ਦਰਦਨਾਕ ਹਾਦਸੇ ਦੌਰਾਨ ਡਰਾਈਵਰ ਹੋਇ ਦੀ ਮੌਤ, ਕੈਂਟਰ ਦੀ ਤਲਾਸ਼ੀ ਦੌਰਾਨ 90 ਕਿਲੋ ਭੁੱਕੀ ਹੋਇ ਬਰਾਮਦ
- 140 Views
- kakkar.news
- March 15, 2024
- Punjab
ਦਰਦਨਾਕ ਹਾਦਸੇ ਦੌਰਾਨ ਡਰਾਈਵਰ ਹੋਇ ਦੀ ਮੌਤ, ਕੈਂਟਰ ਦੀ ਤਲਾਸ਼ੀ ਦੌਰਾਨ 90 ਕਿਲੋ ਭੁੱਕੀ ਹੋਇ ਬਰਾਮਦ
ਫਿਰੋਜ਼ਪੁਰ 15 ਮਾਰਚ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ-ਫਾਜਿਲਕਾ ਰੋਡ ਦੇ ਤਿਕੋਣੀ ਚੌਕ ਵਿਖੇ ਤੇਜ਼ ਰਫ਼ਤਾਰ ਨਾਲ ਆ ਰਿਹਾ ਕੈਂਟਰ ਬੇਕਾਬੂ ਹੋ ਕੇ ਪਲਟ ਗਿਆ ਅਤੇ ਇਸ ਹਾਦਸੇ ਵਿੱਚ ਡਰਾਈਵਰ ਦੀ ਮੌਤ ਹੋ ਗਈ ਕੈਂਟਰ ਦੀ ਤਲਾਸ਼ੀ ਦੋਰਾਨ ਚਾਰ ਬੋਰੀਆਂ ‘ਚ 90 ਕਿਲੋ ਭੁੱਕੀ ਬਰਾਮਦ ਹੋਈ।
ਇਸ ਬਾਰੇ ਜਾਣਕਾਰੀ ਦਿੰਦੇ ਸਹਾਇਕ ਥਾਣੇਦਾਰ ਵਿਨੋਦ ਕੁਮਾਰ ਨੇ ਦੱਸਿਆ ਉਹ ਅਤੇ ਓਨਾ ਦੀ ਪੁਲਿਸ ਪਾਰਟੀ ਸਮੇਤ ਗਸ਼ਤ ਵਾ ਚੈਕਿੰਗ ਸ਼ਕੀ ਪੁਰਸ਼ਾਂ ਦੇ ਸਬੰਧ ਵਿੱਚ ਥਾਣਾ ਸਦਰ ਫਿਰੋਜ਼ਪੁਰ ਵਿਖੇ ਮਜੂਦ ਸੀ ਤਾਂ ਕਿਸੇ ਮੁਖਬਰ ਨੇ ਇਤਲਾਹ ਦਿੱਤੀ ਕਿ ਕਿਸੇ ਨਾਮਲੂਮ ਕੈਂਟਰ ਡਰਾਇਵਰ ਨੇ ਕੈਂਟਰ ਨੰਬਰ PB-02-EH-5712 ਬੜੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਤਿਕੋਣੀ ਚੌਂਕ ਫਿਰੋਜ਼ਪੁਰ-ਫਾਜਿਲਕਾ ਰੋਡ ਤੇ ਬਣੇ ਆਰਮੀ ਦੇ ਪਾਰਕ ਦੀਆਂ ਸੀਮੇਂਟ ਦੀਆਂ ਜਾਲੀਆਂ ਵਿੱਚ ਮਾਰਿਆ ਹੈ, ਜਿਸ ਨਾਲ ਸੀਮੇਂਟ ਦੀਆਂ ਜਾਲੀਆਂ ਟੁੱਟ ਗਈਆਂ ਤੇ ਪਾਰਕ ਵਿੱਚ ਪਏ ਸਮਾਨ ਦਾ ਨੁਕਸਾਨ ਹੋ ਗਿਆ ਅਤੇ ਕੈਂਟਰ ਵੀ ਪਾਰਕ ਵਿੱਚ ਪਲਟ ਗਿਆ । ਪੁਲਿਸ ਪਾਰਟੀ ਦੁਆਰਾ ਮੌਕੇ ਤੇ ਜਾ ਕੇ ਕੈਂਟਰ ਦੀ ਤਲਾਸ਼ੀ ਲਈ ਗਈ ਤਾ ਤਲਾਸ਼ੀ ਦੋਰਾਨ 04 ਬੋਰੀਆਂ ਭੁੱਕੀ ਕੁੱਲ ਵਜ਼ਨੀ 90 ਕਿਲੋ ਬਰਾਮਦ ਹੋਇਆ । ਇਸ ਹਾਦਸੇ ਵਿੱਚ ਕੈਂਟਰ ਡਰਾਇਵਰ ਦੀ ਮੌਤ ਹੋ ਗਈ ਹੈ ਮ੍ਰਿਤਕ ਡਰਾਇਵਰ ਦੀ ਪਹਿਚਾਣ ਮ੍ਰਿਤਕ ਸਕੱਤਰ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜਿਲਾ ਅਮ੍ਰਿਤਸਰ ਵਜੋਂ ਹੋਇ ਹੈ। ਪੁਲਿਸ ਪਾਰਟੀ ਵੱਲੋਂ ਮ੍ਰਿਤਕ ਡਰਾਈਵਰ ਦੇ ਖ਼ਿਲਾਫ਼ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਆਈਪੀਸੀ ਅਤੇ ਐਨਡੀਪੀਐਸ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਵੱਖ-ਵੱਖ ਪਹਿਲੂਆਂ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।



- October 15, 2025