ਵਿਆਹ ਵਾਲੇ ਘਰ ਛਾਇਆ ਮਾਤਮ ,ਦੁਲਹਨ ਦੀ ਅਚਾਨਕ ਹੋਈ ਮੌਤ
- 231 Views
- kakkar.news
- February 27, 2024
- Punjab
ਵਿਆਹ ਵਾਲੇ ਘਰ ਛਾਇਆ ਮਾਤਮ ,ਦੁਲਹਨ ਦੀ ਅਚਾਨਕ ਹੋਈ ਮੌਤ
ਫਿਰੋਜ਼ਪੁਰ 27 ਫਰਵਰੀ 2024 (ਅਨੁਜ ਕੱਕੜ ਟੀਨੂੰ)
ਜਲਾਲਾਬਾਦ ਦੇ ਪਿੰਡ ਸਵਾਹਵਾਲਾ ਵਿਖੇ ਵਿਆਹ ਵਾਲੇ ਘਰ ਉਸ ਸਮੇ ਮਾਤਮ ਛਾ ਗਿਆ ਜਦੋ ਖੂਬਸੂਰਤ ਵਿਆਹ ਵਾਲੇ ਜੋੜੇ ਚ ਤਿਆਰ ਲਾੜੀ ਦੀ ਅਚਾਨਕ ਮੌਤ ਹੋ ਗਈ। ਇਸ ਖ਼ਬਰ ਨਾਲ ਸਾਰੇ ਪਿੰਡ ਚ ਸੋਗ ਦੀ ਲਹਿਰ ਦੌੜ ਪਈ।
ਮਿਲੀ ਜਾਣਕਾਰੀ ਮੁਤਾਬਿਕ ਨਿਲਮ ਰਾਣੀ ਜਿਸ ਦੀ ਉਮਰ 23 ਸਾਲ ਸੀ। ਜਿਸਦਾ ਅੱਜ ਵਿਆਹ ਸੀ ,ਗੀਤ ਸੰਗੀਤ ਵੱਜ ਰਹੇ ਸਨ ਅਤੇ ਸਾਰੇ ਸ਼ਗਨ ਵਿਹਾਰ ਚੰਗੀ ਤਰ੍ਹਾਂ ਨਾਲ ਹੋ ਰਹੇ ਸਨ । ਬਰਾਤ ਵੀ ਸਮੇ ਸਰ ਆਈ , ਦੋਹਾ ਦੇ ਖੁਸ਼ੀ ਖੁਸ਼ੀ ਲਾਵਾਂ ਫੇਰੇ ਵੀ ਹੋਏ । ਜਦੋ ਹੀ ਲਾਵਾਂ ਫੇਰੇ ਹੋਏ ਤਾ ਕੁੜੀ ਨੂੰ ਅਚਾਨਕ ਘਬਰਾਹਟ ਹੋਣੀ ਸ਼ੁਰੂ ਹੋ ਗਈ । ਜਿਸ ਤੋਂ ਬਾਅਦ ਡਾਕਟਰ ਨੂੰ ਵੀ ਬੁਲਾਇਆ ਗਿਆ । ਡਾਕਟਰ ਵਲੋਂ ਦਵਾਈ ਦਿਤੇ ਜਾਣ ਤੋਂ ਬਾਅਦ ਕੁੜੀ ਨੂੰ ਥੋੜਾ ਠੀਕ ਮਹਿਸੂਸ ਹੋਇਆ ।ਫਿਰ ਕੁੜੀ ਨੂੰ ਜੈਮਾਲਾ ਲਈ ਸਟੇਜ ਤੇ ਵੀ ਲਿਜਾਇਆ ਗਿਆ ।ਜਿਥੇ ਸਟੇਜ ਤੇ ਲੱਗੇ ਸੋਫੇ ਤੇ ਬੈਠਦੇ ਸਾਰ ਹੀ ਲਾੜੀ (ਨਿਲਮ ) ਬੇਸੁੱਧ ਹੋ ਗਈ, ਅਤੇ ਥੋੜੇ ਹੀ ਸਮੇ ਬਾਅਦ ਉਸਦੀ ਉਥੇ ਮੌਤ ਹੋ ਗਈ ।ਜਿਸਨੂੰ ਦੇਖ ਕੇ ਲਾੜਾ ਵੀ ਬੇਹੋਸ਼ ਹੋ ਗਿਆ , ਜਿਸਨੂੰ ਇਲਾਜ਼ ਲਈ ਹਸਪਤਾਲ ਵਿਖੇ ਲਿਜਾਇਆ ਗਿਆ ,


