Trending Now
#ਚਾਈਨੀਜ਼ ਦੀਵਿਆਂ ਦੀ ਚਮਕ ਵਿਚਾਲੇ ਮਿੱਟੀ ਦੇ ਦੀਵਿਆਂ ਦੀ ਲੋਅ ਬਚਾਉਣ ਲਈ ਜੁਟਿਆ ਘੁਮਿਆਰ ਜੋਗਿੰਦਰ ਪਾਲ ਦਾ ਪਰਿਵਾਰ
#ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
#ਬੈਡਮਿੰਟਨ ਲਵਰਜ਼ ਵਲੋਂ ਛੇਵਾਂ ਜੂਨੀਅਰ ਅਤੇ ਸਬ ਜੂਨੀਅਰ ਫ਼ਿਰੋਜ਼ਪੁਰ ਬੈਡਮਿੰਟਨ ਲੀਗ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ
#ਫਿਰੋਜ਼ਪੁਰ ਸਿਵਲ ਹਸਪਤਾਲ ਦਾ ਸਿਵਲ ਸਰਜਨ ਡਾ. ਪਰਮਿੰਦਰ ਸਿੰਘ ਵੱਲੋਂ ਅਚਨਚੇਤ ਦੌਰਾ, ਸਿਹਤ ਸਹੂਲਤਾਂ ਦਾ ਲਿਆ ਜਾਇਜ਼ਾ
#3 ਮਾਸੂਮ ਬੱਚੀਆਂ ਦੀ ਰਹੱਸਮਈ ਹਾਲਾਤਾਂ ‘ਚ ਮੌਤ, ਪੂਰੇ ਇਲਾਕੇ ‘ਚ ਪਸਰਿਆ ਦਹਿਸ਼ਤ ਦਾ ਮਾਹੌਲ
#ਫਿਰੋਜ਼ਪੁਰ ਕੇਂਦਰੀ ਜੇਲ੍ਹ ’ਚ ਹਵਾਲਾਤੀਆਂ ਵਿਚਾਲੇ ਖੂਨੀ ਝੜਪ, ਸੂਏ ਨਾਲ ਹਮਲਾ ਕਰਕੇ ਕੀਤਾ ਜ਼ਖ਼ਮੀ
#ਫ਼ਿਰੋਜ਼ਪੁਰ ਨਗਰ ਕੌਂਸਲ ਦੀ ਹਾਊਸ ਮੀਟਿੰਗ ’ਚ ਅਹਿਮ ਫ਼ੈਸਲੇ, ਸੀਵਰੇਜ ਬਿੱਲਾਂ ’ਚ ਕਟੌਤੀ ਦਾ ਮਤਾ ਪਾਸ
#ਫ਼ਿਰੋਜ਼ਪੁਰ ਕਾਂਗਰਸ ਭਵਨ ’ਚ SIR ਅਤੇ ਵੋਟਰ ਸੂਚੀਆਂ ਨੂੰ ਲੈ ਕੇ ਪ੍ਰੈੱਸ ਕਾਨਫਰੰਸ, ਚੋਣ ਕਮਿਸ਼ਨ ’ਤੇ ਉੱਠੇ ਸਵਾਲ
#ਭੈਣ ਨਾਲ ਛੇੜਛਾੜ ਦਾ ਵਿਰੋਧ ਕਰਨ ’ਤੇ ਨੌਜਵਾਨ ਦਾ ਕਤਲ, ਪਰਿਵਾਰ ’ਚ ਮਚਿਆ ਚੀਕ-ਚਿਹਾੜਾ
