Trending Now
#ਮੱਖੂ ਜੋਨ ‘ਚ ਕਿਸਾਨ ਮਜ਼ਦੂਰ ਜਥੇਬੰਦੀ ਦੀ ਅਹਿਮ ਮੀਟਿੰਗ — 11 ਅਗਸਤ ਨੂੰ ਮੋਟਰਸਾਈਕਲ ਮਾਰਚ ਅਤੇ 20 ਅਗਸਤ ਨੂੰ ਜਲੰਧਰ ਰੈਲੀ ਲਈ ਤਿਆਰੀਆਂ ਚਰਮ ‘ਤੇ
# “ਫਿਰੋਜ਼ਪੁਰ ਗੋਲੀਕਾਂਡ: ਰਾਹੁਲ ਕੱਕੜ ਦਾ ਹਮਲਾ ਫਰਜ਼ੀ, ਪੁਲਿਸ ਕਾਰਵਾਈ ਦੇ ਮੂਡ ‘ਚ”
#ਫ਼ਿਰੋਜ਼ਪੁਰ ਵਿਖੇ ਸੁਤੰਤਰਤਾ ਦਿਵਸ ਮੌਕੇ ਵਿਧਾਨ ਸਭਾ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਲਹਿਰਾਉਣਗੇ ਰਾਸ਼ਟਰੀ ਝੰਡਾ
#ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਸੁਤੰਤਰਤਾ ਦਿਵਸ 2025 ਦੀਆਂ ਤਿਆਰੀਆਂ ਦਾ ਸਕੂਲਾਂ ਵਿੱਚ ਜਾ ਕੇ ਲਿਆ ਜਾਇਜ਼ਾ
#ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
#मेरा युवा भारत फिरोजपुर ने शहीद भगत सिंह स्टेट यूनीवर्सिटी में एक प्रमुख कार्यशाला कार्यक्रम करवाया
#ਡੀ-ਵੌਰਮਿੰਗ ਦਿਵਸ ਮੌਕੇ ਬੱਚਿਆਂ ਨੂੰ ਖੁਆਈਆਂ ਐਲਬੈਂਡਾਜ਼ੋਲ ਦੀਆਂ ਗੋਲੀਆਂ
#ਨਾਕਾਬੰਦੀ ਦੌਰਾਨ 25 ਕਿਲੋ ਡੋਡੇ-ਭੁੱਕੀ ਸਮੇਤ ਨੌਜਵਾਨ ਕਾਬੂ
#ਭਾਰਤੀ ਸੀਮਾ ‘ਤੇ ਡਰੋਨ ਐਕਟਿਵਿਟੀ, 590 ਗ੍ਰਾਮ ਹੈਰੋਇਨ ਬਰਾਮਦ
#ਫਿਰੋਜ਼ਪੁਰ ‘ਚ ਸੜਕਾਂ ਅਤੇ ਗਲੀਆਂ ਦੀ ਮੁਰੰਮਤ ਦਾ ਕੰਮ 8 ਅਗਸਤ ਤੋਂ ਹੋਵੇਗਾ ਸ਼ੁਰੂ:- ਡਾ. ਅਮਨਦੀਪ ਕੌਰ
ਜਿਮਣੀ ਚੋਣਾਂ ਤੋਂ ਪਹਿਲਾਂ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੈਨਸ਼ਨਰ ਜੁਆਇੰਟ ਫਰੰਟ ਵੱਲੋ ਉਲੀਕੇ ਝੰਡਾ ਮਾਰਚਾਂ ਨੂੰ ਲਾਗੂ ਕਰਨ ਦਾ ਕੀਤਾ ਫੈਸਲਾ
- 142 Views
- kakkar.news
- October 21, 2024
- Agriculture Politics Punjab
ਜਿਮਣੀ ਚੋਣਾਂ ਤੋਂ ਪਹਿਲਾਂ ਮੁਲਾਜਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਪੈਨਸ਼ਨਰ ਜੁਆਇੰਟ ਫਰੰਟ ਵੱਲੋ ਉਲੀਕੇ ਝੰਡਾ ਮਾਰਚਾਂ ਨੂੰ ਲਾਗੂ ਕਰਨ ਦਾ ਕੀਤਾ ਫੈਸਲਾ
