ਫਿਰੋਜ਼ਪੁਰ – ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਤਹਿਤ ਇੱਕ ਰੋਜ਼ਾ ਟ੍ਰੇਨਿੰਗ ਲਗਾਈ
- 88 Views
- kakkar.news
- September 24, 2024
- Education Punjab
ਫਿਰੋਜ਼ਪੁਰ – ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਤਹਿਤ ਇੱਕ ਰੋਜ਼ਾ ਟ੍ਰੇਨਿੰਗ ਲਗਾਈ
ਫਿਰੋਜ਼ਪੁਰ 24 ਸਤੰਬਰ 2024 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਬੀਪੀਈਓ ਅਤੇ ਸੀਐਚਟੀ ਸਾਹਿਬਾਨ ਦੀ ਅਕੈਡਮਿਕ ਸਪੋਰਟ ਗਰੁੱਪ ਫਿਰੋਜ਼ਪੁਰ ਵੱਲੋਂ ਕੰਪੀਟੈਂਸੀ ਇਨਹਾਂਸਮੈਂਟ ਪ੍ਰੋਗਰਾਮ ਦੇ ਸੰਬੰਧ ਵਿੱਚ ਇੱਕ ਰੋਜ਼ਾ ਟ੍ਰੇਨਿੰਗ ਲਗਾਈ ਗਈ। ਇਸ ਟਰੇਨਿੰਗ ਵਿੱਚ ਮਾਨਯੋਗ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ), ਫਿਰੋਜ਼ਪੁਰ ਸ਼੍ਰੀਮਤੀ ਸੁਨੀਤਾ ਅਤੇ ਸ਼੍ਰੀਮਤੀ ਸੀਮਾ ਡਾਇਟ ਪ੍ਰਿੰਸੀਪਲ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਡੀਈਓ ਸ਼੍ਰੀਮਤੀ ਸੁਨੀਤਾ ਨੇ ਸਭ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੂੰ ਵਾਰ ਵਾਰ ਪ੍ਰਸ਼ਨਾਂ ਦਾ ਅਭਿਆਸ ਅਤੇ ਓਐਮਆਰ ਸ਼ੀਟਾਂ ਦੀ ਵੱਧ ਤੋਂ ਵੱਧ ਪ੍ਰੈਕਟਿਸ ਕਰਵਾਈ ਜਾਵੇ ਤਾ ਜੋ ਵਿਦਿਆਰਥੀਆਂ ਦੇ ਸ਼ੰਕੇ ਦੂਰ ਹੋ ਸਕਣ। ਇਸ ਮੌਕੇ ਬਲਾਕ ਪੱਧਰੀ ਡਾਟਾ ਵਿਸ਼ਲੇਸ਼ਣ ਕੀਤਾ ਗਿਆ। ਸੈਮੀਨਾਰ ਲਗਾਉਣ ਵਾਲੇ ਕਰਮਚਾਰੀਆਂ ਨੇ ਟੇ੍ਨਿੰਗ ਦੌਰਾਨ ਡਾਟਾ ਵਿਸ਼ਲੇਸ਼ਣ ਅਤੇ ਮੋਨੀਟਰਿੰਗ ਸੰਬੰਧੀ ਸਲਾਈਡਾਂ ਪ੍ਰਤੀ ਬਹੁਤ ਰੁਚੀ ਦਿਖਾਈ ਗਈ। ਉਨ੍ਹਾਂ ਵਲੋਂ ਦੱਸਿਆ ਗਿਆ ਕਿ ਸਕੂਲਾਂ ਵਿੱਚ ਵਿਦਿਆਰਥੀ ਇਸ ਕੰਮ ਵਿਚ ਵਿਸ਼ੇਸ਼ ਰੂਚੀ ਲੈ ਰਹੇ ਹਨ ਤੇ ਇਸ ਨਾਲ ਉਨ੍ਹਾਂ ਦੇ ਸਿੱਖਣ ਪੱਧਰ ਵਿਚ ਵੀ ਸੁਧਾਰ ਹੋਇਆ ਹੈ। ਇਸ ਤੋਂ ਇਲਾਵਾ ਕੰਪਿਟੈਂਸੀ ਸਬੰਧੀ ਵਿਸ਼ਾਵਾਰ ਪੱਖਾਂ ਨੂੰ ਵੀ ਸਮਝਣ ਵਿੱਚ ਬਹੁਤ ਸਹਾਇਤਾ ਮਿਲੀ ਹੈ।
ਇਸ ਮੌਕੇ ਡਾਇਟ ਪ੍ਰਿੰਸੀਪਲ ਸ੍ਰੀਮਤੀ ਸੀਮਾ ਨੇ ਕਿਹਾ ਕਿ ਸਰਕਾਰ ਦਾ ਵਿਦਿਆਰਥੀਆਂ ਦੇ ਸਿੱਖਣ ਪੱਧਰ ਨੂੰ ਉੱਚਾ ਚੁੱਕਣ ਲਈ ਕੀਤਾ ਜਾ ਰਿਹਾ ਇਹ ਯਤਨ ਸ਼ਲਾਘਾਯੋਗ ਹੈ। ਸਾਨੂੰ ਸਭ ਨੂੰ ਇਕ ਟੀਮ ਦੀ ਤਰ੍ਹਾਂ ਕੰਮ ਕਰਦੇ ਹੋਏ ਇਸ ਕੰਮ ਨੂੰ ਹੋਰ ਵਧੀਆ ਤਰੀਕੇ ਨਾਲ ਕਰਨ ਦੇ ਯਤਨ ਕਰਨੇ ਚਾਹੀਦੇ ਹਨ।
ਟ੍ਰੇਨਿੰਗ ਦੌਰਾਨ ਡੀਆਰਸੀ ਸੁਭਾਸ਼ ਚੰਦਰ ,ਬੀਆਰਸੀ ਮਹਿੰਦਰ ਸ਼ਰਮਾ, ਬੀਆਰਸੀ ਵਰੁਣ ਬਜਾਜ ਅਤੇ ਬੀਆਰਸੀ ਰਾਮ ਕੁਮਾਰ ਹਾਜ਼ਰ ਸਨ।



- October 15, 2025