ਪੰਜਾਬ ਸਰਕਾਰ ਦੀ ਫ੍ਰੀ ਬੱਸ ਸੇਵਾ ਨੇ ਮਹਿਲਾ ਸਵਾਰੀ ਤੇ ਕੰਡਕਟਰ ‘ਚ ਪਾਇਆ ਰੱਫੜ !
- 147 Views
- kakkar.news
- October 12, 2022
- Punjab
ਪੰਜਾਬ ਸਰਕਾਰ ਦੀ ਫ੍ਰੀ ਬੱਸ ਸੇਵਾ ਨੇ ਮਹਿਲਾ ਸਵਾਰੀ ਤੇ ਕੰਡਕਟਰ ‘ਚ ਪਾਇਆ ਰੱਫੜ !
ਫਿਰੋਜਪੁਰ 12 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਪੰਜਾਬ ਰੋਡਵੇਜ਼ ਦੀ ਫਿਰੋਜ਼ਪੁਰ ਤੋਂ ਹਰਿਦੁਆਰ ਜਾਣ ਵਾਲੀ ਬੱਸ ਵਿੱਚ ਸਵਾਰ ਮਹਿਲਾ ਮੋਗਾ ਪੁੱਜੀ ਤਾਂ ਮੋਗਾ ਵਿਖੇ ਬੱਸ ਕੰਡਕਟਰ ਅਤੇ ਮਹਿਲਾ ਵਿਚਕਾਰ ਟਿਕਟ ਨੂੰ ਲੈ ਕੇ ਰੱਫੜ ਪੈ ਗਿਆ। ਮੋਗਾ: ਪੰਜਾਬ ਰੋਡਵੇਜ਼ ਦੀ ਫ਼ਰੀ ਬੱਸ ਸੇਵਾ ਸਹੂਲਤ ਦੇ ਨਾਲ-ਨਾਲ ਲੜਾਈ ਦਾ ਮੈਦਾਨ ਵੀ ਬਣਦੀ ਜਾ ਰਹੀ ਹੈ।ਅਜਿਹਾ ਹੀ ਇੱਕ ਲੜਾਈ ਦਾ ਮਾਮਲਾ ਮੋਗਾ ਵਿਚ ਦੇਖਣ ਨੂੰ ਜਦੋਂ ਕਿ ਇਕ ਮਹਿਲਾ ਫਿਰੋਜ਼ਪੁਰ ਤੋਂ ਹਰਿਦੁਆਰ ਜਾਣ ਲਈ ਪੰਜਾਬ ਰੋਡਵੇਜ ਬੱਸ ਵਿਚ ਸਵਾਰ ਹੋ ਕੇ ਮੋਗਾ ਪੁੱਜੀ ਤਾਂ ਮੋਗਾ ਵਿਖੇ ਬੱਸ ਕੰਡਕਟਰ ਅਤੇ ਮਹਿਲਾ ਵਿਚਕਾਰ ਟਿਕਟ ਨੂੰ ਲੈ ਕੇ ਰੱਫੜ ਪੈ ਗਿਆ, ਮਾਮਲਾ ਆਖਿਰ ਥਾਣੇ ਪੁੱਜਿਆ।
ਇਸ ਦੌਰਾਨ ਉਕਤ ਮਹਿਲਾ ਦਾ ਕਹਿਣਾ ਹੈ ਕਿ ਇਨ੍ਹਾਂ ਕੋਲ ਆਧਾਰ ਕਾਰਡ ਵੇਖਣ ਅਤੇ ਸ਼ਨਾਖਤ ਕਰਨ ਦਾ ਜ਼ਰੂਰ ਹੱਕ ਹੈ ਪਰ ਮੇਰੇ ਆਧਾਰ ਕਾਰਡ ਨਾਲ ਮੇਰੇ ਪਿਤਾ ਦਾ ਨਾਂ ਅਟੈਚ ਹੈ ਜਾਂ ਮੇਰੇ ਘਰਵਾਲੇ ਦਾ ਇਨ੍ਹਾਂ ਕੋਲ ਅਜਿਹਾ ਪੁੱਛਣ ਦਾ ਕੀ ਅਧਿਕਾਰ ਹੈ ਜਦੋਂ ਕਿ ਮੇਰਾ ਆਧਾਰ ਕਾਰਡ ਬਿਲਕੁਲ ਸਹੀ ਹੈ ਤੇ ਮੇਰੇ ਪਤੀ ਦਾ ਮੇਰੇ ਨਾਲ ਤਲਾਕ ਹੋ ਚੁੱਕਿਆ ਹੈ ਜਿਸ ਕਾਰਨ ਮੈਂ ਆਪਣੇ ਆਧਾਰ ਕਾਰਡ ਉੱਪਰ ਆਪਣੇ ਪਿਤਾ ਦਾ ਨਾਂ ਪੁਆਇਆ ਹੈ।ਇਸ ਮੌਕੇ ਉੱਤੇ ਮਹਿਲਾ ਨੇ ਕਿਹਾ ਕਿ ਜਾਣਬੁੱਝ ਕੇ ਔਰਤਾਂ ਨੂੰ ਇਹ ਸਰਕਾਰੀ ਕੰਡਕਟਰ ਜ਼ਲੀਲ ਕਰ ਰਹੇ ਹਨ ਸਰਕਾਰ ਨੂੰ ਚਾਹੀਦਾ ਹੈ ਕਿ ਜੋ ਸਹੂਲਤ ਮਹਿਲਾਵਾਂ ਨੂੰ ਫ੍ਰੀ ਬੱਸ ਸਫਰ ਕਰਨ ਦੀ ਦਿੱਤੀ ਹੈ। ਉਸ ਨੂੰ ਨਿਰਵਿਘਨ ਚਲਾਇਆ ਜਾਵੇ ਨਾ ਕਿ ਔਰਤਾਂ ਨੂੰ ਜਲੀਲ ਕੀਤਾ ਜਾਵੇ। ਇੱਥੇ ਹੀ ਬੱਸ ਨਹੀਂ ਕਿ ਇਕ ਕੰਡਕਟਰ ਵੱਲੋਂ ਜਾਣਬੁੱਝ ਕੇ ਔਰਤ ਨੂੰ ਜ਼ਲੀਲ ਕਰਨ ਨਾਲ ਜਿੱਥੇ ਇਸ ਔਰਤ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪਿਆ, ਉੱਥੇ ਸੈਂਕੜੇ ਹੋਰ ਸਵਾਰੀਆਂ ਵੀ ਡੇਢ ਘੰਟੇ ਦੇ ਕਰੀਬ ਟਿਕਟਾਂ ਕਟਾ ਕੇ ਖੱਜਲ ਖੁਆਰ ਹੁੰਦੀਆਂ ਰਹੀਆਂ।
ਇਸ ਮੌਕੇ ਤੇ ਕੰਡਕਟਰ ਨੇ ਕਿਹਾ ਕਿ ਇਸ ਦਾ ਆਧਾਰ ਕਾਰਡ ਪੰਜ ਸਾਲ ਪੁਰਾਣਾ ਹੈ ਅਤੇ ਹੁਣ ਇਸ ਦੀ ਮੈਰਿਜ ਹੋ ਚੁੱਕੀ ਹੈ ਅਤੇ ਇਸ ਦੇ ਆਧਾਰ ਕਾਰਡ ਵਿੱਚ ਇਸ ਨੇ ਆਪਣੇ ਪਤੀ ਦਾ ਨਾਂ ਅਟੈਚ ਨਹੀਂ ਕਰਵਾਇਆ। ਜਿਸ ਕਾਰਨ ਆਧਾਰ ਕਾਰਡ ਨਹੀਂ ਚੱਲ ਸਕਦਾ ਅਤੇ ਮੈਂ ਇਸ ਵਾਰੀ ਨੂੰ ਕਿਰਾਇਆ ਦੇਣ ਲਈ ਕਿਹਾ ਪਰ ਉਲਟਾ ਇਸ ਨੇ ਮੈਨੂੰ ਗਾਲੀ ਗਲੋਚ ਕਰਨੀ ਸ਼ੁਰੂ ਕਰ ਦਿੱਤੀ। ਇਸ ਨਾਲ ਜਿੱਥੇ ਸਾਡੀ ਬੱਸ ਦੇ ਟਾਈਮ ਦਾ ਨੁਕਸਾਨ ਹੋਇਆ ਹੈ, ਉੱਥੇ ਸਵਾਰੀਆਂ ਖੱਜਲ ਖੁਆਰ ਹੋਈਆਂ ਹਨ।ਉਧਰ ਦੂਸਰੇ ਪਾਸੇ ਜਦੋਂ ਥਾਣਾ ਸਿਟੀ ਬੰਨ੍ਹਦੇ ਅਧਿਕਾਰੀਆਂ ਨਾਲ ਇਸ ਮਾਮਲੇ ਨੂੰ ਲੈ ਕੇ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਨਾਂ ਧਿਰਾਂ ਦਾ ਮਸਲਾ ਸੁਲਝਾ ਕੇ ਰਾਜ਼ੀਨਾਮਾ ਕਰਵਾ ਦਿੱਤਾ ਹੈ। ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਦੇ ਆਧਾਰ ਕਾਰਡ ਨੂੰ ਲੈ ਕੇ ਰੌਲਾ ਪਿਆ ਸੀ, ਜੋ ਕਿ ਬਾਅਦ ਵਿੱਚ ਪਤਾ ਚੱਲਿਆ ਕਿ ਮਹਿਲਾ ਦਾ ਤਲਾਕ ਹੋਣ ਕਾਰਨ ਉਸ ਨੇ ਆਪਣੇ ਪਿਤਾ ਦਾ ਨਾਮ ਆਧਾਰ ਕਾਰਡ ਵਿਚ ਅਟੈਚ ਕਰਵਾਇਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024