਵਜੂਦ ਮੈਨੂੰ ਠੇਕਾ ਵੀ ਅਦਾ ਨਹੀਂ ਕੀਤਾ ਗਿਆ, ਜਿਸ ਦੇ ਚਲਦਿਆਂ ਆਪ ਜੀ ਨੂੰ ਮੈਂ ਇਸ ਪੱਤਰ ਰਾਹੀਂ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰੀ ਉਕਤ ਇਕ ਏਕੜ ਜ਼ਮੀਨ ਦੀ ਫਸਲ ਦਾ ਬਣਦਾ ਠੇਕਾ ਮੈਨੂੰ ਦਿਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ ਤਾਂ ਜੋ ਮੈਂ ਕਿਸੇ ਹੋਰ ਦੀ ਮਦਦ ਨਾਲ ਆਪਣੀ ਜ਼ਮੀਨ ਵਿਚ ਕਾਸ਼ਤ ਕਰਕੇ ਆਪਣੀ ਦੋ ਟੁਕ ਦੀ ਰੋਟੀ ਦਾ ਜੁਗਾੜ ਕਰ ਸਕਾ।
ਉਸ ਨੇ ਭਰੇ ਮਨ ਨਾਲ ਹੋਕਾ ਲੈਂਦੀਆਂ ਕਿਹਾ ਕਿ ਇਸ ਤੋਂ ਵੱਧ ਸਿਤਮਜਰੀਫੀ ਵਾਲੀ ਗੱਲ ਕੀ ਹੋਵੇਗੀ ਕਿ ਉਕਤ ਕਬਜ਼ਾਧਾਰੀਆਂ ਨੇ ਐਸ.ਡੀ.ਐਮ ਸਾਹਿਬ ਦੇ ਹੁਕਮਾਂ ਪਰ ਮੈਨੂੰ ਬਣਦੀ ਰਕਮ ਅਦਾ ਨਾ ਕਰਨ ਦੇ ਬਾਵਜੂਦ ਮੇਰੀ ਜ਼ਮੀਨ ਪਰ ਅਗਲੀ ਫਸਲ ਬੀਜ ਦਿੱਤੀ ਗਈ ਹੈ, ਜਿਸ ਨਾਲ ਉਹ ਮੇਰੀ ਜ਼ਮੀਨ ਪਰ ਕਾਸ਼ਤ ਕਰਕੇ ਕਮਾਈ ਖਾ ਰਹੇ ਹਨ ਅਤੇ ਮੈਂ ਵਾਰ-ਵਾਰ ਅਧਿਕਾਰੀਆਂ ਅੱਗੇ ਪੇਸ਼ ਹੋ ਕੇ ਆਪਣਾ ਬੁਢਾਪਾ ਰੋਲ ਰਿਹਾ ਹਾਂ।
ਸੇਵਾਮੁਕਤ ਅਧਿਆਪਕ ਨੇ ਫਿਰ ਅੱਗੇ ਦਸਿਆ ਕਿ ਮੇਰੇ ਦੁਆਰਾ ਵੱਖ-ਵੱਖ ਅਧਿਕਾਰੀਆਂ ਕੋਲ ਪੇਸ਼ ਹੋ ਕੇ ਦਰਖਾਸਤਾਂ/ਬੇਨਤੀਆਂ ਕੀਤੀਆਂ ਗਈਆਂ ਹਨ, ਜਿਸ ਪਰ ਅਜੇ ਤੱਕ ਕੋਈ ਕਾਰਵਾਈ ਅਮਲ ਵਿਚ ਨਹੀਂ ਆ ਸਕੀ। ਜਿਸ ਕਰਕੇ ਮੈਨੂੰ ਕਾਫੀ ਵਿੱਤੀ ਅਤੇ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਂ ਆਪ ਜੀ ਦੇ ਰਾਹੀਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਇਕ ਵਾਰ ਫਿਰ ਨਿਮਰਤਾ ਸਹਿਤ ਬੇਨਤੀ ਕਰਦਾ ਹਾਂ ਕਿ ਮੇਰੀ ਉਮਰ/ਬੁਢਾਪੇ ਨੂੰ ਧਿਆਨ ਵਿਚ ਰੱਖਦੇ ਹੋਏ ਮੇਰੇ ਨਾਲ ਲਗਾਤਾਰ ਧੱਕੇਸ਼ਾਹੀ ਕਰਦੇ ਆ ਰਹੇ ਉਕਤ ਕਬਜ਼ਾਧਾਰੀਆਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰੋ ਤਾਂ ਜੋ ਉਕਤ ਲੋਕਾਂ ਨੂੰ ਕਾਨੂੰਨ ਦੀ ਤਾਕਤ ਦਾ ਪਤਾ ਲੱਗ ਸਕੇ ਅਤੇ ਮੈਨੂੰ ਮੇਰਾ ਹੱਕ ਪ੍ਰਾਪਤ ਹੋਣ ਦੇ ਨਾਲ-ਨਾਲ ਬੇਵਜ੍ਹਾ ਦੀ ਪ੍ਰੇਸ਼ਾਨੀ ਤੋਂ ਮੁਕਤੀ ਮਿਲ ਸਕੇ। ਉਕਤ ਕਬਜ਼ਾਧਾਰੀ ਫਿਰ ਕਾਨੂੰਨ ਨੂੰ ਛਿੱਕੇ ਟੰਗ ਰਹੇ ਹਨ, ਜਿਸ ਨਾਲ ਜਿਥੇ ਮੇਰਾ ਵਿੱਤੀ ਨੁਕਸਾਨ ਹੋ ਰਿਹਾ ਹੈ, ਉਥੇ ਕਾਨੂੰਨ ਦੀਆਂ ਧੱਜੀਆਂ ਉਡਣ ਦੇ ਨਾਲ-ਨਾਲ ਅਧਿਕਾਰੀ ਦੇ ਹੁਕਮਾਂ ਨੂੰ ਤਿਲਾਜਲੀ ਦਿੱਤੀ ਜਾ ਰਹੀ ਹੈ।
ਪਰ ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਸਮਾਂ ਰਹਿੰਦਿਆਂ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦ ਜਾਂਦੀ, ਪਰ ਜਦੋਂ ਕੋਈ ਭਾਣਾ ਵਾਪਰ ਜਾਂਦਾ ਹੈ ਤਾਂ ਫਿਰ ਕਾਨੂੰਨ ਦਾ ਪਾਠ ਪੜਾਇਆ ਜਾਂਦਾ ਹੈ
ਮਿਤੀ 12.06.2024 ਨੂੰ ਮਾਣਯੋਗ ਐਸ.ਐਚ.ਓ. ਥਾਣਾ ਘੱਲ ਖੁਰਦ ਨੇ ਉਕਤ ਧਿਰ ਨੂੰ ਬੁਲਾਇਆ ਸੀ, ਪਰ ਉਨ੍ਹਾਂ ਹਾਜਰ ਹੋਣ ਦੀ ਬਜਾਏ ਆਪਣੇ ਰਿਸਤੇਦਾਰ ਬਲਬੀਰ ਸਿੰਘ ਨੂੰ ਭੇਜ ਦਿੱਤਾ, ਜਿਥੇ ਮੈਡਮ ਐਸ.ਐਸ.ਓ ਅਤੇ. ਏ.ਐਸ.ਆਈ ਸਾਹਿਬ ਕਬਜ਼ੇ ਲਈ ਚਲੇ ਗਏ, ਜਿਥੇ ਸ੍ਰੀ ਬਲਤੇਜ ਸਿੰਘ ਨੇ ਕਬਜ਼ਾ ਦੇਣ ਤੋਂ ਆਨਾਕਾਨੀ ਕਰਦੇ ਹੋਏ ਕਈ ਤਰ੍ਹਾਂ ਦੇ ਅੜਿਕੇ ਪਾਉਣੇ ਸੁਰੂ ਕਰ ਦਿੱਤੇ, ਜਿਸ ਤੇ ਮਾਣਯੋਗ ਐਸ.