#ਪੰਜਾਬ ਦੀਆਂ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਦਾ ਵੱਡਾ ਫੈਸਲਾ: ਚੋਣ ਡਿਊਟੀ ਨਾਲ ਜੁੜੇ ਅਧਿਕਾਰੀਆਂ ਦੇ ਹੋਣਗੇ ਤਬਾਦਲੇ, ਘਰੇਲੂ ਜ਼ਿਲ੍ਹੇ ਵਿੱਚ ਤਾਇਨਾਤੀ ’ਤੇ ਰੋਕ
ਬਾਜੀਦਪੁਰ ਵੈਲਫੇਅਰ ਸੋਸਾਇਟੀ ਵੱਲੋਂ ਕਲਕੱਤਾ ਵਿਖੇ ਡਾਕਟਰ ਨਾਲ ਹੋਏ ਜਬਰ ਜਨਾਹ ਵਿਰੁੱਧ ਕੱਢਿਆ ਕੈਂਡਲ ਮਾਰਚ
- kakkar.news
- August 21, 2024
- Punjab
ਬਾਜੀਦਪੁਰ ਵੈਲਫੇਅਰ ਸੋਸਾਇਟੀ ਵੱਲੋਂ ਕਲਕੱਤਾ ਵਿਖੇ ਡਾਕਟਰ ਨਾਲ ਹੋਏ ਜਬਰ ਜਨਾਹ ਵਿਰੁੱਧ ਕੱਢਿਆ ਕੈਂਡਲ ਮਾਰਚ
ਫਿਰੋਜ਼ਪੁਰ 21 ਅਗਸਤ 2024(ਅਨੁਜ ਕੱਕੜ ਟੀਨੂੰ)
ਬਾਜੀਦਪੁਰ ਵੈਲਫੇਅਰ ਸੋਸਾਇਟੀ ਵੱਲੋਂ ਕਲਕੱਤਾ ਵਿਖੇ ਇੱਕ ਡਾਕਟਰ ਨਾਲ ਹੋਏ ਜਬਰ ਜਨਾਹ ਅਤੇ ਕਤਲ ਮਾਮਲੇ ਨੂੰ ਲੈ ਕੇ ਸ੍ਰੀ ਦੁਰਗਾ ਮਾਤਾ ਮੰਦਿਰ ਬਾਜ਼ੀਦਪੁਰ ਤੋਂ ਮੱਲਵਾਲ ਰੋਡ ਦੇ ਗੇਟ ਤੱਕ ਰੋਸ ਕੈਂਡਲ ਮਾਰਚ ਸ੍ਰੀ ਰਮੇਸ਼ ਸ਼ਰਮਾ ਦੀ ਪ੍ਰਧਾਨਗੀ ਹੇਠ ਕੱਢਿਆ ਗਿਆ। ਇਸ ਕੈਂਡਲ ਮਾਰਚ ਵਿੱਚ ਵੱਖ ਵੱਖ ਜਥੇਬੰਦੀਆਂ ਦੇ ਲੀਡਰ ਵੱਡੀ ਗਿਣਤੀ ਵਿਚ ਸ਼ਾਮਲ ਹੋਏ ।
ਪ੍ਰੈਸ ਵਿੱਚ ਬਿਆਨ ਜਾਰੀ ਕਰ ਦੀਆਂ ਪੀਸੀਐਮ ਐਸ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਜਤਿੰਦਰ ਕੋਛੜ ਤੇ ਸੁਸਾਇਟੀ ਦੇ ਸੈਕਟਰੀ ਕਾਨ ਚੰਦ ਸ਼ਰਮਾ ਨੇ ਦੱਸਿਆ ਕਿ ਜੋ ਘਟਨਾ ਕਲਕੱਤਾ ਵਿਖੇ ਇੱਕ ਡਾਕਟਰ ਬੇਟੀ ਨਾਲ ਵਾਪਰੀ ਹੈ ਉਸ ਦੀ ਕਲਕੱਤਾ ਸਰਕਾਰ ਜਿੰਮੇਵਾਰ ਹੈ ਅਤੇ ਕਲਕੱਤਾ ਸਰਕਾਰ ਵੱਲੋਂ ਉਨਾਂ ਕਾਤਲਾਂ ਨੂੰ ਸਜਾਵਾਂ ਦੇਣ ਦੀ ਥਾਂ ਬਚਾਇਆ ਜਾ ਰਿਹਾ। ਇਸ ਮੌਕੇ ਸੁਭਾਸ਼ ਸ਼ਰਮਾ ਸਬੋਧਨ ਕਰਦਿਆ ਕਿਹਾ ਕਿ ਸਾਨੂੰ ਸਮੇਂ-ਸਮੇਂ ਤੇ ਇਹਨਾਂ ਜ਼ਾਲਮ ਸਰਕਾਰਾਂ ਵਿਰੁੱਧ ਲਾਮਬੰਦ ਹੋਣਾ ਪਵੇਗਾ । ਕ੍ਰਾਂਤੀਕਾਰੀ ਜਥੇਬੰਦੀ ਦੇ ਆਗੂ ਮੰਗਤ ਰਾਮ ਪਟਵਾਰੀ ਅਤੇ ਸੁਰਜੀਤ ਚੰਦ ਸ਼ਰਮਾ ਨੇ ਵੀ ਕਿਸਾਨ ਜਥੇਬੰਦੀ ਵੱਲੋਂ ਸਬੋਧਨ ਕਰਦਿਆ ਕਿਹਾ ਕਿ ਮੋਦੀ ਸਰਕਾਰ ਤੇ ਰਾਜ ਵਿੱਚ ਰਾਮ ਦੇ ਨਾਮ ਦੀ ਗੱਲ ਕਹੀ ਜਾ ਰਹੀ ਹੈ ਪਰ ਰਾਮ ਦੇ ਨਾਂ ਤੇ ਸਿਰਫ ਵੋਟਾਂ ਬਟੋਰੀਆਂ ਜਾ ਰਹੀਆਂ ਹਨ। ਮੋਦੀ ਦੇ ਰਾਜ ਵਿੱਚ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਸੁਰੱਖਿਅਤ ਨਹੀਂ । ਟੀਚਰ ਜਥੇਬੰਦੀ ਦੇ ਆਗੂ ਈਸ਼ਵਰ ਸ਼ਰਮਾ ਕੈਸ਼ੀਅਰ ਵਿਪਨ ਸ਼ਰਮਾ ਨੇ ਦੱਸਿਆ ਕਿ ਸਾਡੀਆਂ ਬਹੁਤ ਸਾਰੀਆਂ ਭੈਣਾਂ ਜੋ ਡਿਊਟੀ ਕਰਨ ਲਈ ਦੂਰ ਦੂਰ ਦੇ ਪਿੰਡਾਂ ਵਿੱਚ ਜਾਂਦੀਆਂ ਹਨ ਹਜ਼ਾਰਾਂ ਵਾਰ ਸਾਡੀਆਂ ਭੈਣਾਂ ਤੇ ਲੁਟੇਰਿਆਂ ਵੱਲੋਂ ਲੁੱਟ ਖੋਹ ਕੀਤੀ ਗਈ ਹੈ ਪਰ ਸਰਕਾਰਾਂ ਨੇ ਕਿਸੇ ਵੀ ਮੁਲਜਮ ਨੂੰ ਅੱਜ ਤੱਕ ਕੋਈ ਸਖਤ ਸਜ਼ਾ ਨਹੀਂ ਦਿੱਤੀ ਗਈ । ਪੈਰਾਮੈਡੀਕਲ ਸਿਹਤ ਕਰਮਚਾਰੀ ਯੂਨੀਅਨ ਦੇ ਆਗੂ ਨਰਿੰਦਰ ਸ਼ਰਮਾ ਅਤੇ ਰਾਮ ਪ੍ਰਸ਼ਾਦ ਨੇ ਆਖਿਆ ਕੀ ਕਲਕੱਤਾ ਸਰਕਾਰ ਨਹੀਂ ਪੂਰੇ ਭਾਰਤ ਵਿੱਚ ਕਿਸੇ ਵੀ ਥਾਂ ਤੇ ਧੀਆਂ ਭੈਣਾਂ ਦੀ ਇੱਜਤ ਸੁਰੱਖਿਅਤ ਨਹੀਂ ਹੈ। ਇਸ ਕੈਂਡਲ ਮਾਰਚ ਵਿੱਚ ਕਮਿਊਨਿਟੀ ਹੈਲਥ ਅਫਸਰ ਜ਼ਿਲ੍ਹਾਂ ਪ੍ਰਧਾਨ ਨਰਿੰਦਰ ਸਿੰਘ, ਪੈਰਾ ਮੈਡੀਕਲ ਦੇ ਆਗੂ ਕੌਰਜੀਤ ਸਿੰਘ, ਗੁਲਸ਼ਨ ਸ਼ਰਮਾ, ਦਲੀਪ ਸਿੰਘ, ਬਲਰਾਮ ਸ਼ਰਮਾ, ਤਰਸੇਮਪਾਲ ਸ਼ਰਮਾ, ਰਜਿੰਦਰ ਸ਼ਰਮਾ ਬਿਜਲੀ ਪ੍ਰਧਾਨ ਬਿਜਲੀ ਬੋਰਡ ਯੂਨੀਅਨ ਅਤੇ ਹੋਰ ਬਹੁਤ ਸਾਰੇ ਸਾਥੀਆਂ ਨੇ ਲੋਕਾਂ ਨੂੰ ਸਰਕਾਰਾਂ ਦੇ ਜ਼ੁਲਮ ਵਿਰੁੱਧ ਇਕੱਠੇ ਹੋ ਕੇ ਲੜਨ ਲਈ ਪ੍ਰੇਰਿਤ ਕੀਤਾ ਗਿਆ।
ਇਸ ਕੈਂਡਲ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਤੋਂ ਮਯੰਕ ਫਾਊਂਡੇਸ਼ਨ ਤੋਂ ਕਮਲ ਸ਼ਰਮਾ ਆਪਣੇ ਸਾਥੀਆਂ ਸਮੇਤ ਇਸ ਕੈਂਡਲ ਮਾਰਚ ਵਿੱਚ ਸ਼ਾਮਿਲ ਹੋਏ । ਇਸ ਕੈਂਡਰ ਮਾਰਚ ਵਿੱਚ ਹੋਰਨਾਂ ਤੋਂ ਇਲਾਵਾ ਜੁਝਾਰ ਸਿੰਘ ਨੰਬਰਦਾਰ, ਗੁਰਦੇਵ ਸਿੰਘ ਮੁਦਕਾ, ਜਗਜੀਤ ਸ਼ਰਮਾ, ਜਤਿੰਦਰ, ਵਿਪਨ ਸ਼ਰਮਾ ਰੇਲਵੇ, ਸੰਦੀਪ ਸ਼ਰਮਾ, ਭਗਵੰਤ ਸ਼ਰਮਾ, ਦੀਪਕ ਸ਼ਰਮਾ, ਪੰਮਾ ਭੁੱਲਰ, ਗੌਰਵ ਦਾਸ, ਬੂਟਾ ਡੀਸੀ ਦਫਤਰ, ਮਨਿੰਦਰ ਸਿੰਘ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਤੰਨੂ ਸ਼ਰਮਾ, ਰਜਨੀਸ਼ ਸ਼ਰਮਾ, ਸੁਰਿੰਦਰ ਸ਼ਰਮਾ, ਰਾਮ ਲੁਭਾਇਆ, ਸੰਦੀਪ ਸ਼ਰਮਾ ਗੋਲਡੀ ਸਮੇਤ ਵੱਡੀ ਗਿਣਤੀ ਵਿਚ ਇਲਾਕ ਨਿਵਾਸੀ ਕੈਂਡਲ ਮਾਰਚ ਵਿੱਚ ਸ਼ਾਮਲ ਹੋਏ।
Categories

Recent Posts