ਮਮਦੋਟ ਪੁਲਿਸ ਵੱਲੋ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਗਿਆ ਕਾਬੂ
- 208 Views
- kakkar.news
- July 13, 2024
- Crime Punjab
ਮਮਦੋਟ ਪੁਲਿਸ ਵੱਲੋ ਇਕ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕੀਤਾ ਗਿਆ ਕਾਬੂ
ਫਿਰੋਜ਼ਪੁਰ 13 ਜੁਲਾਈ 2024 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਚ ਆਏ ਦਿਨ ਵੱਧ ਰਹੀਆਂ ਚੋਰੀਆਂ ਅਤੇ ਲੁੱਟਾ ਖੋਹਾਂ ਉਪਰ ਕਾਬੂ ਪਾਉਣ ਲਈ ਫਿਰੋਜ਼ਪੁਰ ਦੇ ਐਸ ਐਸ ਪੀ ਸੋਮਿਆਂ ਮਿਸ਼ਰਾ ਅਤੇ ਐਸ ਪੀ ਡੀ ਰਣਧੀਰ ਕੁਮਾਰ ਵਲੋਂ ਪੁਲਿਸ ਪਾਰਟੀ ਦੀਆ ਵੱਖ ਵੱਖ ਟੀਮਾਂ ਦਾ ਗਠਨ ਕੀਤਾ ਗਿਆ ਹੈ ।ਜਿਸ ਦੇ ਤਹਿਤ ਸ਼ਹਿਰ ਦੀਆਂ ਵੱਖ ਵੱਖ ਜਗ੍ਹਾ ਤੇ ਨਾਕੇ ਲਗਾਏ ਜਾ ਰਹੇ ਹਨ ਤਾ ਜੋ ਮਾੜੇ ਅਨਸਰਾਂ ,ਸਨੇਚਰਾ ਅਤੇ ਚੋਰਾਂ ਦੇ ਖਿਲ਼ਾਫ ਜੁਰਮ ਨੂੰ ਠੱਲ ਪਾਈ ਜਾ ਸਕੇ । ਜਿਸ ਤਹਿਤ ਮਮਦੋਟ ਪੁਲਿਸ ਵੱਲੋ ਇਕ ਚੋਰ ਨੂੰ ਮੋਟਰਸਾਇਕਲ ਸਮੇਤ ਗਿਰਫ਼ਤਾਰ ਕਰ ਉਸ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸਹਾਇਕ ਥਾਣੇਦਾਰ ਸੁਖਚੈਨ ਸਿੰਘ ਸਮੇਤ ਪੁਲਿਸ ਪਾਰਟੀ ਚੈਕਿੰਗ ਲਈ ਜਦ ਚਪਾਤੀ ਚੌਂਕ ਮਮਦੋਟ ਪਾਸ ਮੌਜੂਦ ਸੀ ਤਾ ਕਿਸੇ ਵੱਲੋ ਇੰਫੋਰਮਿਸ਼ਨ ਮਿਲੀ ਕੇ ਅਨਮੋਲਪ੍ਰੀਤ ਸਿੰਘ ਉਰਫ ਮੋਲਾ ਪੁੱਤਰ ਨਿਸ਼ਾਨ ਸਿੰਘ ਵਾਸੀ ਪਿੰਡ ਵਰਿਆਮ ਸਿੰਘ ਵਾਲਾ ਚੋਰੀਆਂ ਕਰਨ ਦਾ ਆਦੀ ਹੈ, ਜੋ ਅਜ ਵੀ ਚਪਾਤੀ ਪਿੰਡ ਦੀ ਤਰਫ਼ੋਂ ਚੋਰੀ ਦਾ ਮੋਟਰਸਾਇਕਲ ਲੈ ਕੇ ਆ ਰਿਹਾ ਹੈ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾ ਕਾਬੂ ਆ ਸਕਦਾ ਹੈ। ਪੁਲਿਸ ਪਾਰਟੀ ਦੁਆਰਾ ਨਾਕਾਬੰਦੀ ਕਰਕੇ ਆਰੋਪੀ ਨੂੰ ਕਾਬੂ ਕਰ ਇਸ ਕੋਲੋਂ 01 ਮੋਟਰਸਾਇਕਲ ਬਿਨਾ ਨੰਬਰੀ ਅਤੇ 01 ਮੋਬਾਇਲ ਫੋਨ ਟੱਚ ਸਕਰੀਨ ਬਰਾਮਦ ਕੀਤੇ ਗਏ ।
ਥਾਣਾ ਮਮਦੋਟ ਦੀ ਪੁਲਿਸ ਵੱਲੋ ਆਰੋਪੀ ਖਿਲਾਫ ਬੀ.ਐਨ.ਐਸ ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਹੈ ।



- October 15, 2025