ਐਚ.ਓ ਨੇ ਹੁਕਮ ਕੀਤਾ, ਪਰ ਫਿਰ ਵੀ ਇਨਸਾਫ ਨਾ ਮਿਲਦਾ ਦੇਖ ਕੇ ਅਸੀਂ ਪ੍ਰੇਸ਼ਾਨ ਹੁੰਦਿਆਂ ਮਿਤੀ 14.06.2024 ਨੂੰ ਆਪਣੇ ਆਧਾਰ ਤੇ ਕਬਜਾ ਲੈ ਕੇ ਪਾਣੀ ਵਗੇਰਾ ਲਗਾ ਦਿੱਤਾ, ਜਿਸ ਦੀ ਇਤਲਾਹ ਥਾਣੇ ਵਿਚ ਦੇ ਦਿੱਤੀ ਅਤੇ ਆ ਕੇ ਦੇਖਣ ਦੀ ਬੇਨਤੀ ਕੀਤੀ. ਜਿਨ੍ਹਾਂ ਸਾਨੂੰ ਸਾਬਾਸ਼ੀ ਦਿੱਤੀ। ਇਹ ਕਿ ਕੁਝ ਦਿਨਾਂ ਬਾਅਦ ਫਿਰ ਉਕਤ ਮੁਲਜ਼ਮਾਂ ਨੇ ਸਾਡੀਆਂ ਵੱਟਾਂ-ਖਾਲੇ: ਢਾਹ ਦਿੱਤੇ, ਜਿਸ ਦਾ ਇਲਮ ਸਾਨੂੰ ਮਿਤੀ 17.06.2024 ਨੂੰ ਜਦੋਂ ਪਾਣੀ ਦੀ ਵਾਰੀ ਲੈਣ ਗਏ ਤਾਂ ਦੇਖਿਆ ਕਿ ਸਭ ਕੁਝ ਉਲਟ ਹੋਇਆ ਪਿਆ ਹੈ, ਜਿਸ ਦੀ ਇਤਲਾਹ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਗਈ, ਪਰ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ, ਜਿਸ ਕਰਕੇ ਉਕਤ ਮੁਲਜ਼ਮ ਲਗਾਤਾਰ ਸਾਨੂੰ ਦੋਹਾਂ ਹੱਥੀਂ ਲੁੱਟ ਰਹੇ ਹਨ।
ਆਖਿਰ ਵਿਚ, ਕਰਨੈਲ ਸਿੰਘ ਸਰਕਾਰ ਹਾਕਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਐਸ.ਡੀ.ਐਮ ਦੇ ਹੁਕਮ ਦੀ ਗੱਲ ਕਰੀਏ ਤਾਂ ਉਨ੍ਹਾਂ ਦੇ ਨਿਰਦੇਸ਼ਾਂ ਮੁਤਾਬਿਕ ਹੁਣ ਤੱਕ ਦੀ ਫਸਲ ਦਾ ਦੋ ਲੱਖ ਤੋਂ ਜਿਆਦਾ ਦੀ ਰਕਮ ਲੈਣ ਦਾ ਮੈਂ ਹੱਕਦਾਰ ਹਾਂ ਪਰ ਕਾਨੂੰਨ ਨੂੰ ਛਿੱਕੇ ਟੰਗਣ ਵਾਲੇ ਉਕਤ ਮੁਲਜ਼ਮ ਕਈ ਤਰ੍ਹਾਂ ਦੀਆਂ ਸਾਜਿਸ਼ਾਂ ਰੰਚ ਕੇ ਮੇਰਾ ਹੱਕ ਲੁੱਟ ਰਹੇ ਹਨ, ਜਿਸ ਦਾ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024