ਫਿਰੋਜ਼ਪੁਰ ਤੋਂ BJP ਤੋਂ ਰਾਣਾ ਗੁਰਮੀਤ ਸਿੰਘ ਸੋਢੀ ਐਲਾਣੇ ਗਏ ਉਮੀਦਵਾਰ ,
- 171 Views
- kakkar.news
- May 8, 2024
- Politics Punjab
ਫਿਰੋਜ਼ਪੁਰ ਤੋਂ BJP ਤੋਂ ਰਾਣਾ ਗੁਰਮੀਤ ਸਿੰਘ ਸੋਢੀ ਐਲਾਣੇ ਗਏ ਉਮੀਦਵਾਰ ,
ਫਿਰੋਜ਼ਪੁਰ, 08 ਮਈ , 2024 (ਅਨੁਜ ਕੱਕੜ ਟੀਨੂੰ )
ਭਾਰਤੀਯ ਜਨਤਾ ਪਾਰਟੀ ਵੱਲੋ ਅੱਜ ਲੋਕ ਸਭਾ ਚੋਣਾਂ 2024 ਲਈ 3 ਸੀਟਾਂ ਲਈ ਪਾਰਟੀ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ , ਜਿਨ੍ਹਾਂ ਵਿੱਚ ਫਿਰੋਜ਼ਪੁਰ ਤੋਂ ਰਾਣਾ ਗੁਰਮੀਤ ਸਿੰਘ ਸੋਢੀ ਅਨੰਦਪੁਰ ਤੋਂ ਡਾ ਸੁਭਾਸ਼ ਸ਼ਰਮਾ ਅਤੇ ਸਂਗਰੂਰ ਤੋਂ ਅਰਵਿੰਦ ਖੰਨਾ ਸ਼ਾਮਲ ਹਨ।
ਫਿਰੋਜ਼ਪੁਰ ਦੀ ਇਸ ਸੀਟ ਤੇ ਤਕਰੀਬਨ ਸਾਰੀਆਂ ਵੱਡੀਆਂ ਸਿਆਸੀ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਰਾਣਾ ਗੁਰਮੀਤ ਸੋਢੀ ਦੇ ਆਉਣ ਨਾਲ ਮੁਕਾਬਲਾ ਬੜਾ ਪੇਚੀਦਾ ਬਣ ਗਿਆ ਹੈ । ਰਾਣਾ ਗੁਰਮੀਤ ਸਿੰਘ ਸੋਢੀ ਕਾਂਗਰਸ ਤੋਂ ਬਤੋਰ ਸਾਬਕਾ MLA ਵੀ ਰਹਿ ਚੁਕੇ ਹਨ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਵੀ ਰਹਿ ਚੁਕੇ ਹਨ ਜਿਸ ਵਿਚ ਸੋਢੀ ਨੂੰ ਖੇਡ ਮੰਤਰੀ ਦੀ ਸੀਟ ਤੇ ਵੀ ਕਾਬਜ਼ ਰਹੇ ਹਨ ।
ਧਿਆਨਦੇਣ ਯੋਗ ਗੱਲ ਇਥੇ ਇਹ ਵੀ ਹੈ ਕਿ ਰਾਣਾ ਸੋਢੀ ਵਿਧਾਨ ਸਭਾ ਦੀਆਂ 2002, 2007, 2012 ਅਤੇ 2017 ਚੋਣਾਂ ਚ ਜਿੱਤ ਹਾਸਿਲ ਕਰ ਚੁਕੇ ਹਨ ਪਰ ਇਸ ਵਾਰ ਇਹ ਵਿਧਾਨ ਸਭਾ ਦੀਆਂ ਚੋਣਾਂ ਨਹੀਂ ਸਗੋਂ ਲੋਕ ਸਭਾ ਦੀਆਂ ਚੋਣਾਂ ਹਨ ਅਤੇ ਉਸ ਸਮੇ ਸੋਢੀ ਕਾਂਗਰਸ ਤੋਂ ਉਮੀਦਵਾਰ ਚੁਣੇ ਗਏ ਸੀ ਅਤੇ ਇਸ ਵਾਰ ਭਾਜਪਾ ਤੋਂ ਬਤੋਰ ਉਮੀਦਵਾਰ ਲੜ ਰਹੇ ਹਨ । ਮੁਕਾਬਲਾ ਇਸ ਵਾਰ ਬੜਾ ਸਖਤ ਹੈ । ਫਿਰੋਜ਼ਪੁਰ ਦੀ ਇਸ ਸੀਟ ਤੇ ਜਿੱਤ ਹਾਸਿਲ ਕਰਨਾ ਕਿਸੇ ਵੀ ਸਿਆਸੀ ਪਾਰਟੀ ਲਈ ਇਹਨਾਂ ਸੌਖਾ ਕੰਮ ਨਹੀਂ ਹੋਵੇਗਾ ।

- March 24, 2026
अब क्यूआर कोड से कर सकेंगे अधिकृत वेंडरों की पहचान
- March 23, 2026
शहीदी मेला–हुसैनीवाला के अवसर पर रेलवे द्वारा विशेष प्रबंध
- March 23, 2026