ਫਿਰੋਜ਼ਪੁਰ ਚ ਨਸ਼ਿਆਂ ਦੇ ਅੰਤਰਰਾਸ਼ਟਰੀ ਗਰੋਹ ਦੇ 2 ਮੈਂਬਰ ਗ੍ਰਿਫਤਾਰ, ਕਰੋੜਾਂ ਦੀ ਹੈਰੋਇਨ ਅਤੇ ਡਰੋਨ ਬ੍ਰਾਮਦ
- 268 Views
- kakkar.news
- July 30, 2024
- Crime Punjab
ਫਿਰੋਜ਼ਪੁਰ ਚ ਨਸ਼ਿਆਂ ਦੇ ਅੰਤਰਰਾਸ਼ਟਰੀ ਗਰੋਹ ਦੇ 2 ਮੈਂਬਰ ਗ੍ਰਿਫਤਾਰ, ਕਰੋੜਾਂ ਦੀ ਹੈਰੋਇਨ ਅਤੇ ਡਰੋਨ ਬ੍ਰਾਮਦ
ਫਿਰੋਜ਼ਪੁਰ, 30 ਜੁਲਾਈ, 2024 (ਅਨੁਜ ਕੱਕੜ ਟੀਨੂੰ )
ਸ੍ਰੀਮਤੀ ਸੌਮਿਆ ਮਿਸ਼ਰਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਵਲੋਂ ਪ੍ਰੈਸ ਕਾਨ੍ਫ੍ਰੇੰਸ ਰਹੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਸੇ ਤਰਾਂ ਸ੍ਰੀ ਰਣਧੀਰ ਕੁਮਾਰ ਆਈ.ਪੀ.ਐਸ., ਐਸ.ਪੀ. (ਇੰਨਵੈ:) ਫਿਰੋਜਪੁਰ ਅਤੇ ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਪੁਲਿਸ ਟੀਮ ਵੱਲੋਂ ਅੰਤਰਰਾਸਟਰੀ ਨਸ਼ਾਂ ਸਮੱਲਗਰਾ ਦੇ ਗਰੋਹ ਦੇ 02 ਮੈਬਰਾ ਖਿਲਾਫ ਮੁਖਬਰੀ ਦੇ ਅਧਾਰ ਪਰ ਮੁਕਦਮਾ ਨੰਬਰ 135 ਮਿਤੀ 30-07-2024 ਅ /ਧ 21C NDPS ਐਕਟ , 10/11/12 ਏਅਰਕਰਾਫਟ ਐਕਟ ਥਾਣਾ ਸਦਰ ਫਿਰੋਜਪੁਰ ਦਰਜ ਕਰਵਾਉਦੇ ਹੋਏ ਉਕਤਾਨ ਦੋਨਾਂ ਦੋਸੀਆਂ ਨੂੰ ਗਿਫਤਾਰ ਕਰਕੇ ਉਹਨਾਂ ਪਾਸੌ 3 ਕਿਲੋ 597 ਗ੍ਰਾਮ ਹੈਰੋਇਨ ਜਿਸਦੀ ਅੰਤਰਰਾਜੀ ਕੀਮਤ ਕਰੋੜਾਂ ਚ ਹੈ ਅਤੇ ਹੈਕਸਾ ਡਰੋਨ ਬ੍ਰਾਮਦ ਕੀਤਾ ਗਿਆ। ਇਹਨਾ ਦੋਸੀਆਨ ਪਾਸੋ ਪੁੱਛਗਿਛ ਜਾਰੀ ਹੈ ਦੋਸੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026