ਨਹਿਰ ਕਿਨਾਰੇ ਮਿਲੀ ਲਾਸ਼ ,ਜਿਸਨੂੰ ਖਾ ਰਹੇ ਸੀ ਕੁੱਤੇ
- 179 Views
- kakkar.news
- May 10, 2024
- Crime Punjab
ਨਹਿਰ ਕਿਨਾਰੇ ਮਿਲੀ ਲਾਸ਼ ,ਜਿਸਨੂੰ ਖਾ ਰਹੇ ਸੀ ਕੁੱਤੇ
ਮੱਖੂ/ਫਿਰੋਜ਼ਪੁਰ 10 ਮਈ 2024 (ਅਨੁਜ ਕੱਕੜ ਟੀਨੂੰ)
ਪੰਜਾਬ ਫੀਡਰ ਨਹਿਰ ਦੇ ਨੇੜੇ ਇਕ 25-26 ਸਾਲਾ ਨੌਜਵਾਨ ਦੀ ਅਣਪਛਾਤੀ ਲਾਸ਼ ਮਿਲੇ ਜਾਨ ਦੀ ਖ਼ਬਰ ਸਾਮਣੇ ਆਈ ਹੈ ਜਿਸਨੂੰ ਪੁਲਿਸ ਨੇ ਆਪਣੇ ਕਬਜੇ ਚ ਲੈ ਕੇ ਉਸਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ । ਕੁਲਵੰਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਮੱਖੂ ਦੀ ਚਾਹ ਦੀ ਦੁਕਾਨ ਪੁਰਾਣਾ ਪੁਲ ਹਰੀਕੇ ਹੈਡੱ ਵਿਖੇ ਹੈ । ਬੀਤੇ ਦਿਨ ਉਹ ਘਰੇਲੂ ਕੰਮ-ਕਾਰ ਸਬੰਧੀ ਮੱਖੂ ਵਿਖੇ ਆਇਆ ਸੀ ਤੇ ਕੰਮ-ਕਾਰ ਕਰਕੇ ਵਾਪਸ ਜਾ ਰਿਹਾ ਸੀ, ਤਾਂ ਵਕਤ ਕ੍ਰੀਬ 2 ਵਜੇ ਦਾ ਸੀ ਉਹ ਪੰਜਾਬ ਫੀਡਰ ਨਹਿਰ ਦੇ ਸੱਜੇ ਹੱਥ ਦੀ ਪੱਟੜੀ ਨੇੜੇ ਕੈਨਾਲ ਕਲੋਨੀ ਪਾਸ ਪੁੱਜਾ ਤੇ ਦੇਖਿਆ ਕਿ ਇੱਕ ਕੁੱਤਾ ਜੋ ਇੱਕ ਨਾਮਲੂਮ ਵਿਅਕਤੀ ਦੀ ਲਾਸ਼ ਜਿਸ ਦੀ ਉਮਰ 25-26 ਸਾਲ ਹੋਵੇਗੀ, ਨੂੰ ਖਾ ਰਿਹਾ ਸੀ , ਜਿਸ ਦੇ ਮੂੰਹ, ਸਿਰ ਤੇ ਸੱਟਾਂ ਵੱਜੀਆਂ ਜਾਪਦੀਆਂ ਹਨ ਤੇ ਨਾਮਲੂਮ ਵਿਅਕਤੀਆਂ ਵੱਲੋਂ ਕਤਲ ਕਰਕੇ ਲਾਸ਼ ਨਹਿਰ ਕਿਨਾਰੇ ਸੁੱਟੀ ਹੈ ।
ਥਾਣਾ ਮੱਖੂ ਦੇ ਮੁੱਖ ਅਫ਼ਸਰ ਗੁਰਪ੍ਰੀਤ ਸਿੰਘ ਨੇ ਅਣਪਛਾਤੇ ਵਿਅਕਤੀ ਖਿਲਾਫ ਆਈ.ਪੀ.ਸੀ ਦੇ ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿਤੀ ਹੈ ।

- March 21, 2026
ਸਰਹੱਦ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ, ਵੱਡੀ ਨਸ਼ੀਲੀ ਖੇਪ ਜ਼ਬਤ
- March 20, 2026