ਅੰਨ੍ਹੇ ਵਿਅਕਤੀ ਨਾਲ ਲੁੱਟ ਕਰਨ ਦੇ ਮਾਮਲੇ ‘ਚ ਪੁਲਿਸ ਦੀ ਤੇਜ਼ ਕਾਰਵਾਈ, ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
- 132 Views
- kakkar.news
- October 23, 2024
- Crime Punjab
ਅੰਨ੍ਹੇ ਵਿਅਕਤੀ ਨਾਲ ਲੁੱਟ ਕਰਨ ਦੇ ਮਾਮਲੇ ‘ਚ ਪੁਲਿਸ ਦੀ ਤੇਜ਼ ਕਾਰਵਾਈ, ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਫਿਰੋਜ਼ਪੁਰ 23 ਅਕਤੂਬਰ (ਅਨੁਜ ਕੱਕੜ ਟੀਨੂੰ )
ਚੋਰਾਂ ਵੱਲੋਂ ਕਿਸੇ ਦੁਕਾਨ ਜਾਂ ਘਰ ਵਿੱਚ ਚੋਰੀ ਜਾਂ ਲੁੱਟ-ਖੋਹ ਕਰਨ ਜਾਂ ਰਾਹਗੀਰਾਂ ਨੂੰ ਲੁੱਟਨ ਦੇ ਮਾਮਲੇ ਤਾਂ ਅਸੀਂ ਸੁਣਿਆ ਹੀ ਹੈ। ਪਰ ਇੱਥੇ ਇੱਕ ਚੋਰ ਨੇ ਆਪਣੇ ਸਾਥੀ ਦੀ ਮਦਦ ਨਾਲ ਇੱਕ ਅੱਖਾਂ ਤੋਂ ਅੰਨ੍ਹੇ ਵਿਅਕਤੀ ਨੂੰ ਉਸ ਦੀ ਅਸਮਰੱਥਾ ਦਾ ਫਾਇਦਾ ਚੁੱਕਦੇ ਹੋਏ, ਉਸਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਫਿਰੋਜ਼ਪੁਰ ਦੀ ਪੁਲਿਸ ਨੇ ਇਸ ਮਾਮਲੇ ਨੂੰ ਮੁਸਤੈਦੀ ਨਾਲ ਹੱਲ ਕਰਦਿਆਂ ਨਾ ਸਿਰਫ ਆਰੋਪੀਆਂ ਨੂੰ ਫੜਿਆ, ਬਲਕਿ ਉਸ ਵਿਅਕਤੀ ਦਾ ਸਮਾਨ ਅਤੇ ਪੈਸਾ ਵੀ ਵਾਪਿਸ ਕਰਵਾਇਆ। ਪ੍ਰੈਸ ਨੂੰ ਸੰਬੋਧਨ ਕਰਦਿਆਂ ਐਸ ਐਸ ਪੀ ਫਿਰੋਜ਼ਪੁਰ ਨੇ ਦੱਸਿਆ ਕਿ ਓਹਨਾ ਵੱਲੋ ਇੱਕ ਬਲਾਇੰਡ ਵਿਅਕਤੀ ਨਾਲ ਹੋਈ ਲੁੱਟ – ਖੋਹ ਨੂੰ ਆਪਣੇ ਅਤੇ ਆਪਣੀ ਟੈਕਨੀਕਲ ਟੀਮ ਨਾਲ ਮਿੱਲ ਕੇ ਸੁਲਝਾ ਦਿੱਤਾ ਹੈ ਅਤੇ ਇਸ ਲੁੱਟ ਵਿਚ ਸ਼ਾਮਿਲ 2 ਵਿਅਕਤੀਆਂ ਨੂੰ ਵੀ ਕਾੱਬੂ ਕਰ ਲਿੱਤਾ ਗਿਆ ਹੈ ।
