ਫਿਰੋਜ਼ਪੁਰ ਦੀ ਕੇਂਦਰੀ ਜੇਲ ਇਕ ਵਾਰ ਫਿਰ ਸੁਰਖਿਆ ਚ ,
- 156 Views
- kakkar.news
- July 13, 2024
- Crime Punjab
ਫਿਰੋਜ਼ਪੁਰ ਦੀ ਕੇਂਦਰੀ ਜੇਲ ਇਕ ਵਾਰ ਫਿਰ ਸੁਰਖਿਆ ਚ ,
ਫਿਰੋਜ਼ਪੁਰ 13 ਜੁਲਾਈ 2024 (ਅਨੁਜ ਕੱਕੜ ਟੀਨੂੰ )
ਹਰ ਵੇਲੇ ਸੁਰਖੀਆਂ ਚ ਰਹਿਣ ਵਾਲੀ ਫਿਰੋਜ਼ਪੁਰ ਦੀ ਕੇਂਦਰੀ ਜੇਲ ਚੋ ਮੋਬਾਈਲ ਜਾ ਨਸ਼ੀਲੇ ਪਦਾਰਥ ਦਾ ਮਿਲਣਾ ਲਗਾਤਾਰ ਜਾਰੀ ਹੈ। ਸੁਰੱਖਿਆ ਪ੍ਰਬੰਧਾਂ ਨੂੰ ਦੇਖਦਿਆਂ ਜੇਲ੍ਹ ਦੇ ਅੰਦਰ ਅਤੇ ਬਾਹਰ 200 ਦੇ ਕਰੀਬ ਅਧਿਕਾਰੀਆਂ ਦੀ ਤਾਇਨਾਤੀ ਦੇ ਬਾਵਜੂਦ ਜੇਲ੍ਹ ਅੰਦਰ ਪਾਬੰਦੀਸ਼ੁਦਾ ਵਸਤੂਆਂ ਦੀ ਆਮਦ ਜਾਰੀ ਹੈ , ਅਤੇ ਜੇਲ੍ਹ ਸਟਾਫ਼ ਵੱਲੋਂ ਜਾਂ ਤਾ ਮੁਖਬਰੀ ਤੋਂ ਜਾਂ ਸਮੇ -ਸਮੇ ਤੇ ਸਰਪ੍ਰਾਈਜ਼ ਚੈਕਿੰਗ ਦੌਰਾਨ ਚੌਕਸ ਹੋ ਕੇ ਇਨ੍ਹਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਹੈ।
ਮਿਲੀ ਜਾਣਕਾਰੀ ਅਨੁਸਾਰ ਮਿਤੀ 11-07-2024 ਤੇ 12-07-2024 ਨੂੰ ਅਣਪਛਾਤੇ ਵਿਅਕਤੀਆਂ ਦੁਆਰਾ ਕੇਂਦਰੀ ਜੇਲ ਅੰਦਰ ਸੁਟੇ ਗਏ ਫੈਂਕਿਆਂ ਵਿੱਚੋਂ ਚੈਕੱ ਕਰਨ ਤੇ 08 ਮੋਬਾਇਲ ਫੋਨ, ਚਾਰਜਰ, ਬੈਟਰੀਆਂ ਅਤੇ 48 ਪੁੜੀਆਂ ਤੰਬਾਕੂ ਅਤੇ 02 ਡੱਬੀਆਂ ਸਿਗਰਟ ਬਰਾਮਦ ਹੋਈਆਂ ।
ਉਪਰੋਕਤ ਮਾਮਲੇ ਵਿਚ ਆਰੋਪੀਆਂ ਖਿਲਾਫ ਪਰੀਸੰਨਜ਼ ਐਕਟ ਦੀਆ ਅਲਗ ਅਲਗ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।
