ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- 55 Views
- kakkar.news
- November 21, 2024
- Crime Punjab
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
ਫਿਰੋਜ਼ਪੁਰ 21 ਨਵੰਬਰ 2024 (ਅਨੁਜ ਕੱਕੜ ਟੀਨੂ)
ਸ੍ਰੀਮਤੀ ਸੋਮਿਆ ਮਿਸ਼ਰਾ, ਆਈ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਿਰੋਜਪੁਰ ਜੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮਾਜ ਵਿਰੋਧੀ ਮਾੜੇ ਅਨਸਰਾਂ ਵੱਲੋਂ ਕੀਤੀਆਂ ਜਾਣ ਵਾਲੀਆਂ ਵਾਰਦਾਤਾਂ ਨੂੰ ਪੂਰੀ ਤਰਾਂ ਠੱਲ੍ਹ ਪਾਉਣ ਲਈ ਜਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾ ਦੱਸਿਆ ਕਿ ਕਾਨੂੰਨ ਨੂੰ ਕਿਸੇ ਤਰਾਂ ਵੀ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰਾਂ ਵਚਨਬੱਧ ਹੈ। ਜਿਲ੍ਹਾ ਦੇ ਸਮੂਹ ਗਜਟਿਡ ਅਧਿਕਾਰੀਆਂ ਦੀ ਨਿਗਰਾਨੀ ਹੇਠ ਸਪੈਸ਼ਲ ਟੀਮਾ ਬਣਾਈਆਂ ਗਈਆਂ ਹਨ, ਜੋ ਮੁਸਤੈਦੀ ਨਾਲ ਪੂਰੇ ਏਰੀਆ ਵਿੱਚ ਮਾੜੇ ਅਨਸਰਾਂ ਖਿਲਾਫ ਕਾਰਵਾਈ ਕਰ ਰਹੀਆਂ ਹਨ।
ਇਸੇ ਤਰਾਂ ਸ੍ਰੀ ਰਣਧੀਰ ਕੁਮਾਰ ਆਈ.ਪੀ.ਐਸ., ਐਸ.ਪੀ. (ਇੰਨਵੈ:) ਫਿਰੋਜਪੁਰ ਜੀ ਦੇ ਦਿਸਾ ਨਿਰਦੇਸਾ ਅਤੇ ਸ: ਫਤਿਹ ਸਿੰਘ ਬਰਾੜ, ਪੀ.ਪੀ.ਐਸ., ਉਪ ਕਪਤਾਨ ਪੁਲਿਸ (ਡੀ) ਫਿਰੋਜਪੁਰ ਜੀ ਦੀ ਰਹਿਨੁਮਾਈ ਹੇਠ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਸਟਾਫ ਫਿਰੋਜਪੁਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ ਸਟਾਫ ਫਿਰੋਜਪੁਰ ਦੀ ਟੀਮ ਨੇ ਮਿਤੀ 04/05-11-2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਐਚ.ਡੀ.ਐਫ.ਸੀ ਬੈਂਕ ਜੀਰਾ ਦੀ ਕਰੰਸੀ ਚੈਸਟ ਭੰਨਣ ਦੀ ਕੋਸ਼ਿਸ ਕੀਤੀ 06 ਲੈਪਟਾਪ ਚੋਰੀ ਕਰਕੇ ਲੈ ਗਏ ਸੀ ਅਤੇ ਫਿਰ ਮਿਤੀ 15/16-11-2024 ਦੀ ਦਰਮਿਆਨੀ ਰਾਤ ਨੂੰ ਅਣਪਛਾਤੇ ਚੋਰਾਂ ਵੱਲੋਂ ਬੈਂਕ ਆਫ ਬੜੋਦਾ ਦੀ ਬ੍ਰਾਂਚ ਜੀਰਾ ਵਿੱਚ ਕਟਰ ਨਾਲ ਕਰੰਸੀ ਚੈਟਸ ਭੰਨਣ ਦੀ ਕੋਸ਼ਿਸ ਕੀਤੀ ਅਤੇ ਬੈਂਕ ਵਿੱਚੋਂ ਇੱਕ 12 ਬੋਰ ਦੋਨਾਲੀ ਗੰਨ ਸਮੇਤ 06 ਜਿੰਦਾ ਕਾਰਤੂਸ ਚੋਰੀ ਕਰਕੇ ਲੈ ਗਏ ਸੀ। ਜਿਸਤੇ ਮੁਕੱਦਮਾ ਨੰਬਰ 74 ਮਿਤੀ 5-11-2024 ਅਧੀਨ ਧਾਰਾ 331 ,305 ਬੀਐਨਐਸ ਥਾਣਾ ਸਿਟੀ ਜੀਰਾ ਅਤੇ ਮੁਕਦਮਾ ਨੰਬਰ 77 ਮਿਤੀ 16-11-2024 ਅਧੀਨ ਧਾਰਾ 331, 305,324 ਬੀਐਨਐਸ ਥਾਣਾ ਸਿਟੀ ਹੋਏ ਹਨ। ਇਹਨਾਂ ਕਰਮਚਾਰੀਆਂ ਵੱਲੋਂ ਉਕਤਾਨ ਦੋਨੋਂ ਮੁਕੱਦਮਿਆਂ ਦੇ 03 ਦੋਸ਼ੀਆਨ ਨੂੰ ਟਰੇਸ ਕਰਦੇ ਹੋਏ ਉਹਨਾਂ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਜਾ ਵਿੱਚੋਂ 06 ਲੈਪਟਾਪ ਅਤੇ 12 ਬੋਰ ਦੋਨਾਲੀ ਗੰਨ ਸਮੇਤ 06 ਜਿੰਦਾ ਕਾਰਤੂਸ ਅਤੇ ਉਹਨਾਂ ਵੱਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ ਅਤੇ ਕਟਰ ਬ੍ਰਾਮਦ ਕਰਵਾਏ ਗਏ। ਇਹਨਾ ਦੋਸੀਆਨ ਪਾਸੇ ਪੁੱਛਗਿਛ ਜਾਰੀ ਹੈ। ਮੁਕੱਦਮਾ ਦੀ ਤਫਤੀਸ਼ ਜਾਰੀ ਹੈ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024