ਫਿਰੋਜ਼ਪੁਰ ਪੁਲਿਸ ਵੱਲੋ ਫਿਰੋਜਪੁਰ ਕੈਂਟ ਦੇ ਏਰੀਆ ਵਿੱਚ ਰਾਹਗੀਰਾ ਅਤੇ ਯਾਤਰੀਆ ਪਾਸੋਂ ਲੁੱਟਾ ਖੋਹਾ ਕਰਨ ਵਾਲੇ 03 ਦੋਸ਼ੀਆ ਨੂੰ ਗ੍ਰਿਫਤਾਰ ਕੀਤਾ। ਮਿਤੀ 13.10.2024 ਨੂੰ ਹੋਈ ਵਾਰਦਾਤ ਨੂੰ ਟਰੇਸ ਕਰਦੇ ਹੋਏ ਸ਼ਿਕਾਇਤ ਕਰਤਾ (ਬਲਾਇੰਡ) ਕਰਨਦੀਪ ਸਿੰਘ ਪੁੱਤਰ ਹਰਦੀਪ ਸਿੰਘ ਵਾਸੀ ਪਿੰਡ ਰਜਿੰਦਰਗੜ੍ਹ ਥਾਣਾ ਮੋਲੇਪੁਰ ਜਿਲ੍ਹਾ ਫਤਿਹਗੜ ਹਾਲ ਅੰਧਵਿਦਿਆ, ਮਖੂ ਗੇਟ ਫਿਰੋਜਪੁਰ ਜੋ ਜਮਾਂਦਰੂ ਹੀ ਬਲਾਇੰਡ ਹੈ। ਜੋ ਆਈ ਬੀ ਪੀ ਐਸ ਕਲਰਕ ਦਾ ਪੇਪਰ ਚੰਡੀਗੜ੍ਹ ਦੇਣ ਗਿਆ ਹੋਇਆ ਸੀ ਤੇ ਰਾਤ ਵਕਤ ਕ੍ਰੀਬ 09:30 ਪੀ ਐਮ ਵਜੇ ਬੱਸ ਸਟੈਂਡ ਫਿਰੋਜਪੁਰ ਕੈਂਟ ਤੋ ਅੰਧਵਿਦਿਆਲਿਆ ਮਖੂ ਗੇਟ ਜਾਣ ਲਈ ਆਟੋ ਰਿਕਸ਼ਾ ਕੀਤਾ ਜੋ ਆਟੋ ਰਿਕਸ਼ਾ ਚਾਲਕ ਯੂਸਫ ਉਰਫ ਕਾਕਾ ਅਤੇ ਉਸ ਦੇ ਇੱਕ ਹੋਰ ਸਾਥੀ ਨੂਰ ਜੋ ਯੂਸਫ ਉਕਤ ਦਾ ਭਰਾ ਹੀ ਹੈ, ਨੇ ਸ਼ਿਕਾਇਤ ਕਰਤਾ ਨੂੰ ਬੱਸ ਸਟੈਂਡ ਫਿਰੋਜਪੁਰ ਕੈਂਟ ਦੀ ਬੈਕ ਸਾਈਡ ਸੁੰਨਸਾਨ ਲਿਜਾ ਕੇ ਸ਼ਿਕਾਇਤ ਕਰਤਾ ਨਾਲ ਮਾਰ ਕੁੱਟ ਕਰਕੇ ਉਸ ਪਾਸੋ ਉਸ ਦਾ ਮੋਬਾਇਲ ਫੋਨ ਮਾਰਕਾ One Plus ਅਤੇ ਕ੍ਰੀਬ 15 ਹਜ਼ਾਰ ਰੁਪਏ ਖੋਹ ਕੇ ਲੈ ਗਏ। ਜਿਸ ਤੇ ਮੁਕੱਦਮਾ ਨੰ. 110 ਮਿਤੀ 16.10.24 ਅ/ਧ 304(2) BNS ਵਾਧਾ ਜ਼ੁਰਮ 317(2) BNS ਫਿਰੋ: ਕੈਂਟ ਦਰਜ਼ ਰਜਿਸਟਰ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ। ਪੁਲਿਸ ਪਾਰਟੀ ਨੇ ਖੁਫੀਆ ਅਤੇ ਟੈਕਨੀਕਲ ਸੋਰਸਾ ਦੀ ਮਦਦ ਨਾਲ ਉਕਤ ਮੁਕੱਦਮਾ ਦੇ ਦੋਸ਼ੀ ਯੂਸਫ ਉਰਫ ਕਾਕਾ, ਨੂਰ ਅਤੇ ਪ੍ਰਭ ਦਿਆਲ ਨੂੰ ਕਾਬੂ ਕਰਕੇ ਉਨ੍ਹਾਂ ਪਾਸ ਪੀੜਤ ਅੰਨ੍ਹੇ ਵਿਅਕਤੀ ਕਰਨਦੀਪ ਸਿੰਘ ਦਾ ਮੋਬਾਇਲ ਫੋਨ ਮਾਰਕਾ One Plus, ਪੈਸੇ, ਇੱਕ ਹੋਰ ਖੋਹਿਆ ਹੋਇਆ ਮੋਬਾਇਲ ਮਾਰਕਾ One Plus ਅਤੇ ਵਾਰਦਾਤ ਵਿੱਚ ਵਰਤਿਆ ਗਿਆ ਆਟੋ ਰਿਕਸ਼ਾ ਬ੍ਰਾਮਦ ਕੀਤਾ ਗਿਆ।