ਯਾਦ ਰਹੇ ਕਿ ਬੀਤੇ ਦਿਨ ਵੀ ਕੇਂਦਰੀ ਜੇਲ ਚੋ ਤਲਾਸ਼ੀ ਦੌਰਾਨ ਜੇਲ ਚ ਬੰਦ 3 ਵਿਅਕਤੀਆਂ ਕੋਲੋਂ 3 ਮੋਬਾਈਲ ਫੋਨ ਬਰਾਮਦ ਹੋਏ ਸੀ ਅਤੇ ਮਿਤੀ 09-07-2024 ਨੂੰ ਟਾਵਰ ਨੰਬਰ 03 ਅਤੇ 04 ਦੇ ਵਿੱਚਕਾਰ 05 ਫੈਂਕੇ ਥਰੋ ਕਿਸੇ ਅਣਪਛਾਤੇ ਵਿਅਕਤੀ ਦੁਆਰਾ ਸੁਟੇ ਗਏ, ਜਿਨ੍ਹਾਂ ਨੂੰ ਕਬਜਾ ਵਿੱਚ ਲੈ ਕੇ ਖੋਹਲ ਕੇ ਚੈਕੱ ਕੀਤਾ ਗਿਆ ਤੇ ਜਿਸ ਵਿੱਚੋਂ 67 ਪੁੜੀਆਂ ਤੰਬਾਕੂ, 05 ਬੰਡਲ ਬੀੜੀਆਂ, 04 ਪੇਕਟ ਕੂਲ ਲਿਪ , 03 ਕੀ ਪੈਡ ਮੋਬਾਇਲ ਫੋਨ ਸਮੇਤ ਬੈਟਰੀਆਂ ਬਿੰਨਾ ਸਿੰਮ ਕਾਰਡ, ਚਿੱਟੇ ਰੰਗ ਦਾ ਨਸ਼ੀਲਾ ਜਾਪਦਾ ਪਾਊਡਰ 58 ਗ੍ਰਾਮ ਸਮੇਤ ਲਿਫਾਫਾ ਅਤੇ 01 ਡੱਬੀ ਸਿਗਰਟ ਬਰਾਮਦ ਹੋਈ ਸੀ ।
ਪਿਛਲੇ ਸਾਲ 2023 ਦੌਰਾਨ ਫਿਰੋਜ਼ਪੁਰ ਜੇਲ੍ਹ ਵਿੱਚੋਂ 500 ਤੋਂ ਵੱਧ ਮੋਬਾਈਲ ਬਰਾਮਦ ਕੀਤੇ ਗਏ ਸਨ । ਹੋਰ ਚੀਜ਼ਾਂ ਦੇ ਨਾਲ, ਮੋਬਾਈਲ ਜੇਲ੍ਹ ਦੇ ਅੰਦਰ ਸਭ ਤੋਂ ਵੱਧ ਲੋੜੀਂਦੇ ਵਸਤੂਆਂ ਵਿੱਚੋਂ ਇੱਕ ਹੈ ਜੋ ਪਰਿਵਾਰਕ ਮੈਂਬਰਾਂ ਦੇ ਸੰਪਰਕ ਵਿੱਚ ਰਹਿਣ ਲਈ ਜਾਂ ਪੈਸੇ ਦੀ ਵਸੂਲੀ ਲਈ ਧਮਕੀ ਭਰੀਆਂ ਕਾਲਾਂ ਕਰਨ ਲਈ ਗੈਰ-ਕਾਨੂੰਨੀ ਉਦੇਸ਼ਾਂ ਦੀ ਵਰਤੋਂ ਕਰਨ ਲਈ ਹੈ। ਇੱਕ ਘਟਨਾ ਵਿੱਚ, ਦੋ ਕੈਦੀਆਂ ਦੁਆਰਾ ਦੋ ਮੋਬਾਈਲਾਂ ਤੋਂ 43 ਹਜ਼ਾਰ ਕਾਲਾਂ ਆਈਆਂ ਸਨ, ਜਿਸ ਨੇ ਨਸ਼ਾ ਤਸਕਰੀ ਵਿੱਚ ਮਿਲੀਭੁਗਤ ਦਾ ਪਰਦਾਫਾਸ਼ ਕੀਤਾ, ਜਿਸਦੀ ਗਾਜ ਕਈ ਵੱਡੇ ਅਫਸਰਾਂ ਤੇ ਡਿੱਗੀ ਹੈ,ਜਿਸ ਕਾਰਨ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਹੱਥ ਵੀ ਧੋਣਾ ਪਿਆ ਹੈ ਅਤੇ ਕਈ ਮੌਜੂਦਾ ਮੁਲਾਜ਼ਮਾਂ ਤੇ ਇਨਕੁਆਰੀ ਵੀ ਚੱਲ ਰਹੀ ਹੈ ।

