Trending Now
#ਜ਼ਿਲ੍ਹੇ ਅੰਦਰ ਪਟਾਕਿਆਂ ਦੀ ਵਿਕਰੀ/ਖ੍ਰੀਦ ਲਈ ਥਾਵਾਂ ਨਿਰਧਾਰਿਤ:-ਵਧੀਕ ਜ਼ਿਲ੍ਹਾ ਮੈਜਿਸਟਰੇਟ
#ਐਜੂਕੇਟ ਪੰਜਾਬ ਨੇ ਹੜ੍ਹ ਪ੍ਰਭਾਵਿਤ ਵਿਦਿਆਰਥੀਆਂ ਦੀ ਸਹਾਇਤਾ ਲਈ 47.40 ਲੱਖ ਰੁਪਏ ਦੀ ਫੀਸ ਵੰਡ ਮੁਹਿੰਮ ਦੀ ਸ਼ੁਰੂਆਤ ਕੀਤੀ
#ਕਿਸਾਨਾਂ ਦੇ ਖਾਤਿਆਂ ਵਿੱਚ ਸਿੱਧੇ ਤੌਰ ’ਤੇ ਟਰਾਂਸਵਰ ਕੀਤੀ ਜਾਵੇਗੀ ਮੁਆਵਜ਼ਾ ਰਾਸ਼ੀ :- ਖੁਡੀਆਂ
#ਬਾਲ ਭਿੱਖਿਆ ਨੂੰ ਰੋਕਣ ਲਈ ਜ਼ਿਲ੍ਹਾ ਬਾਲ ਸੁੱਰਖਿਆ ਯੂਨਿਟ ਵੱਲੋਂ ਕੀਤੀ ਗਈ ਚੈਕਿੰਗ
#ਸਿਹਤ ਵਿਭਾਗ ਫ਼ਿਰੋਜ਼ਪੁਰ ਵੱਲੋਂ ਟੀਬੀ ਦੇ ਮਰੀਜਾਂ ਨੂੰ ਖੁਰਾਕ ਦੇਣ ਸਬੰਧੀ ਵਪਾਰੀਆਂ ਅਤੇ ਸਮਾਜਸੇਵੀ ਸੰਸਥਾਵਾਂ ਨਾਲ ਮੀਟਿੰਗ
#फिरोजपुर मंडल में 01 अक्टूबर से 15 अक्टूबर तक स्वच्छता पखवाड़ा आयोजित किया गया
#ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਪਨਬਸ (PRTC) ਕਾਂਟ੍ਰੈਕਟ ਵਰਕਰ ਯੂਨੀਅਨ ਵੱਲੋਂ ਚੱਕਾਜਾਮ, ਯਾਤਰੀ ਪ੍ਰੀਸ਼ਾਨ
#फिरोजपुर मंडल में सी.पी.आर. प्रशिक्षण सत्र का आयोजन
#ਦਿਵਿਆਂਗ ਵਿਦਿਆਰਥੀਆਂ ਵੱਲੋਂ ਤਿਆਰ ਦੀਵਿਆਂ ਦੀ ਦਾਸ ਐਂਡ ਬਰਾਊਨ ਸਕੂਲ ਦੇ ਵਿਹੜੇ ਲਗਾਈ ਗਈ ਪ੍ਰਦਰਸ਼ਨੀ
#ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਵੱਖ-ਵੱਖ ਵਰਗਾਂ ਦੇ ਲਿਖਤੀ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ
ਮਿਸ਼ਨ ਸਮਰੱਥ ਤਹਿਤ ਬਲਾਕ ਦੇ ਹਰੇਕ ਸਕੂਲ ਦੇ ਬੱਚਿਆਂ ਪੱਧਰ ਅਨੁਸਾਰ ਸੁਧਾਰਾਂ ਤੇ ਕੀਤੀ ਚਰਚਾ – ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਨੀਲਮ ਰਾਣੀ
- 217 Views
- kakkar.news
- July 14, 2024
- Education Punjab
ਮਿਸ਼ਨ ਸਮਰੱਥ ਤਹਿਤ ਬਲਾਕ ਦੇ ਹਰੇਕ ਸਕੂਲ ਦੇ ਬੱਚਿਆਂ ਪੱਧਰ ਅਨੁਸਾਰ ਸੁਧਾਰਾਂ ਤੇ ਕੀਤੀ ਚਰਚਾ – ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਨੀਲਮ ਰਾਣੀ
ਫ਼ਿਰੋਜ਼ਪੁਰ 14 ਜੁਲਾਈ 2024 (ਅਨੁਜ ਕੱਕੜ ਟੀਨੂੰ)
