Trending Now
#70ਵੀਆਂ ਪੰਜਾਬ ਰਾਜ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਤਹਿਤ ਕ੍ਰਿਕਟ ਅੰਡਰ-19 ਲੜਕੀਆਂ ਦੇ ਮੁਕਾਬਲੇ ਫ਼ਿਰੋਜ਼ਪੁਰ ਵਿਖੇ 22 ਤੋਂ ਸ਼ੁਰੂ
#स्वच्छता ही सेवा अभियान के तहत रेलवे स्टेशनों पर विशेष सफाई अभियान
#ਜਮੀਤਪੁਰ ਢੇਰੂ ਵਿਖੇ ਮੁਫ਼ਤ ਹੋਮਿਓਪੈਥਿਕ ਮੈਡੀਕਲ ਕੈਂਪ, 150 ਦੇ ਕਰੀਬ ਮਰੀਜ਼ਾਂ ਦੀ ਜਾਂਚ
#ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਿਰੋਜ਼ਪੁਰ-ਮੋਗਾ ਜ਼ੋਨ ਵਲੋਂ ਨੈਤਿਕ ਸਿੱਖਿਆ ਇਮਤਿਹਾਨ ਦਾ ਨਤੀਜਾ ਐਲਾਨਿਆ
#ਮੱਲਾਂਵਾਲਾ ਰੇਲਵੇ ਟਰੈਕ ’ਤੇ ਕਿਸਾਨਾਂ-ਮਜ਼ਦੂਰਾਂ ਦਾ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ
# फिरोजपुर रेलवे मंडल में आज “स्वच्छता में सहभाग: स्वच्छ भारत, विकसित भारत” अभियान का शुभारम्भ किया गया
#ਮੋਬਾਈਲ ’ਚ ਵੜਿਆ RAT, ਬੈਂਕ ਖਾਤੇ ’ਤੇ ਮਾਰਿਆ ਹੱਥ! 5.75 ਲੱਖ ਦੀ ਠੱਗੀ
#ਅਧਿਆਪਕਾਂ ਦੀਆਂ ਮੰਗਾਂ ਮਸਲੇ ਨਾ ਹੱਲ ਹੋਣ ਤੇ ਕੀਤਾ ਜਾਵੇਗਾ ਗੈਰ-ਵਿਦਿਅਕ ਕੰਮਾਂ ਦਾ ਬਾਈਕਾਟ
#ਰਾਜ ਪੁਰਸਕਾਰ ਪ੍ਰਾਪਤ ਕਰਨ ’ਤੇ ਸੈਂਟਰ ਹੈਡ ਟੀਚਰ ਪੂਜਾ ਅਰੋੜਾ ਦਾ ਪਿੰਡ ਵਾਸੀਆਂ ਵੱਲੋਂ ਨਿੱਘਾ ਸਵਾਗਤ
#ਇਤਿਹਾਸਕ ਵਿਰਾਸਤ ਨੂੰ ਸੰਭਾਲਦਿਆਂ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਦਾ ਕੀਤਾ ਸਾਰਥਕ ਉਪਰਾਲਾ : ਕੈਬਨਿਟ ਮੰਤਰੀ ਸੌਂਦ
ਸਰਹੱਦੀ ਸਕੂਲ ਅਹਿਮਦ ਢੰਡੀ ਵਿੱਚ ‘ਸਿੱਖਿਆ ਸਪਤਾਹ’ ਤਹਿਤ ਟੀ.ਐਲ. ਐਮ. ਪ੍ਰਦਰਸ਼ਨੀਆਂ
- kakkar.news
- July 23, 2024
- Education Punjab
ਸਰਹੱਦੀ ਸਕੂਲ ਅਹਿਮਦ ਢੰਡੀ ਵਿੱਚ ‘ਸਿੱਖਿਆ ਸਪਤਾਹ’ ਤਹਿਤ ਟੀ.ਐਲ. ਐਮ. ਪ੍ਰਦਰਸ਼ਨੀਆਂ
ਫ਼ਿਰੋਜ਼ਪੁਰ 23 ਜੁਲਾਈ 2024 (ਅਨੁਜ ਕੱਕੜ ਟੀਨੂੰ)
