ਕੰਪੀਟੈਂਸੀ ਐਨਹਾਂਸਮੈਂਟ ਪਲਾਨ ਦੇ ਸਬੰਧ ਵਿੱਚ ਲਿਆ ਗਿਆ ਪਹਿਲੇ ਪੰਦਰਵਾੜੇ ਦਾ ਪ੍ਰੈਕਟਿਸ ਟੈਸਟ-ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ
- 78 Views
- kakkar.news
- August 21, 2024
- Education Punjab
ਕੰਪੀਟੈਂਸੀ ਐਨਹਾਂਸਮੈਂਟ ਪਲਾਨ ਦੇ ਸਬੰਧ ਵਿੱਚ ਲਿਆ ਗਿਆ ਪਹਿਲੇ ਪੰਦਰਵਾੜੇ ਦਾ ਪ੍ਰੈਕਟਿਸ ਟੈਸਟ-ਜ਼ਿਲ੍ਹਾ ਸਿੱਖਿਆ ਅਫਸਰ ਮੁਨੀਲਾ ਅਰੋੜਾ
ਫਿਰੋਜਪੁਰ 21 ਅਗਸਤ 2024(ਅਨੁਜ ਕੱਕੜ ਟੀਨੂੰ)
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਯੋਗਤਾਵਾਂ/ਸਮਰੱਥਾਵਾਂ ਵਿੱਚ ਵਿਕਾਸ ਸਬੰਧੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ ਜਿਸ ਦੇ ਸਬੰਧ ਵਿੱਚ ਵਿਦਿਆਰਥੀਆਂ ਨੂੰ ਕੰਟੈਂਟ ਬੇਸਡ ਲਰਨਿੰਗ ਤੋਂ ਕੰਪੀਟੈਂਸੀ ਬੇਸਡ ਲਰਨਿੰਗ ਤਕ ਲੈ ਕੇ ਜਾਣ ਦਾ ਏਜੰਡਾ ਹੈ। ਇਸ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ(ਸੈ. ਸਿੱ) ਮੁਨੀਲਾ ਅਰੋੜਾ, ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਪ੍ਰਗਟ ਸਿੰਘ ਬਰਾੜ, ਡਾਇਟ ਪ੍ਰਿੰਸੀਪਲ ਸੀਮਾ ਪੰਛੀ ਅਤੇ ਡੀ.ਆਰ.ਸੀ. (ਅਪਰ ਪ੍ਰਾਇਮਰੀ) ਸੁਮਿਤ ਗਲਹੋਤਰਾ ਵੱਲੋਂ ਫਿਰੋਜਪੁਰ ਜ਼ਿਲ੍ਹੇ ਦੇ ਸਮੂਹ ਬਲਾਕ ਨੋਡਲ ਅਫਸਰਾਂ,ਸਕੂਲ ਪ੍ਰਿੰਸੀਪਲਾਂ ਅਤੇ ਹੈਡ ਮਾਸਟਰਾਂ/ਹੈਡਮਿਸਟ੍ਰੈੱਸਾਂ ਅਤੇ ਸਮੂਹ ਬੀ.ਆਰ.ਸੀ. ਨੂੰ ਸਮਰੱਥਾ ਆਧਾਰਿਤ ਸਿੱਖਿਆ ਪਲਾਨ ਤਹਿਤ ਸਿਖਲਾਈ ਪਿਛਲੇ ਹਫਤੇ ਦਿੱਤੀ ਜਾ ਚੁੱਕੀ ਹੈ। ਜਿਸ ਵਿੱਚ ਵਿਦਿਆਰਥੀਆਂ ਨੂੰ ਸਮੇਂ ਸਮੇਂ ਤੇ ਹੋਣ ਵਾਲੇ ਕੰਪੀਟੀਟਿਵ ਇਮਤਿਹਾਨਾਂ ਜਿਵੇਂ ਕਿ ਨੈਸ਼ਨਲ ਮੀਨਸ-ਕਮ-ਮੈਰਿਟ ਸਕਾਲਰਸ਼ਿਪ ਇਮਤਿਹਾਨ, ਨੈਸ਼ਨਲ ਟੈਲੈਂਟ ਸਰਚ ਐਗਜਾਮੀਨੇਸ਼ਨ, ਪੰਜਾਬ ਸਟੇਟ ਟੇਲੈਂਟ ਸਰਚ ਐਗਜਾਮੀਨੇਸ਼ਨ, ਵੱਖ ਵੱਖ ਵਿਸ਼ਿਆਂ ਨਾਲ਼ ਸੰਬੰਧਿਤ ਉਲੰਪੀਆਡਸ ਆਦਿ ਨੂੰ ਆਸਾਨੀ ਨਾਲ ਪਾਸ ਕਰ ਸਕਣ ਦੀ ਕਲਾ ਵਿੱਚ ਵਾਧਾ ਕਰਨ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਮੁਨੀਲਾ ਅਰੋੜਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈ. ਸਿੱ) ਪ੍ਰਗਟ ਸਿੰਘ ਬਰਾੜ ਨੇ ਉਪਰੋਕਤ ਵਿਸ਼ੇ ਦੇ ਸਬੰਧ ਵਿੱਚ ਰਾਸ਼ਟਰੀ ਐਜੂਕੇਸ਼ਨ ਪਾਲਸੀ 2020, ਰਾਸ਼ਟਰੀ ਪਾਠਕ੍ਮ ਢਾਂਚਾ 2022, ਰਾਸ਼ਟਰੀ ਪਾਠਕ੍ਮ ਢਾਂਚਾ 2023, ਸਿੱਖਿਆ ਦੇ ਉਦੇਸ਼ ਅਤੇ ਖੇਤਰ, ਪਾਠਕ੍ਰਮ ਦੇ ਉਦੇਸ਼, ਸਿੱਖਿਆ ਸਮਰੱਥਾਵਾਂ ਅਤੇ ਸਿੱਖਣ ਪਰਿਣਾਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਅਤੇ ਜਿਲ੍ਹਾ ਪੱਧਰ ‘ਤੇ,ਬਲਾਕ ਪੱਧਰ ‘ਤੇ ਬਣਨ ਵਾਲੀਆਂ ਕੋਰ ਕਮੇਟੀਆਂ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਸਮੂਹ ਬਲਾਕ ਨੋਡਲ ਅਫਸਰਾਂ,ਸਮੂਹ ਸਕੂਲ ਪ੍ਰਿੰਸੀਪਲਾਂ,ਸਕੂਲ ਮੁਖੀਆਂ ਨੂੰ ਇਨ੍ਹਾਂ ਕਮੇਟੀਆਂ ਵਿੱਚ ਬਣਦਾ ਰੋਲ ਅਦਾ ਕਰਨ ਵਾਸਤੇ ਪ੍ਰੇਰਿਤ ਕੀਤਾ । ਡੀਆਰਸੀ (ਅੱਪਰ ਪ੍ਰਾਇਮਰੀ) ਸੁਮਿਤ ਗਲਹੋਤਰਾ ਨੇ ਇਸ ਟਰੇਨਿੰਗ ਦੌਰਾਨ ਸਕੂਲਾਂ ਵਿੱਚ ਪੰਜਾਬ ਐਜੂਕੇਅਰ ਐਪ, ਵਟਸਐੱਪ, ਈ-ਮੇਲਾਂ ਰਾਹੀਂ ਸਮੇਂ ਸਮੇਂ ਆਉਣ ਵਾਲੀਆਂ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਪ੍ਰੈਕਟਿਸ ਸ਼ੀਟਾਂ ਅਤੇ ਹਰ ਪੰਦਰਵਾੜ੍ਹੇ ‘ਤੇ ਹੋਣ ਵਾਲੇ ਪ੍ਰੈਕਟਿਸ ਟੈਸਟਾਂ ਨੂੰ ਵਿਦਿਆਰਥੀਆਂ ਤੱਕ ਲੈ ਕੇ ਜਾਣ ਅਤੇ ਉਨਾਂ ਟੈਸਟਾਂ ਨੂੰ ਓ.ਐਮ.