3,7,9,10 ਨਵੰਬਰ 2024 ਨੂੰ ਹੋਣਗੇ ਝੰਡਾ ਮਾਰਚ : : ਫਰੰਟ ਆਗੂ ਸ਼ੁਬੇਗ ਸਿੰਘ
ਫਿਰੋਜਪੁਰ 21 ਅਕਤੂਬਰ 2024 (ਅਨੁਜ ਕੱਕੜ ਟੀਨੂੰ)
ਮੁਲਾਜਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਪੰਜਾਬ ਵੱਲੋਂ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਗੁਰਪ੍ਰੀਤ ਸਿੰਘ ਗੱਡੀ ਵਿੰਡ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਹੋਈ*। ਮੀਟਿੰਗ ਵਿੱਚ ਮੁਲਾਜਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੀ ਪ੍ਰਾਪਤੀ ਲਈ ਪੰਜਾਬ ਸਰਕਾਰ ਖ਼ਿਲਾਫ਼ ਸੰਘਰਸ਼ ਦਾ ਐਲਾਨ ਕਰਦੇ ਹੋਏ *ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਉਲੀਕੇ ਪ੍ਰੋਗਰਾਮ , 13 ਨਵੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਹੋ ਰਹੀਆਂ ਜਿਮਣੀ ਚੋਣਾ ਤੋਂ ਪਹਿਲਾਂ ਚਾਰਾ ਵਿਧਾਨ ਸਭਾ ਹਲਕਿਆਂ ਵਿੱਚ ਕਾਲੇ ਝੰਡਿਆ ਨਾਲ ਵਿਸ਼ਾਲ ਮਾਰਚ ਕਰਨ ਦਾ ਫੈਸਲਾ ਕੀਤਾ ਗਿਆ। ਜਿਸ ਅਨੁਸਾਰ ਝੰਡਾ ਮਾਰਚ ਦੀ ਇੱਕ ਤਰੀਕ ਵਿੱਚ ਤਬਦੀਲੀ ਕਰਦੇ ਹੋਏ ਪੈਨਸ਼ਨਰ ਜੁਆਇਟ ਫਰੰਟ ਦੇ ਫੈਸਲੇ ਤੇ ਫੁੱਲ ਚੜ੍ਹਾਉਂਦਿਆਂ , 3 ਨਵੰਬਰ ਨੂੰ ਹਲਕਾ ਚੱਬ੍ਹੇ ਵਾਲ , , 7 ਨਵੰਬਰ ਨੂੰ ਗਿੱਦੜ ਬਾਹਾ , 9 ਨਵੰਬਰ ਨੂੰ ਡੇਰ੍ਹਾ ਬਾਬਾ ਨਾਨਕ , 10 ਨਵੰਬਰ ਨੂੰ ਬਰਨਾਲਾ ਹਲਕੇ ਵਿੱਚ ਝੰਡਾ ਮਾਰਚ ਕਰਨ ਦਾ ਫੈਸਲਾ ਕੀਤਾ | ਇਸ ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਜਿਲ੍ਹੇ ਪੱਧਰ ਤੇ 25 – 26 ਅਕਤੂਬਰ ਨੂੰ ਮੀਟਿੰਗਾਂ ਕਰਨ ਉਪਰੰਤ ਜਿਲ੍ਹਾ ਤਹਿਸੀਲ ਪੱਧਰ ਤੇ 28 – 29 ਅਕਤੂਬਰ ਨੂੰ ਭਗਵੰਤ ਮਾਨ ਸਰਕਾਰ ਦੀ ਵਾਅਦਾ ਖਿਲਾਫੀ ,ਮੀਟਿੰਗਾ ਤੋਂ ਵਾਰ ਵਾਰ ਭੱਜਣ ਕਰਨ ਵਰਗੇ ਕੁਕਰਮਾ ਕਰਕੇ ਮੁੱਖ ਮੰਤਰੀ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ I ਸਾਂਝੇ ਫਰੰਟ ਵਿੱਚ ਸ਼ਾਮਲ ਸਾਰੀਆਂ ਜਥੇਬੰਦੀਆਂ ਦੇ ਵਹੀਕਲਾਂ ਤੇ ਮੁਲਾਜਮ ਪੈਨਸ਼ਨਰ ਸਾਂਝਾ ਫਰੰਟ ਪੰਜਾਬ ਦੇ ਬੈਨਰ ਲਗਾਏ ਜਾਣਗੇ ਅਤੇ ਨਾਲ ਹੀ ਆਪਣੀ ਆਪਣੀ ਜਥੇਬੰਦੀ ਦੇ ਬੈਨਰ ਵੀ ਵਹੀਕਲਾਂ ਦੇ ਪਿਛਲੇ ਪਾਸੇ ਜਾਂ ਸਾਈਡਾਂ ਤੇ ਲਗਾਏ ਜਾ ਸਕਣਗੇ। ਹਰੇਕ ਕਨਵੀਨਰ ਧਿਰ ਘੱਟੋ – ਘੱਟ 500 , ਕੋ ਕਨਵੀਨਰ ਧਿਰ 300 ਅਤੇ ਅਜਾਦ ਧਿਰ 200 ਸਾਥੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਵੇਗੀ। ਅੱਜ ਦੀ ਮੀਟਿੰਗ ਵਿੱਚ ਗੌਰਮਿੰਟ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਸੂਬਾ ਪ੍ਰਧਾਨ ਭਜਨ ਸਿੰਘ ਗਿੱਲ , ਸੂਬਾ ਜਨਰਲ ਸਕੱਤਰ ਸੁਰਿੰਦਰ ਰਾਮ ਕੁੱਸਾ , ਜਿਲ੍ਹਾ ਪ੍ਰਧਾਨ ਮੋਗਾ ਸੁਖਮੰਦਰ ਸਿੰਘ ਅਤੇ ਜਿਲ੍ਹਾ ਸਕੱਤਰ ਮੋਗਾ ਸਰਬ ਜੀਤ ਸਿੰਘ ਦਾਉਧਰ ਸ਼ਾਮਲ ਹੋਏ। ਮੀਟਿੰਗ ਵਿੱਚ ਸਤੀਸ਼ ਰਾਣਾ , ਹਰਦੀਪ ਸਿੰਘ ਟੋਡਰਪੁਰ , ਧਨਵੰਤ ਸਿੰਘ ਭੱਠਲ , ਸ਼ਵਿੰਦਰ ਪਾਲ ਸਿੰਘ ਮੋਲੋ ਵਾਲੀ , ਬੋਬਿੰਦਰ ਸਿੰਘ ,ਗਗਨ ਦੀਪ ਸਿੰਘ , ਰਾਧੇ ਸ਼ਿਆਮ , ਕਸ਼ਮੀਰ ਸਿੰਘ ਫਿਰੋਜਪਰ , ਦਲੀਪ ਸਿੰਘ ਪੀ. ਆਈ. ਸੀ. ਚੇਅਰ ਮੈਨ ਲੁਧਿਆਣਾ , ਪ੍ਰਵੀਨ ਕੁਮਾਰ , ਸਤਨਾਮ ਸਿੰਘ ਰੰਧਾਵਾਂ ਜਸਦੇਵ ਸਿੰਘ ਪੱਖੋ ਵਾਲ , ਸੁਖਵਿੰਦਰ ਸਿੰਘ , ਤੀਰਥ ਸਿੰਘ ਬਾਸੀ , ਦੇਵ ਰਾਜ , ਅਵਤਾਰ ਸਿੰਘ , ਬਾਜ ਸਿੰਘ ਖਹਿਰਾ , ਪ੍ਰੇਮ ਚਾਵਲਾ , ਅਮਰੀਕ ਸਿੰਘ ਮਸੀਤਾਂ , ਜਗਦੀਸ਼ ਸਿੰਘ ਚਾਹਿਲ ਅਤੇ ਸੁਖਦੇਵ ਸਿੰਘ ਸੈਣੀ ਸਮੇਤ ਬਹੁਤ ਸਾਰੇ ਆਗੂਆਂ ਨੇ ਆਪਣੇ ਵਿਚਾਰ ਰੱਖੇ ਅਤੇ ਸਾਂਝੇ ਫਰੰਟ ਦੇ ਸੰਘਰਸ਼ ਵਿੱਚ ਤਨ ਮਨ ਧਨ ਨਾਲ ਸ਼ਾਮਲ ਹੋਣ ਦਾ ਵਿਸ਼ਵਾਸ਼ ਦਵਾਇਆ ।
Categories

Recent Posts