ਸਰਕਾਰੀ ਸਕੂਲਾਂ ਵਿੱਚ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ, ਪੰਜਾਬ ਦੀਆਂ ਹਦਾਇਤਾਂ ਤੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ (ਸੈ.ਸਿੱ) ਸੰਜੀਵ ਕੁਮਾਰ ਗੌਤਮ ਅਤੇ ਉੱਪ ਡਿਪਟੀ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿੱ) ਪ੍ਰਗਟ ਸਿੰਘ ਬਰਾੜ, ਨੋਡਲ ਅਫਸਰ ਕਮ ਹੈੱਡ ਮਾਸਟਰ ਚਰਨ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਸਪਤਾਹ ਦਾ ਆਗਾਜ਼ ਹੋ ਗਿਆ ਹੈ। ਇਸ ਸਪਤਾਹ ਦੇ ਪਲੇਠੇ ਦਿਨ ਸਰਹੱਦੀ ਸਕੂਲ ,ਸਰਕਾਰੀ ਹਾਈ ਸਮਾਰਟ ਸਕੂਲ ਅਹਿਮਦ ਢੰਡੀ ‘ਚ ਵਿਦਿਆਰਥੀਆਂ ਅਤੇ ਵਿਸ਼ਾਵਾਰ ਅਧਿਆਪਕਾਂ ਦੀ ਰਲਵੀਂ ਮਿਹਨਤ ਨਾਲ ਤਿਆਰ ਕੀਤੇ ਟੀਚਿੰਗ ਲਰਨਿੰਗ ਮਟੀਰੀਅਲ ਦੀ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ। ਸਕੂਲ ਮੁਖੀ, ਹੈਡ ਮਾਸਟਰ ਜਗਦੀਸ਼ ਸਿੰਘ, ਸੀਨੀਅਰ ਅਧਿਆਪਕਾ ਮੈਡਮ ਸੁਖਵਿੰਦਰ ਕੌਰ ਗਰੇਵਾਲ, ਮੈਡਮ ਪਰਮਜੀਤ ਕੌਰ ਮਿਸਟ੍ਰੈਸ ਦੀ ਹਾਜਰੀ ਵਿੱਚ ਸੰਬੋਧਨ ਕਰਦਿਆਂ ਸਟੇਟ ਪੱਧਰੀ ਸੋਸ਼ਲ ਸਾਇੰਸ ਦੇ ੳ ਉੱਘੇ ਚਿੰਤਕ ਡਾ: ਬਲਵਿੰਦਰ ਸਿੰਘ ਨੇ ਦੱਸਿਆ ਕਿ ਹਫਤੇ ਦੇ ਵੱਖ-ਵੱਖ ਦਿਨਾਂ ਵਿੱਚ ਮੁਢਲੇ ਗਿਆਨ ਤੇ ਲੈਕਚਰ ਸੀਰੀਜ਼ ,ਸਥਾਨਕ ਖੇਡਾਂ, ਲੋਕ ਗੀਤ ਸੱਭਿਆਚਾਰਕ ਪ੍ਰੋਗਰਾਮ ,ਕਰੀਅਰ ਐਂਡ ਗਾਈਡੈਂਸ, ਕੁਦਰਤੀ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਪਤਵੰਤੇ ਸੱਜਣਾਂ ਦੀ ਮਿਲਣੀ ਦੌਰਾਨ ਸਕੂਲ ਦੇ ਚੱਲ ਰਹੇ ਕੰਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਉੱਘੇ ਵਿਦਵਾਨ ਅਤੇ ਆਹਲਾ ਅਫਸਰ ਆਪਣੇ ਲੈਕਚਰ ਵੀ ਬੱਚਿਆਂ ਨੂੰ ਦੇਣਗੇ। ਮੈਥ ਮਾਸਟਰ ਗੁਰਮੇਜ ਸਿੰਘ ਨੇ ਟੀ.ਐਲ.ਐਮ ਦੀ ਸ਼ਾਨਦਾਰ ਤਿਆਰੀ ਦੇ ਨੁਕਤੇ ਅਤੇ ਬਿਖਮ ਸੰਕਲਪਾਂ ਨੂੰ ਸਮਝਣ ਵਾਸਤੇ ਟੀ.ਐਲ.ਐਮ ਦੀ ਸੁਚੱਜੀ ਵਰਤੋ ਬਾਰੇ ਬੜੀ ਰੌਚਕ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਮੈਡਮ ਆਸਥਾ ਕੰਬੋਜ ,ਸੈਲਕਾ ਕੰਬੋਜ, ਸਿਖਲਾਈ ਅਧੀਨ ਅਧਿਆਪਕਾ ,ਮੈਡਮ ਜਸਬੀਰ ਕੌਰ, ਮੈਡਮ ਮਨਪ੍ਰੀਤ ਕੌਰ ਸਮਾਜ ਸੇਵੀ ਮਾਨ ਸਿੰਘ ਸੋਢੀ,ਬਾਪੂ ਕਰਨੈਲ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Categories

Recent Posts
- September 21, 2026
स्वच्छता ही सेवा अभियान के तहत रेलवे स्टेशनों पर विशेष सफाई अभियान
- September 21, 2026