ਆਰ. ਸ਼ੀਟਾਂ ‘ਤੇ ਹੱਲ ਕਰਵਾ ਕੇ, ਉਹਨਾਂ ਟੈਸਟਾਂ ਦਾ ਸਕੂਲ ਅਧਿਆਪਕਾਂ ਅਤੇ ਉਸ ਤੋਂ ਬਾਅਦ ਦੋ ਦਿਨਾਂ ਵਿੱਚ ਸਕੂਲ ਪ੍ਰਿੰਸੀਪਲਾਂ, ਸਕੂਲ ਮੁਖੀਆਂ ਦੁਆਰਾ ਵਿਸ਼ਲੇਸ਼ਣ ਕਰਕੇ ਆਪਣੇ ਬਲਾਕ ਦੇ ਬਲਾਕ ਨੋਡਲ ਅਫਸਰਾਂ ਅਤੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਨੂੰ ਸੌਂਪਣ ਅਤੇ ਉਹਨਾਂ ਵੱਲੋਂ ਨਤੀਜਿਆਂ ਦਾ ਵਿਸ਼ਲੇਸ਼ਣ ਕਰਕੇ ਅਗਾਂਊ ਪਲੈਨਿੰਗ ਕਰਨ ਸਬੰਧੀ ਵੀ ਵਿਸ਼ੇਸ਼ ਤੌਰ ‘ਤੇ ਗੱਲਬਾਤ ਕੀਤੀ ਗਈ। ਉਪਰੋਕਤ ਪ੍ਰੋਗਰਾਮ ਦੇ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ(ਸੈ ਸਿ) ਮਨੀਲਾ ਅਰੋੜਾ ਨਾਲ ਗੱਲਬਾਤ ਕਰਨ ਉਪਰੰਤ ਇਹ ਪਤਾ ਲੱਗਾ ਕਿ ਇਸ ਹਫਤੇ ਮਿਤੀ 20 ਅਗਸਤ 2024 ਨੂੰ ਪਹਿਲੇ ਪੰਦਰਵਾੜੇ ਦਾ ਟੈਸਟ ਲਿਆ ਗਿਆ ਜਿਸ ਵਿੱਚ ਫਿਰੋਜ਼ਪੁਰ ਜਿਲੇ ਦੇ 11 ਬਲਾਕਾਂ ਦੇ ਦੋ-ਦੋ ਸਕੂਲਾਂ ਦੀ ਸੈਂਪਲਿੰਗ ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ (ਅਪਰ ਪ੍ਰਾਇਮਰੀ) ਸੁਮਿਤ ਗਲਹੋਤਰਾ ਅਤੇ ਸਬੰਧਤ ਬਲਾਕਾਂ ਦੇ ਬਲਾਕ ਰਿਸੋਰਸ ਕੋਆਰਡੀਨੇਟਰਾਂ ਦੁਆਰਾ ਕੀਤੀ ਗਈ। ਪ੍ਰੈਕਟਿਸ ਟੈਸਟ ਦੌਰਾਨ ਜ਼ਿਲ੍ਹਾ ਕੋਰ ਕਮੇਟੀ ਅਤੇ ਬਲਾਕ ਕੋਰ ਕਮੇਟੀਆਂ ਦੁਆਰਾ ਪ੍ਰੈਕਟਿਸ ਟੈਸਟ ਕਰਵਾਉਣ ਸਬੰਧੀ ਸਕੂਲਾਂ ਵਿੱਚ ਵਿਜਿਟਾਂ ਕੀਤੀਆਂ ਗਈਆਂ । ਪ੍ਰੈਕਟਿਸ ਟੈਸਟ ਦਾ ਮੁਲਾਂਕਣ ਕਰਕੇ ਉਸ ਦਾ ਨਤੀਜ਼ਾ ਸਟੇਟ ਨੂੰ ਭੇਜਿਆ ਜਾ ਰਿਹਾ ਹੈ ਤਾਂ ਕਿ ਉੱਚ ਅਧਿਕਾਰੀਆਂ ਵੱਲੋਂ ਵਿਸ਼ਲੇਸ਼ਣ ਕਰਕੇ ਵਿਦਿਆਰਥੀਆਂ ਦੀਆਂ ਮੌਜੂਦਾ ਸਿੱਖਣ ਪੱਧਤੀਆਂ ਵਿਚ ਵਿਕਾਸ ਬਾਰੇ ਅੰਦਾਜ਼ਾ ਲਗਾਇਆ ਜਾ ਸਕੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024