ਸੀਨੀਅਰ ਸੈਕੰਡਰੀ ਸਕੂਲ ਵਲੂਰ ਵਿਖੇ ਕਰਵਾਏ ਜੋਨ ਪੱਧਰ ਸ਼ਤਰੰਜ ਟੂਰਨਾਮੈਂਟ
- 127 Views
- kakkar.news
- August 13, 2024
- Punjab
ਸੀਨੀਅਰ ਸੈਕੰਡਰੀ ਸਕੂਲ ਵਲੂਰ ਵਿਖੇ ਕਰਵਾਏ ਜੋਨ ਪੱਧਰ ਸ਼ਤਰੰਜ ਟੂਰਨਾਮੈਂਟ
ਫ਼ਿਰੋਜ਼ਪੁਰ 13 ਅਗਸਤ 2024 (ਅਨੁਜ ਕੱਕੜ ਟੀਨੂੰ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਵਿਖੇ ਜੋਨ ਪੱਧਰ ਸ਼ਤਰੰਜ ਟੂਰਨਾਮੈਂਟ ਕਰਵਾਇਆ ਗਏ । ਜਿਸ ਵਿੱਚ ਕੁੱਲ 16 ਟੀਮਾਂ ਨੇ ਭਾਗ ਲਿਆ। ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਲੂਰ ਦਾ ਨਤੀਜਾ ਸ਼ਾਨਦਾਰ ਰਿਹਾ। ਅੰਡਰ-14 ਲੜਕੇ ਦੂਸਰਾ ਸਥਾਨ, ਅੰਡਰ-17 ਅਤੇ ਅੰਡਰ-19 ਟਰਾਇਲ ਦੇ ਅਧਾਰ ਤੇ ਵਿਦਿਆਰਥੀਆਂ ਦੀ ਚੋਣ ਜਿਲਾ ਪੱਧਰ ਲਈ ਹੋਈ । ਇਸ ਟੂਰਨਾਮੈਂਟ ਵਿੱਚ ਜੇਤੂ ਵਿਦਿਆਰਥੀਆਂ ਨੂੰ ਮੈਡਮ ਪੂਨਮ ਕਾਲੜਾ ਪ੍ਰਿੰਸੀਪਲ ਅਤੇ ਵਿਸ਼ੇਸ਼ ਤੌਰ ਤੇ ਹਾਜਰ ਹੋਏ ਅਕਸ਼ ਕੁਮਾਰ ਡੀ.ਐਮ ਸਪੋਰਟਸ ਤੇ ਜੋਨ ਸੱਕਤਰ ਨਵਿੰਦਰ ਕੁਮਾਰ ਸਤੀਏ ਵਾਲਾ ਵੱਲੋ ਵਧਾਈ ਦਿੱਤੀ ਅਤੇ ਟਰਾਫੀ ਅਤੇ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਜਿਲਾ ਪੱਧਰ ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਕੂਲ ਸਟਾਫ ਸੀਮਾ ਰਾਣੀ,ਹਰਪ੍ਰੀਤ ਬੇਦੀ,ਵੀਨਾ ਕਾਲੜਾ,ਸੁਜਾਤਾ ਜੈਨ,ਸ਼ੈਲਿਕ,ਰੋਹਿਤ ਪੁਰੀ,ਗੁਰਵਿੰਦਰ ਕੌਰ,ਰਾਖੀ ਗਰਗ,ਕੁਲਵਿੰਦਰ ਕੌਰ,ਗੁਰਪ੍ਰਤਾਪ ਸਿੰਘ ,ਮਨਦੀਪ ਕੁਮਾਰ, ਜਗਤਾਰ ਸਿੰਘ ਅਤੇ ਅਜੈਬ ਸਿੰਘ ਹਾਜਰ ਰਹੇ।


