ਖੇਡਾਂ ਵਤਨ ਪੰਜਾਬ ਦੀਆਂ-2024 ਸੀਜਨ-3 ਤਹਿਤ ਸਿੱਧੇ ਸਟੇਟ ਪੱਧਰ ਖੇਡਾਂ ਲਈ ਟ੍ਰਾਇਲ ਮਿਤੀ 27 ਸਤੰਬਰ 2024 ਨੂੰ
- 67 Views
- kakkar.news
- September 24, 2024
- Punjab
ਖੇਡਾਂ ਵਤਨ ਪੰਜਾਬ ਦੀਆਂ-2024 ਸੀਜਨ-3 ਤਹਿਤ ਸਿੱਧੇ ਸਟੇਟ ਪੱਧਰ ਖੇਡਾਂ ਲਈ ਟ੍ਰਾਇਲ ਮਿਤੀ 27 ਸਤੰਬਰ 2024 ਨੂੰ
ਫਿਰੋਜ਼ੁਪਰ 24 ਸਤੰਬਰ 2024(ਅਨੁਜ ਕੱਕੜ ਟੀਨੂੰ )
ਜ਼ਿਲ੍ਹਾ ਖੇਡ ਅਫਸਰ ਸ੍ਰੀ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਵੱਲੋਂ 3 ਫੇਜਾਂ ਵਿੱਚ ਮਿਤੀ 11 ਅਕਤੂਬਰ 2024 ਤੋ 09 ਨਵੰਬਰ 2024 ਤੱਕ ਵੱਖ—ਵੱਖ ਗੇਮਾਂ ਦੇ ਰਾਜ ਪੱਧਰੀ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਜਿਨ੍ਹਾਂ ਗੇਮਾਂ ਦੇ ਬਲਾਕ ਤੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲੇ ਨਹੀਂ ਕਰਵਾਏ ਗਏ, ਉਨ੍ਹਾਂ ਗੇਮਾਂ ਦੇ ਖੇਡਾਂ ਵਤਨ ਪੰਜਾਬ ਦੀਆਂ—2024 (ਸੀਜਨ—3) ਤਹਿਤ ਸਿੱਧੇ ਸਟੇਟ ਪੱਧਰੀ ਖੇਡਾਂ ਲਈ ਟ੍ਰਾਇਲ ਮਿਤੀ 27 ਸਤੰਬਰ 2024 ਨੂੰ ਸਵੇਰੇ 9 ਵਜੇ ਤੋ ਜਿਲ੍ਹਾ ਫਿਰੋਜ਼ਪੁਰ ਦੇ ਵੱਖ—ਵੱਖ ਸਥਾਨਾਂ ਤੇ ਕਰਵਾਏ ਜਾਣਗੇ।
ਜ਼ਿਲ੍ਹਾ ਖੇਡ ਅਫਸਰ ਨੇ ਦੱਸਿਆ ਕਿ ਇਨ੍ਹਾਂ ਟ੍ਰਾਇਲਾਂ ਵਿੱਚ ਵਧੀਆਂ ਪ੍ਰਦਰਸ਼ਨ ਕਰਨ ਵਾਲੇ ਮੈਰਿਟ ਦੇ ਆਧਾਰ ਤੇ ਖਿਡਾਰੀ ਰਾਜ ਪੱਧਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈ ਸਕਣਗੇ। ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀ ਰਿਹਾਇਸ਼ ਸਬੰਧੀ ਸਬੂਤ ਲਈ ਰਿਹਾਇਸ਼ੀ ਸਰਟੀਫਿਕੇਟ/ਆਧਾਰ ਕਾਰਡ, ਉਮਰ ਦੇ ਸਬੂਤ ਸਬੰਧੀ ਪਰੂਫ ਤੇ ਬੈਂਕ ਅਕਾਊਟ ਦੀ ਪਾਸ ਬੁੱਕ ਦੀ ਕਾਪੀ ਟ੍ਰਾਇਲ ਸਥਾਨ ਤੇ ਲੈ ਕੇ ਆਉਣ। ਉਨ੍ਹਾਂ ਦੱਸਿਆ ਕਿ ਇੱਕ ਖਿਡਾਰੀ ਸਿਰਫ ਇੱਕ ਉਮਰ ਵਰਗ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਵਿਅਕਤੀਗਤ ਖੇਡ ਵਿੱਚ ਇਕ ਖੇਡ ਦੇ ਵੱਧ ਤੋ ਵੱਧ ਦੋ ਈਵੈਟਾਂ ਵਿੱਚ ਭਾਗ ਲੈ ਸਕਦਾ ਹੈ।ਟ੍ਰਾਇਲਾਂ ਵਿੱਚ ਭਾਗ ਲੈਣ ਵਾਲੇ ਖਿਡਾਰੀਆਂ ਨੂੰ ਕਿਸੇ ਪ੍ਰਕਾਰ ਦਾ ਕੋਈ ਖਰਚਾ ਨਹੀਂ ਦਿੱਤਾ ਜਾਵੇਗਾ।