ਮਿਸ਼ਨ ਸਮਰੱਥ ਅਤੇ ਦਾਖਲਾ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿੱ) ਸ਼੍ਰੀਮਤੀ ਨੀਲਮ ਰਾਣੀ ਅਗਵਾਈ ਹੇਠ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ-2 ਸ਼੍ਰੀ ਰਾਜਨ ਨਰੂਲਾ ਅਤੇ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਰਿਸੋਰਸ ਪਰਸਨ ਸ਼੍ਰੀ ਸੁਭਾਸ਼ ਚੰਦਰ ਵਲੋਂ ਬਲਾਕ ਫਿਰੋਜ਼ਪੁਰ-2 ਦੀ ਅਹਿਮ ਮੀਟਿੰਗ ਬੀ. ਆਰ. ਸੀ. ਹਾਲ ਫਿਰੋਜ਼ਪੁਰ-2 ਵਿਖੇ ਕੀਤੀ ਗਈ। ਇਸ ਮੌਕੇ ਬਲਾਕ ਸੀ.ਐਚ.ਟੀ ਸਾਹਿਬਾਨ, ਸਕੂਲ ਮੁਖੀ /ਇੰਚਾਰਜ ਸਾਹਿਬਾਨ ਨਾਲ ਨਵੇਂ ਦਾਖ਼ਲੇ ਵਿੱਚ ਵਾਧੇ ਅਤੇ ਮਿਸ਼ਨ ਸਮਰੱਥ ਨੂੰ ਸਫਲ ਬਣਾਉਣ ਲਈ ਮੀਟਿੰਗ ਕੀਤੀ ਗਈ । ਡੀ.ਈ.ਓ. ਮੈਡਮ ਨੇ ਦਾਖ਼ਲਾ ਵਧਾਉਣ ਲਈ ਸਕੂਲ ਪੱਧਰ ਤੱਕ ਦਾ ਡਾਟਾ ਸਬੰਧਿਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਘੋਖਿਆ ਗਿਆ। ਉਹਨਾਂ ਦੱਸਿਆ ਪ੍ਰਾਇਮਰੀ ਪੱਧਰ ਤੇ ਅਧਿਆਪਕਾਂ ਵਲੋਂ ਪੜ੍ਹਾਏ ਜਾ ਰਹੇ ਹਰੇਕ ਵਿਸ਼ੇ ਬਾਰੇ ਸੈਂਟਰ ਅਤੇ ਸਕੂਲ ਅਨੁਸਾਰ ਬੱਚਿਆਂ ਦੇ ਹੁਣ ਦੇ ਪੱਧਰਾਂ ਬਾਰੇ ਵਿਸਥਾਰਪੂਰਵਕ ਗੱਲਬਾਤ ਕੀਤੀ ਗਈ। ਇਸ ਮੌਕੇ ਮਿਸ਼ਨ ਸਮਰੱਥ ਦੇ ਜ਼ਿਲ੍ਹਾ ਰਿਸੋਰਸ ਪਰਸਨ ਸ਼੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਅਧਿਆਪਕਾਂ ਨੇ ਨਾਲ ਮਿਸ਼ਨ ਸਮਰੱਥ ਦੀ ਸਿੱਖਿਆ ਸ਼ਾਸਤਰ ਅਨੁਸਾਰ ਬੱਚਿਆਂ ਦੀ ਕਹਾਣੀ ਤੋਂ ਸ਼ੁਰੂਆਤ ਬਾਰੇ ਟ੍ਰੇਨਿੰਗ ਦਿੱਤੀ ਗਈ ਅਤੇ ਅਗਲੇ 2 ਮਹੀਨਿਆਂ ਵਿੱਚ ਮਿਸ਼ਨ ਸਮਰੱਥ ਦੇ ਟੀਚੇ ਪੂਰੇ ਕਰਨ ਦੀ ਯੋਜਨਾਬੰਦੀ ਕੀਤੀ ਗਈ। ਬੀ.ਪੀ.ਈ.ਓ ਫਿਰੋਜਪੁਰ-2 ਸ਼੍ਰੀ ਰਾਜਨ ਨਰੂਲਾ ਨੇ ਦੱਸਿਆ ਨੇ ਦੱਸਿਆ ਕਿ ਬਲਾਕ ਫਿਰੋਜ਼ਪੁਰ-2 ਵਿੱਚ ਮਿਸ਼ਨ ਸਮਰੱਥ ਵਧੀਆ ਢੰਗ ਨਾਲ ਚੱਲ ਰਿਹਾ ਹੈ। ਉਨਾਂ ਦੱਸਿਆ ਕਿ ਬੱਚਿਆਂ ਨੂੰ ਪੱਧਰ ਅਨੁਸਾਰ ਸਿੱਖਿਆ ਦੇਣ ਦਾ ਬਹੁਤ ਲਾਭ ਹੋਇਆ ਹੈ। ਇਸ ਪ੍ਰਾਜੈਕਟ ਨਾਲ ਬੱਚੇ ਬਹੁਤ ਤੇਜੀ ਨਾਲ ਅਤੇ ਪ੍ਰਪੱਕਤਾ ਨਾਲ ਸਿੱਖਿਆ ਲੈ ਰਹੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਤੋਂ ਏ.ਪੀ.ਸੀ.ਜਨਰਲ ਸਰਬਜੀਤ ਸਿੰਘ ਟੁਰਨਾ,ਬਲਾਕ ਫਿਰੋਜ਼ਪੁਰ-2 ਦੇ ਸਾਰੇ ਸੈਂਟਰ ਹੈੱਡ ਟੀਚਰ, ਸ਼੍ਰੀ ਸੰਦੀਪ ਗਗਨੇਜਾ, ਸ਼੍ਰੀ ਮਨਦੀਪ ਸਿੰਘ, ਸ਼੍ਰੀ ਰਾਜ ਪੁਰੀ, ਮੈਡਮ ਰੀਨਾ ਆਦਿ ਹਾਜ਼ਰ ਸਨ ।
Categories

Recent Posts


- October 15, 2025