ਲਕਸ਼ਮਣ ਹਲਵਾਈ ਦੀ ਦੁਕਾਨ ਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ , ਭਰੇ ਗਏ ਸੈਂਪਲ ਵੀ
- 701 Views
- kakkar.news
- August 10, 2024
- Health Punjab
ਲਕਸ਼ਮਣ ਹਲਵਾਈ ਦੀ ਦੁਕਾਨ ਤੇ ਸਿਹਤ ਵਿਭਾਗ ਵੱਲੋਂ ਕੀਤੀ ਗਈ ਛਾਪੇਮਾਰੀ , ਭਰੇ ਗਏ ਸੈਂਪਲ ਵੀ
ਫਿਰੋਜ਼ਪੁਰ 10 ਅਗਸਤ 2024 ( ਅਨੁਜ ਕੱਕੜ ਟੀਨੂੰ)
ਸਮੋਸੇ ਕਚੌਰੀਆਂ ਪੂਰੀਆਂ ਖਾਣ ਵਾਲੇ ਹੋ ਜਾਓ ਸਾਵਧਾਨ , ਖਾਣ ਤੋਂ ਪਹਿਲਾ ਇਹ ਦੇਖ ਲੋ ਕੀਤੇ ਇਹਨਾਂ ਨੂੰ ਖਾਣ ਨਾਲ ਕੀਤੇ ਤੁਹਾਡੀ ਸਹਿਤ ਨਾਲ ਖਿਲਵਾੜ ਤਾ ਨਹੀਂ ਹੋ ਰਿਹਾ। ਸਥਾਨਕ ਦਿੱਲੀ ਗੇਟ ਵਿਖੇ ਮਸ਼ਹੂਰ ਲਕਸ਼ਮਣ ਹਲਵਾਈ ਦੀ ਦੁਕਾਨ ਤੇ ਅੱਜ ਸਿਹਤ ਵਿਭਾਗ ਦੀ ਟੀਮ ਵੱਲੋ ਛਾਪੇਮਾਰੀ ਕੀਤੀ ਗਈ ਅਤੇ ਸੈਮਪਲ ਵੀ ਭਰੇ ਗਏ ।
ਜਨਤਕ ਸਿਹਤ ਨੂੰ ਯਕੀਨੀ ਬਣਾਉਣ ਲਈ ਫ਼ੂਡ ਐਂਡ ਸੇਫਟੀ ਵਿਭਾਗ ਦੀ ਟੀਮ ਦੇ ਫ਼ੂਡ ਇੰਪੈਕਟਰ ਇਸ਼ਾਨ ਬੰਸਲ ਵੱਲੋ ਕਾਰਵਾਈ ਕਰਦੇ ਹੋਏ ਖਾਣ – ਪੀਣ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰ ਕੇ ਓਹਨਾ ਦੀ ਗੁਣਵੱਤਾ ਦੀ ਚੈਕਿੰਗ ਕੀਤੀ ਜਾ ਰਹੀ ਹੈ । ਜਿਸ ਵਿਚ ਮਸ਼ਹੂਰ ਲਕਸ਼ਮਣ ਹਲਵਾਈ ਦੀ ਦੁਕਾਨ ਵੀ ਸ਼ਾਮਿਲ ਸੀ ।ਸਿਹਤ ਵਿਭਾਗ ਦੀ ਟੀਮ ਵੱਲੋ ਜਿੱਥੇ ਖਾਣਾ ਬਣਾਇਆ ਜਾਂਦਾ ਹੈ ਉਸ ਜਗ੍ਹਾ ਤੇ ਕਈ ਖਾਮੀਆਂ ਪਾਈਆਂ ਗਈਆਂ। ਫ਼ੂਡ ਇੰਸਪੈਕਟਰ ਦੇ ਦੱਸਣ ਮੁਤਾਬਿਕ ਉਕਤ ਜਗ੍ਹਾ ਤੇ ਖਾਨ ਪੀਣ ਦਾ ਸਮਾਨ ਬੜਾ ਹੀ ਅਸ਼ੁੱਧ ਤਰੀਕੇ ਨਾਲ ਰੱਖਿਆ ਪਾਈਆ ਗਿਆ , ਜਿਸ ਜਗ੍ਹਾ ਤੇ ਛੋਲੇ ਪਏ ਹੋਏ ਸੀ ਉਸ ਉਪਰ ਮੈਲੇ ਕੱਪੜੇ ਪਾਏ ਹੋਏ ਸਨ। ਓਹਨਾ ਇਹ ਵੀ ਕਿਹਾ ਕਿ ਜੇੜੇ ਮਸਾਲੇ ਦੁਕਾਨਦਾਰ ਵੱਲੋ ਵਰਤੇ ਜਾ ਰਹੇ ਹਨ ਉਹ ਮਸਾਲਿਆਂ ਉਪਰ ਕੋਈ ਵੀ ਤਰੀਕ ਨਹੀਂ ਲਿਖੀ ਹੋਈ ਅਤੇ ਕਈ ਖੁੱਲ੍ਹੇ ਮਸਾਲੇ ਵਰਤੇ ਜਾ ਰਹੇ ਹਨ ਜੋ ਕੇ ਬੈਨ ਹਨ । ਚੈਕਿੰਗ ਤੋਂ ਉਪਰੰਤ ਸਿਹਤ ਵਿਭਾਗ ਦੀ ਟੀਮ ਵੱਲੋ ਕਈ ਚੀਜ਼ਾਂ ਦੇ ਸੈਂਪਲ ਵੀ ਭਰੇ ਗਏ ।
ਇੰਸਪੈਕਟਰ ਨੇ ਇਹ ਵੀ ਦੱਸਿਆ ਕਿ ਇਹ ਸੈਂਪਲ ਅਗਲੇ ਟੈਸਟਾਂ ਲਈ ਲੈਬ ਵਿਚ ਭੇਜੇ ਜਾਣਗੇ । ਇਸ਼ਾਨ ਗੁਪਤਾ ਨੇ ਦੁਕਾਨਦਾਰਾਂ ਨੂੰ ਸਖਤ ਚੇਤਾਵਨੀ ਵੀ ਦਿੱਤੀ ਕਿ ਸਫਾਈ ਬਰਕਰਾਰ ਰੱਖਣ ਅਤੇ ਉੱਚ ਗੁਣਵੱਤਾ ਵਾਲੇ ਸਮੱਗਰੀ ਦੀ ਵਰਤੋਂ ਕਰਨ ‘ਤੇ ਜ਼ੋਰ ਦਿੱਤਾ ਜਾਵੇ, ਨਹੀਂ ਤਾਂ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਓਹਨਾ ਇਹ ਵੀ ਕਿਹਾ ਕਿ ਸਾਨੂ ਇਹ ਜਾਣਕਾਰੀ ਹੋਣੀ ਬੜੀ ਜਰੂਰੀ ਹੈ ਕਿ ਜਿਸ ਜਗ੍ਹਾ ਤੇ ਖਾਨ-ਪੀਣ ਵਾਲਾ ਸਮਾਨ ਬਣ ਰਿਹਾ ਹੈ ਕਿ ਉਹ ਜਗ੍ਹਾ ਸਾਫ਼ ਸੁਥਰੀ ਹੈ ਜਾਂ ਖਾਨ ਪੀਣ ਦੀਆਂ ਵਸਤੂਆਂ ਚ ਵਰਤਣ ਵਾਲਾ ਸਮਾਨ ਦੀ ਗੁਣਵੱਤਾ ਕਿ ਹੈ ।
ਅਣਸਫਾਈ ਵਾਲੇ ਖਾਣੇ ਨਾਲ ਸਿਹਤ ਸਮੱਸਿਆਵਾਂ, ਜਿਵੇਂ ਕਿ ਖਾਂਸੀ, ਪੇਟ ਦੇ ਦਰਦ, ਅਤੇ ਇਨਫੈਕਸ਼ਨ ਹੋ ਸਕਦੇ ਹਨ। ਇਸ ਲਈ, ਜਨਤਕ ਸਿਹਤ ਦੀ ਸੁਰੱਖਿਆ ਲਈ ਇਹ ਬਹੁਤ ਜਰੂਰੀ ਹੈ ਕਿ ਖਾਣੇ ਦੇ ਸਥਾਨ ਅਤੇ ਸਮੱਗਰੀ ਦੀ ਸਾਫਾਈ ਦੀ ਜਾਣਕਾਰੀ ਰੱਖੀ ਜਾਵੇ।
ਦੁਕਾਨਦਾਰ ਯੋਗਰਾਜ ਦੇ ਕਹਿਣ ਮੁਤਾਬਿਕ ਉਹ ਆਪਣੇ ਵੱਲੋ ਪੂਰੀ ਇਹਤਿਆਤ ਵਰਤਦੇ ਹਨ ਅਤੇ ਦੁਕਾਨ ਤੇ ਸਾਰਾ ਵਰਤਣ ਵਾਲਾ ਸਮਾਨ ਵਦੀਆਂ ਕੁਆਲਿਟੀ ਦਾ ਹੀ ਹੁੰਦਾ ਹੈ ।