ਦੋਸ਼ੀਆਂ ਨੇ ਦੌਰਾਨੇ ਪੁੱਛਗਿਛ ਮੰਨਿਆ ਕਿ ਜਦੋ ਅੰਨ੍ਹੇ ਵਿਅਕਤੀ ਕਰਨਦੀਪ ਸਿੰਘ ਨੇ ਬੱਸ ਤੋਂ ਉਤਰ ਕੇ ਆਪਣੀ ਮੰਜਿਲ ਪਰ ਜਾਣ ਵਾਸਤੇ ਉਨਾਂ ਤੋਂ ਆਟੋ ਰਿਕਸ਼ਾ ਕੀਤਾ ਤਾਂ ਉਸ ਕੋਲ ਮਹਿੰਗਾ ਮੋਬਾਇਲ ਫੋਨ ਅਤੇ ਬੈਗ ਦੇਖ ਕੇ ਉਨਾਂ ਦੇ ਮਨ ਵਿੱਚ ਲਾਲਚ ਆ ਗਿਆ ਜਿਸ ਕਰਕੇ ਉਨਾਂ ਨੇ ਕਰਨਦੀਪ ਸਿੰਘ ਨੂੰ ਸੁੰਨਸਾਨ ਜਗਾ ਪਰ ਲਿਜਾ ਕੇ ਉਸ ਨਾਲ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰੰਤੂ ਦੌਰਾਨੇ ਲੁੱਟ ਖੋਹ ਕਰਨਦੀਪ ਸਿੰਘ ਨਾਲ ਉਨ੍ਹਾਂ ਦੀ ਕਾਫੀ ਖਿੱਚ- ਧੂਹ ਹੋਈ ਅਤੇ ਕਰਨਦੀਪ ਸਿੰਘ ਵਾਰ-ਵਾਰ ਕਹਿ ਰਿਹਾ ਸੀ ਕਿ ਮੈ ਜਮਾਂਦਰੂ ਅੰਨਾ ਹਾਂ ਕ੍ਰਿਪਾ ਕਰਕੇ ਮੇਰੇ ਨਾਲ ਤੁਸੀ ਲੁੱਟ ਖੋਹ ਨਾ ਕਰੋ, ਪਰੰਤੂ ਅਸੀ ਲਾਲਚ ਵਿੱਚ ਆ ਕੇ ਇਨਸਾਨਿਅਤ ਨੂੰ ਭੁੱਲ ਗਏ ਅਤੇ ਉਸ ਦਾ ਮੋਬਾਇਲ ਅਤੇ ਬੈਗ ਲੈ ਕੇ ਭੱਜ ਗਏ।
ਇਸ ਤੋਂ ਇਲਾਵਾ ਦੋਸ਼ੀ ਵਿਅਕਤੀਆਂ ਵੱਲੋਂ ਅੰਨੇ ਪੀੜਿਤ ਵਿਅਕਤੀ ਕਰਨਦੀਪ ਸਿੰਘ ਦਾ ਜਰੂਰੀ ਦਸਤਾਵੇਜ਼ਾਂ ਵਾਲਾ ਬੈਗ ਕਿਸੇ ਸੁਨਸਾਨ ਜਗ੍ਹਾ ਪਰ ਸੁੱਟ ਦਿੱਤਾ ਗਿਆ ਸੀ, ਜਿਸ ਨੂੰ ਇੱਕ ਜ਼ਿੰਮੇਵਾਰ ਨਾਗਰਿਕ ਸਾਹਿਬ ਸਿੰਘ ਪੁੱਤਰ ਬਾਜ ਸਿੰਘ ਵਾਸੀ ਬ੍ਰਹਮ ਨਗਰੀ ਫਿਰੋਜ਼ਪੁਰ ਸ਼ਹਿਰ ਨੇ ਵੇਖਿਆ ਅਤੇ ਦਸਤਾਵੇਜ਼ਾਂ ਦੇ ਵਿੱਚੋਂ ਪੀੜਤ ਦਾ ਐਡਰੈਸ ਅਤੇ ਮੋਬਾਇਲ ਨੰਬਰ ਲੱਭ ਕੇ ਉਸ ਨਾਲ ਰਾਬਤਾ ਕਾਇਮ ਕੀਤਾ ਅਤੇ ਡੀਐਸਪੀ ਸਿਟੀ ਫਿਰੋਜ਼ਪੁਰ ਸ਼੍ਰੀ ਸੁਖਵਿੰਦਰ ਸਿੰਘ ਪੀ.ਪੀ.ਐੱਸ. ਦੀ ਮਦਦ ਰਾਹੀਂ ਉਸ ਨੇ ਉਸ ਨੂੰ ਜਰੂਰੀ ਦਸਤਾਵੇਜ ਵਾਪਸ ਕੀਤੇ ਗਏ ਜਿਸ ਪਰ ਫਿਰੋਜ਼ਪੁਰ ਪੁਲਿਸ ਅਤੇ ਪੀੜਿਤ ਵਿਅਕਤੀ ਵੱਲੋਂ ਉਸਦਾ ਬਹੁਤ ਧੰਨਵਾਦ ਕੀਤਾ ਗਿਆ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024