ਉਨ੍ਹਾਂ ਦੱਂਸਿਆ ਕਿ ਗੇਮ ਫੈਨਸਿੰਗ ਅੰ:14,17,21,21-30 ਅਤੇ 31 ਤੋ 40 ਵਿੱਚ ਵਿਵੇਕਾਨੰਕ ਵਰਲਡ ਸਕੂਲ, ਸਤੀਏ ਵਾਲਾ,ਫਿਰੋਜ਼ਪੁਰ ਵਿਖੇ, ਰਗਬੀ ਅੰ: 14,17,21 ਅਤੇ 21-30 ਤੱਕ, ਤਾਇਕਵਾਂਡੋ ਅੰ: 17,21, 21-30 ਅਤੇ 31 ਤੋ 40 ਤੱਕ, ਵੇਟ ਲਿਫਟਿੰਗ ਅੰ:14,17,21,21-30 ਅਤੇ 31 ਤੋ 40 ਤੱਕ, ਪਾਵਰ ਲਿਫਟਿੰਗ ਅੰ: 17,21, 21-30 ਅਤੇ 31 ਤੋ 40 ਤੱਕ, ਵੁਸੂ ਅੰ:14,17,21,21-30 ਅਤੇ 31 ਤੋ 40 ਤੱਕ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਵਿਖੇ, ਗੇਮ ਸੂਟਿੰਗ ਅੰ:14,17,21,21-30, 31 ਤੋ 40 ,41 ਤੋ 50,51 ਤੋ 60,61 ਤੋ 70 ਅਤੇ 70 ਤੋ ਉਪਰ, ਰੋਲਰ ਸਕੇਟਿੰਗ ਇਵੈਂਟ ਸਪੀਡ ਲਾਈਨ ਅੰ:14,17,21, 21 ਤੋ 30 ਤੱਕ ਅਤੇ ਇਵੈਂਟ ਹਾਕੀ ਕੁਆਡ ਅੰ:14,17, ਗੇਮ ਆਰਚਰੀ ਅੰ:14,17,21 ਅਤੇ 21 ਤੋ ਉਪਰ ਦਾਸ ਐਂਡ ਬਰਾਉਨ ਵਰਲਡ ਸਕੂਲ, ਫਿਰੋਜ਼ਪੁਰ ਸ਼ਹਿਰ ਵਿਖੇ, ਗੇਮ ਬੇਸਬਾਲ ਅੰ:14,17,21,21-30 ਅਤੇ 31 ਤੋ 40 ਤੱਕ ਆਦਰਸ਼ ਸੀਨੀ.ਸੈਕੰ.ਸਕੂਲ, ਹਰਦਾਸਾ ਵਿਖੇ, ਗੇਮ ਜਿਮਨਾਸਟਿਕ ਅੰ:14,17,21,ਅਤੇ 21-30, ਘੋੜਸਵਾਰੀ ਅੰ: 14,17,21 ਅਤੇ ਉਪਨ, ਸਾਈਕਲਿੰਗ ਇਵੈਂਟ ਰੋਡ ਰੇਸ—ਅੰ:14,17,21,21-30 ਅਤੇ 31 ਤੋ 40 ਤੱਕ, ਇਵੈਂਟ ਟਰੈਕ ਸਾਈਕਲਿੰਗ ਅੰ:14,17,21,21-30 ਅਤੇ 30 ਤੋ ਉਪਰ, ਰੋਇੰਗ ਅੰ:14,17,21,21-30,31-40 ਅਤੇ 40 ਤੋ ਉਪਰ, ਕੈਕਿੰਗ ਕਨੋਇੰਗ ਅੰ:14,17,21,21-30 ਅਤੇ 31 ਤੋ 40 ਵਿੱਚ ਭਾਗ ਲੈਣ ਲਈ ਦਫਤਰ ਜਿਲ੍ਹਾ ਖੇਡ ਅਫਸਰ,ਫਿਰੋਜ਼ਪੁਰ ਵਿਖੇ ਤਾਲਮੇਲ ਕੀਤਾ ਜਾਵੇ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024