ਫਿਰੋਜ਼ਪੁਰ ਚ 2 ਹਮਲਾਵਰਾਂ ਵੱਲੋ ਆੜਤੀਏ ਉਪਰ ਚਲਾਇਆ ਗਈਆਂ ਗੋਲੀਆਂ
- 813 Views
- kakkar.news
- September 6, 2024
- Crime Punjab
ਫਿਰੋਜ਼ਪੁਰ ਚ 2 ਹਮਲਾਵਰਾਂ ਵੱਲੋ ਆੜਤੀਏ ਉਪਰ ਚਲਾਇਆ ਗਈਆਂ ਗੋਲੀਆਂ,
ਫਿਰੋਜ਼ਪੁਰ 06 ਸਤੰਬਰ 2024 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਵਿੱਚ ਹਾਲੀਆ ਦਿਨਾਂ ਵਿੱਚ ਅਪਰਾਧਾਂ ਅਤੇ ਗੈਂਗ ਵਾਰ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ, ਜਿਸ ਨੇ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ।ਫਿਰੋਜ਼ਪੁਰ ਚ ਤਿੰਨ ਦਿਨ ਪਹਿਲਾ ਹੀ ਤਿਹਰੇ ਕਤਲਕਾਂਡ ਨਾਲ ਲੋਗ ਸਹਿਮੇ ਹੋਏ ਸੀ ਕੇ ਇਹਨੇ ਨੂੰ ਇਕ ਵਾਰ ਫਿਰ ਪੁਲਿਸ ਪ੍ਰਸ਼ਾਸਨ ਨੂੰ ਟਿੱਚ ਜਾਣਦੇ ਹੋਏ ਕੁਝ ਹਮਲਾਵਰਾਂ ਵੱਲੋ ਇਕ ਵਿਅਕਤੀ ਨੂੰ ਗੋਲੀਆਂ ਦਾ ਸ਼ਿਕਾਰ ਬਣਾਇਆ ਗਿਆ ਹੈ ।ਪੁਲਿਸ ਪ੍ਰਸ਼ਾਸਨ ਦਾ ਮਾਨੋ ਇਹਨਾਂ ਗੈਂਗਸਟਰਾਂ ਦੇ ਦਿਲੋਂ ਡਰ ਅਸਲੋਂ ਹੀ ਖਤਮ ਹੋ ਚੁਕਾ ਹੈ,ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣੀ ਗੈਂਗਵਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ।
ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਗੁਰਮੀਤ ਸਿੰਘ ਕਾਲਾ ਵਾਸੀ ਬਾਰੇ ਕੇ ਫਿਰੋਜ਼ਪੁਰ , ਜੋ ਕਿ ਆੜ੍ਹਤੀਆ ਵੀ ਹੈ, ਆਪਣੀ ਦੁਕਾਨ ਤੋਂ ਆਪਣੇ ਘਰ ਜੋ ਕੇ ਬਾਰੇ ਕੇ ਵਿਖੇ ਹੀ ਸਥਿਤ ਹੈ ਜਾ ਰਿਹਾ ਸੀ ਕਿ ਦੋ ਅਣਪਛਾਤੇ ਵਿਅਕਤੀ ਇਕ ਮੋਟਰਸਾਇਕਲ ਤੇ ਸਵਾਰ ਹੋ ਕੇ ਆਏ ਅਤੇ ਗੁਰਮੀਤ ਸਿੰਘ ਕਾਲਾ ਉਪਰ ਗੋਲੀਆਂ ਚਲਾਉਣ ਲੱਗ ਪਏ।ਜਿਸ ਨਾਲ ਗੁਰਮੀਤ ਸਿੰਘ ਗੰਭੀਰ ਰੂਪ ਚ ਜਖਮੀ ਹੋ ਗਿਆ ਜਿਸਨੂੰ ਇਲਾਜ਼ ਲਈ ਨਿਜ਼ੀ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ ਹੈ ।
ਜੇ ਕਰ ਗੱਲ ਕਰੀਏ ਤਾਂ ਗੈਂਗਾਂ ਵਿਚ ਪੈਦਾ ਹੋ ਰਹੀ ਮੁਕਾਬਲੇਬਾਜੀ ਅਤੇ ਅਪਰਾਧਕ ਸੰਗਠਨ ਇਕ ਦੂਜੇ ਨਾਲ ਟਕਰਾਅ ਕਰ ਰਹੇ ਹਨ, ਜਿਸ ਨਾਲ ਖੇਤਰ ਵਿੱਚ ਕਾਨੂੰਨ-ਵਿਵਸਥਾ ਦੇ ਅਸਰ ਨੂੰ ਚੁਣੌਤੀ ਪੈ ਰਹੀ ਹੈ। ਪੁਲਿਸ ਨੇ ਕਈ ਗੈਂਗ ਮੈਮਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਛਾਪੇ ਮਾਰ ਕੇ ਅਪਰਾਧਕ ਕਿਰਿਆਵਲੀ ਨੂੰ ਰੋਕਣ ਦੇ ਯਤਨ ਕੀਤੇ ਹਨ, ਪਰ ਹਾਲਾਤ ਸਥਿਰ ਕਰਨ ਵਿੱਚ ਔਖੇ ਸਾਬਤ ਹੋ ਰਹੇ ਹਨ।
ਫਿਰੋਜ਼ਪੁਰ ਦੇ ਵਪਾਰੀ ਅਤੇ ਆਮ ਨਾਗਰਿਕਾਂ ਨੇ ਸਰਕਾਰ ਅਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਸੁਰੱਖਿਆ ਦੇ ਮਾਪਦੰਡਾਂ ਨੂੰ ਸਧਾਰਨ ਅਤੇ ਮਜਬੂਤ ਕਰਨ ਦੇ ਉਪਾਇ ਕਰੇ। ਵਪਾਰੀ ਆਪਣੇ ਵਪਾਰ ਵਿੱਚ ਵਧ ਰਹੇ ਅਸੁਰੱਖਿਅਤ ਮਾਹੌਲ ਦੇ ਬਾਰੇ ਚਿੰਤਿਤ ਹਨ, ਜਦਕਿ ਸਧਾਰਨ ਨਾਗਰਿਕ ਆਪਣੇ ਘਰਾਂ ਅਤੇ ਦਫਤਰਾਂ ਵਿੱਚ ਸੁਰੱਖਿਆ ਦੇ ਬਾਰੇ ਸਹੀ ਜਾਣਕਾਰੀ ਅਤੇ ਸਹਾਇਤਾ ਦੀ ਮੰਗ ਕਰ ਰਹੇ ਹਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024